ਕੋਰੋਨਾ ਦੀ ਜਾਂਚ ਲਈ DRDO ਨੇ ਬਣਾਈ ਮੋਬਾਇਲ ਪ੍ਰਯੋਗਸ਼ਾਲਾ

04/23/2020 6:28:42 PM

ਨਵੀਂ ਦਿੱਲੀ-ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕੋਰੋਨਾ ਇਨਫੈਕਸ਼ਨ ਦੀ ਜਾਂਚ ਕਰਨ 'ਚ ਸਮਰਥ ਇਕ ਮੋਬਾਇਲ ਖੋਜ ਅਤੇ ਡਾਇਗਨੋਸਟਿਕ ਪ੍ਰਯੋਗਸ਼ਾਲਾ ਦਾ ਅੱਜ ਭਾਵ ਵੀਰਵਾਰ ਨੂੰ ਇੱਥੇ ਵੀਡੀਓ ਕਾਨਫੰਰਸ ਰਾਹੀਂ ਉਦਘਾਟਨ ਕੀਤਾ। ਇਹ ਪ੍ਰਯੋਗਸ਼ਾਲਾ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ) ਨੇ ਈ.ਐੱਸ.ਆਈ.ਸੀ ਹਸਪਤਾਲ ਹੈਦਰਾਬਾਦ ਅਤੇ ਨਿੱਜੀ ਉਦਯੋਗ ਦੇ ਨਾਲ ਮਿਲ ਕੇ ਸਿਰਫ 15 ਦਿਨਾਂ 'ਚ ਤਿਆਰ ਕੀਤੀ ਹੈ। ਸਾਧਾਰਨ ਤੌਰ 'ਤੇ ਇਸ ਤਰ੍ਹਾਂ ਦੀ ਪ੍ਰਯੋਗਸ਼ਾਲਾ ਨੂੰ ਤਿਆਰ ਕਰਨ 'ਚ ਘੱਟ ਤੋਂ ਘੱਟ 6 ਮਹੀਨੇ ਦਾ ਸਮਾਂ ਲੱਗਦਾ ਹੈ। 

ਵਿਸ਼ਵ ਸਿਹਤ ਸੰਗਠਨ ਅਤੇ ਆਈ.ਸੀ.ਐੱਮ.ਆਰ ਦੇ ਸੁਰੱਖਿਆ ਮਿਆਰਾਂ ਦੇ ਅਨੁਸਾਰ ਇਹ ਪ੍ਰਯੋਗਸ਼ਾਲਾ ਇਕ ਦਿਨ 'ਚ 1000 ਤੋਂ ਵੀ ਜ਼ਿਆਦਾ ਨਮੂਨਿਆਂ ਦੀ ਜਾਂਚ ਕਰਨ 'ਚ ਸਮਰਥ ਹੈ। ਇਸ 'ਚ ਪਲਾਜ਼ਮਾ ਥੈਰੇਪੀ ਅਤੇ ਹੋਰ ਗਤੀਵਿਧੀ ਵੀ ਕੀਤੀਆਂ ਜਾ ਸਕਦੀਆਂ ਹਨ।


Iqbalkaur

Content Editor

Related News