7 ਮਈ ਨੂੰ ਵੱਜਣਗੇ ਖ਼ਤਰੇ ਦੇ ਘੁੱਗੂ, ਗ੍ਰਹਿ ਮੰਤਰਾਲਾ ਨੇ ਕੀਤੀ ਵੱਡੀ ਬੈਠਕ

Tuesday, May 06, 2025 - 01:35 PM (IST)

7 ਮਈ ਨੂੰ ਵੱਜਣਗੇ ਖ਼ਤਰੇ ਦੇ ਘੁੱਗੂ, ਗ੍ਰਹਿ ਮੰਤਰਾਲਾ ਨੇ ਕੀਤੀ ਵੱਡੀ ਬੈਠਕ

ਨਵੀਂ ਦਿੱਲੀ- 22 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ 'ਚ ਹੋਏ ਅੱਤਵਾਦੀ ਹਮਲੇ ਮਗਰੋਂ ਭਾਰਤ ਨੇ ਪਾਕਿਸਤਾਨ ਖਿਲਾਫ਼ ਉੱਚਿਤ ਕਾਰਵਾਈ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਨੂੰ ਲੈ ਕੇ ਗ੍ਰਹਿ ਮੰਤਰਾਲਾ ਵਿਚ ਉੱਚ ਪੱਧਰੀ ਬੈਠਕ ਹੋਈ। ਇਹ ਬੈਠਕ ਦੇਸ਼ ਦੀ ਸੁਰੱਖਿਆ ਅਤੇ ਆਫ਼ਤ ਨਾਲ ਨਜਿੱਠਣ ਦੀਆਂ ਸਮਰੱਥਾਵਾਂ ਨੂੰ ਪਰਖਣ ਅਤੇ ਸੁਧਾਰਨ ਦੀ ਦਿਸ਼ਾ ਵਿਚ ਇਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ। ਇਸ ਬੈਠਕ ਵਿਚ ਵਾਰ ਮੌਕ ਡਰਿੱਲ ਨੂੰ ਲੈ ਕੇ ਚਰਚਾ ਕੀਤੀ ਗਈ। ਇਸ ਗੱਲ ਦੀ ਸਮੀਖਿਆ ਕੀਤੀ ਗਈ ਕਿ ਕਿਵੇਂ ਲੋਕਾਂ ਨੂੰ ਮੌਕ ਡਰਿੱਲ ਲਈ ਟ੍ਰੇਨਿੰਗ ਦੇਣੀ ਹੈ। ਗ੍ਰਹਿ ਮੰਤਰਾਲੇ ਦੇ ਨਿਰਦੇਸ਼ 'ਤੇ 7 ਮਈ ਨੂੰ ਦੇਸ਼ ਭਰ ਵਿਚ 244 ਜ਼ਿਲ੍ਹਿਆਂ ਵਿਚ ਸਿਵਿਲ ਡਿਫੈਂਸ ਮੌਕ ਡਰਿੱਲ ਆਯੋਜਿਤ ਕੀਤੀ ਜਾਵੇਗੀ।

