ਮੋਦੀ ਦੇ ਇਤਿਹਾਸਕ ਰਾਮੱਲ੍ਹਾ ਦੌਰੇ ਦਾ ਫਿਲੀਸਤੀਨੀਆਂ ਨੂੰ ਬੇਸਬਰੀ ਨਾਲ ਇੰਤਜ਼ਾਰ

01/30/2018 11:20:05 AM

ਰਾਮੱਲ੍ਹਾ(ਬਿਊਰੋ)— ਭਾਰਤ ਨੂੰ ਆਰਥਿਕ ਮਹਾਸ਼ਕਤੀ ਦੇ ਰੂਪ ਵਿਚ ਵਰਣਿਤ ਕਰਦੇ ਹੋਏ ਫਿਲੀਸਤੀਨ ਦੇ ਇਕ ਸੀਨੀਅਰ ਅਧਿਕਾਰੀ ਨੇ ਸੋਮਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਗਲੇ ਮਹੀਨੇ ਵਿਚ ਪੱਛਮੀ ਤਟ ਦਾ ਇਤਿਹਾਸਕ ਦੌਰਾ ਨਾ ਸਿਰਫ ਦੋਵਾਂ ਪੱਖਾਂ ਵਿਚਕਾਰ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਵਧਾਉਣ ਲਈ ਜਾਰੀ ਰਹੇਗਾ ਸਗੋਂ ਫਿਲੀਸਤੀਨੀਆਂ ਨੂੰ ਵੀ ਮੋਦੀ ਦੇ ਇਤਿਹਾਸਕ ਰਾਮੱਲ੍ਹਾ ਦੌਰੇ ਦਾ ਬੇਸਬਰੀ ਨਾਲ ਇੰਤਜ਼ਾਰ ਹੈ।
ਫਿਲੀਸਤੀਨੀ ਰਾਸ਼ਟਰਪਤੀ ਮਹਿਮੂਦ ਅੱਬਾਸ ਦੇ ਕੂਟਨੀਤਕ ਸਲਾਹਕਾਰ ਮਜਦੀ ਖਾਲਦੀ ਨੇ ਕਿਹਾ ਇਜ਼ਰਾਇਲ ਅਤੇ ਫਿਲੀਸਤੀਨ ਦੇ ਸਬੰਧ ਵਿਚ ਡੀ-ਹਾਈਫਨਿੰਗ ਸਬੰਧਾਂ ਦੀ ਰਣਨੀਤੀ ਦਾ ਪਾਲਣ ਕਰਦੇ ਹੋਏ ਮੋਦੀ 9 ਫਰਵਰੀ ਨੂੰ ਫਿਲੀਸਤੀਨ ਆ ਰਹੇ ਹਨ। ਉਹ ਵੈਸਟ ਬੈਂਕ ਵਿਚ ਫਿਲੀਸਤੀਨ ਦੇ ਰਾਮੱਲ੍ਹਾ ਦਾ ਦੌਰਾ ਕਰਨਗੇ। ਹਾਲਾਂਕਿ ਆਪਣੀ 3 ਦੇਸ਼ਾਂ ਦੀ ਯਾਤਰਾ ਦੌਰਾਨ ਇਸ ਵਾਰ ਮੋਦੀ ਇਜ਼ਰਾਇਲ ਨਹੀਂ ਜਾ ਰਹੇ ਹਨ। ਉਹ ਫਿਲੀਸਤੀਨ ਤੋਂ ਇਲਾਵਾ ਸੰਯੁਕਤ ਅਰਬ ਅਮੀਰਾਤ ਅਤੇ ਓਮਾਨ ਦੀ ਵੀ ਯਾਤਰਾ ਕਰਨਗੇ।
ਖਾਲਦੀ ਨੇ ਕਿਹਾ ਇਹ ਇਕ ਇਤਿਹਾਸਕ ਯਾਤਰਾ ਹੈ। ਉਨ੍ਹਾਂ ਦੀ ਇਹ ਮਹੱਤਵਪੂਰਨ ਯਾਤਰਾ ਹੈ, ਜਿਸ ਤੋਂ ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਦੋ-ਪੱਖੀ ਸਬੰਧਾਂ ਨੂੰ ਹੋਰ ਮਜਬੂਤ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੁਲਾਈ 2016 ਵਿਚ ਇਜ਼ਰਾਇਲ ਦਾ ਦੌਰਾ ਕੀਤਾ ਸੀ। ਇਹ ਉਨ੍ਹਾਂ ਦਾ ਦੋ-ਪੱਖੀ ਦੌਰਾ ਸੀ।


Related News