ਕੇਂਦਰੀ ਗ੍ਰਹਿ ਸਕੱਤਰ ਗੋਵਿੰਦ ਮੋਹਨ ਦੀ ਪ੍ਰਧਾਨਗੀ ਵਿਚ ਨਾਗਰਿਕ ਸੁਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ। ਜਿਸ ਵਿਚ ਹਵਾਈ ਹਮਲੇ ਦੀ ਚਿਤਾਵਨੀ ਦੇਣ ਵਾਲੇ ਸਾਇਰਨ ਵਜਾਉਣ ਸਬੰਧਤ ਮੌਕ ਡਰਿੱਲ ਆਯੋਜਿਤ ਕਰਨਾ, ਲੋਕਾਂ ਨੂੰ ਦੁਸ਼ਮਣ ਦੇ ਹਮਲੇ ਦੀ ਸਥਿਤੀ ਵਿਚ ਖੁਦ ਨੂੰ ਬਚਾਉਣ ਲਈ ਟ੍ਰੇਨਿੰਗ ਕਰਨਾ ਅਤੇ ਬੰਕਰਾਂ ਦੀ ਸਫਾਈ ਕਰਨਾ ਸ਼ਾਮਲ ਹੈ।  ਹੋਰ ਕਦਮਾਂ ਵਿਚ ਹਾਦਸੇ ਦੀ ਸਥਿਤੀ ਵਿਚ ਬਲੈਕਆਊਟ ਦੇ ਉਪਾਅ, ਮਹੱਤਵਪੂਰਨ ਪਲਾਂਟਾਂ ਅਤੇ ਸਥਾਪਨਾਵਾਂ ਦੀ ਸੁਰੱਖਿਆ ਅਤੇ ਨਿਕਾਸੀ ਯੋਜਨਾਵਾਂ ਨੂੰ ਅਪਡੇਟ ਕਰਨਾ ਅਤੇ ਰਿਹਰਸਲ ਕਰਨਾ ਸ਼ਾਮਲ ਹੈ। ਮੌਕ ਡਰਿੱਲ ਵਿਚ ਹਵਾਈ ਸੈਨਾ ਨਾਲ ਹਾਟਲਾਈਨਾਂ ਅਤੇ ਰੇਡੀਓ-ਸੰਚਾਰ ਲਿੰਕਾਂ ਦਾ ਸੰਚਾਲਨ, ਕੰਟਰੋਲ ਰੂਮਾਂ ਅਤੇ ਸ਼ੈਡੋ ਕੰਟਰੋਲ ਰੂਮਾਂ ਦੀ ਕਾਰਜਸ਼ੀਲਤਾ ਦੀ ਜਾਂਚ ਕਰਨਾ ਵੀ ਸ਼ਾਮਲ ਹੈ।

ਮੌਕ ਡਰਿੱਲ ਕੀ ਹੈ?
244 ਜ਼ਿਲ੍ਹਿਆਂ ਵਿਚ ਮੌਕ ਡਰਿੱਲ ਦਾ ਆਯੋਜਨ ਹੋਵੇਗਾ। ਮੌਕ ਡਰਿੱਲ ਦੌਰਾਨ ਬਲੈਕ ਆਊਟ ਹੋ ਜਾਂਦਾ ਹੈ। ਕੱਲ ਬੁੱਧਵਾਰ ਨੂੰ ਸਾਇਰਨ ਵਜੇਗਾ ਅਤੇ ਲੋਕਾਂ ਨੂੰ ਹਮਲੇ ਦੇ ਸਮੇਂ ਲੁਕਾਉਣਾ ਹੁੰਦਾ ਹੈ। ਲੋਕਾਂ ਨੂੰ ਮੌਕ ਡਰਿੱਲ ਵਿਚ ਇਹ ਸਿਖਾਇਆ ਜਾਂਦਾ ਹੈ। ਨਾਲ ਹੀ ਲੋਕਾਂ ਨੂੰ ਸੁਰੱਖਿਅਤ ਥਾਂ ਪਹੁੰਚਾਉਣ ਦਾ ਵੀ ਕੰਮ ਕੀਤਾ ਜਾਂਦਾ ਹੈ। ਐਮਰਜੈਂਸੀ ਸਥਿਤੀ ਲਈ ਪ੍ਰਸ਼ਾਸਨਿਕ ਵਿਵਸਥਾ ਨੂੰ ਦਰੁੱਸਤ ਕਰਨ ਲਈ ਮੌਕ ਡਰਿੱਲ ਕਾਫੀ ਜ਼ਿਆਦਾ ਅਹਿਮ ਮੰਨੀ ਜਾਂਦੀ ਹੈ।


author

Tanu

Content Editor

Related News