ਮੌਬ ਲਿਚਿੰਗ ''ਤੇ ਚਿੰਤਤ 49 ਹਸਤੀਆਂ ਨੇ ਪੀ.ਐੱਮ. ਮੋਦੀ ਨੂੰ ਲਿਖੀ ਚਿੱਠੀ
Wednesday, Jul 24, 2019 - 01:26 PM (IST)

ਨਵੀਂ ਦਿੱਲੀ— ਦੇਸ਼ ਭਰ 'ਚ ਲਗਾਤਾਰ ਹੋ ਰਹੀਆਂ ਮੌਬ ਲਿਚਿੰਗ ਦੀਆਂ ਘਟਨਾਵਾਂ ਅਤੇ ਜੈ ਸ਼੍ਰੀਰਾਮ ਨਾਅਰੇ ਦੀ ਗਲਤ ਵਰਤੋਂ 'ਤੇ ਚਿੰਤਾ ਜ਼ਾਹਰ ਕਰਦੇ ਹੋਏ ਵੱਖ-ਵੱਖ ਖੇਤਰਾਂ ਦੀਆਂ 49 ਹਸਤੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ। ਚਿੱਠੀ 'ਚ ਅਪਰਨਾ ਸੇਨ, ਕੋਂਕਣਾ ਸੇਨ ਸ਼ਰਮਾ, ਰਾਮਚੰਦਰ ਗੁਹਾ, ਅਨੁਰਾਗ ਕਸ਼ਯਪ, ਸ਼ੁਭਾ ਮੁਦਰਲ ਵਰਗੇ ਵੱਖ-ਵੱਖ ਖੇਤਰ ਦੇ ਦਿੱਗਜਾਂ ਦੇ ਦਸਤਖ਼ਤ ਹਨ। ਪੀ.ਐੱਮ. ਨੂੰ ਸੰਬੋਧਨ ਕਰਦੇ ਹੋਏ ਚਿੱਠੀ 'ਚ ਲਿਖਿਆ ਗਿਆ ਹੈ ਕਿ ਦੇਸ਼ ਭਰ 'ਚ ਲੋਕਾਂ ਨੂੰ ਜੈ ਸ਼੍ਰੀਰਾਮ ਦੇ ਨਾਅਰੇ ਦੇ ਆਧਾਰ 'ਤੇ ਉਕਸਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਨਾਲ ਹੀ ਦਲਿਤ, ਮੁਸਲਿਮ ਅਤੇ ਦੂਜੇ ਕਮਜ਼ੋਰ ਤਬਕਿਆਂ ਦੀ ਮੌਬ ਲਿੰਚਿੰਗ (ਭੀੜ ਵਲੋਂ ਕੁੱਟਮਾਰ) ਨੂੰ ਰੋਕਣ ਲਈ ਤੁਰੰਤ ਕਦਮ ਚੁੱਕਣ ਦੀ ਮੰਗ ਕੀਤੀ ਗਈ ਹੈ।
2016 'ਚ 840 ਹਿੰਸਕ ਘਟਨਾਵਾਂ ਹੋਈਆਂ
ਚਿੱਠੀ 'ਚ ਲਿਖਿਆ ਗਿਆ,''ਆਦਰਨੀਯ ਪ੍ਰਧਾਨ ਮੰਤਰੀ... ਮੁਸਲਿਮ, ਦਲਿਤ ਅਤੇ ਦੂਜੇ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਦੀ ਲਿਚਿੰਗ ਤੁਰੰਤ ਪ੍ਰਭਾਵ ਨਾਲ ਬੰਦ ਹੋਣੀ ਚਾਹੀਦੀ ਹੈ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੇ ਅੰਕੜੇ ਦੇਖ ਅਸੀਂ ਹੈਰਾਨ ਹਾਂ। ਐੱਨ.ਸੀ.ਆਰ.ਬੀ. ਦੇ ਡਾਟਾ ਅਨੁਸਾਰ, ਦਲਿਤਾਂ ਨਾਲ 2016 'ਚ 840 ਹਿੰਸਕ ਘਟਨਾਵਾਂ ਹੋਈਆਂ। ਇਨ੍ਹਾਂ ਅਪਰਾਧਾਂ 'ਚ ਸ਼ਾਮਲ ਲੋਕਾਂ ਨੂੰ ਦੋਸ਼ੀ ਕਰਾਰਰ ਦੇਣ ਦੇ ਅੰਕੜਿਆਂ 'ਚ ਵੀ ਕਮੀ ਆਈ ਹੈ।'' ਨੈਸ਼ਨਲ ਐਵਾਰਡ ਵਿਨਰ ਡਾਇਰੈਕਟਰ ਅਪਰਨਾ ਸੇਨ ਅਤੇ ਮਸ਼ਹੂਰ ਇਤਿਹਾਸਕਾਰ ਰਾਮਚੰਦਰ ਗੁਹਾ ਨੇ ਵੀ ਇਸ ਪੱਤਰ 'ਤੇ ਦਸਤਖ਼ਤ ਕੀਤੇ ਹਨ।
ਅਜਿਹੀਆਂ ਘਟਨਾਵਾਂ ਰੋਕਣ ਲਈ ਠੋਸ ਕਾਨੂੰਨ ਦੀ ਮੰਗ
ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਚਿੱਠੀ 'ਚ ਠੋਸ ਕਾਨੂੰਨ ਦੀ ਮੰਗ ਕੀਤੀ ਗਈ। ਪੱਤਰ 'ਚ ਲਿਖਿਆ ਗਿਆ,''ਤੁਸੀਂ ਸੰਸਦ 'ਚ ਲਿਚਿੰਗ ਦੀ ਘਟਨਾ ਦੀ ਨਿੰਦਾ ਕੀਤੀ ਸੀ ਪਰ ਉਹ ਕਾਫ਼ੀ ਨਹੀਂ ਹੈ। ਸਾਨੂੰ ਸਾਰਿਆਂ ਨੂੰ ਅਜਿਹਾ ਮਜ਼ਬੂਤੀ ਨਾਲ ਲੱਗਦਾ ਹੈ ਕਿ ਇਸ ਤਰ੍ਹਾਂ ਦੇ ਅਪਰਾਧਾਂ ਨੂੰ ਗੈਰ-ਜ਼ਮਾਨਤੀ ਬਣਾਇਆ ਜਾਵੇ।'' ਝਾਰਖੰਡ 'ਚ 24 ਸਾਲ ਦੇ ਨੌਜਵਾਨ ਦੀ ਲਿਚਿੰਗ ਦੀ ਪ੍ਰਧਾਨ ਮੰਤਰੀ ਮੋਦੀ ਨੇ ਜੂਨ 'ਚ ਨਿੰਦਾ ਕੀਤੀ ਸੀ। ਪੱਤਰ 'ਚ ਜੈ ਸ਼੍ਰੀਰਾਮ ਦੇ ਨਾਅਰੇ ਦੇ ਗਲਤ ਵਰਤੋਂ 'ਤੇ ਵੀ ਚਿੰਤਾ ਜ਼ਾਹਰ ਕੀਤੀ ਗਈ ਹੈ। ਪੱਤਰ ਅਨੁਸਾਰ,''ਬਹੁਤ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਇੰਨੀਂ ਦਿਨੀਂ ਜੈ ਸ਼੍ਰੀਰਾਮ ਦਾ ਨਾਅਰਾ ਯੁੱਧ ਵਰਗਾ ਬਣਦਾ ਜਾ ਰਿਹਾ ਹੈ। ਕਾਨੂੰਨ ਅਤੇ ਵਿਵਸਥਾ ਤੋੜਨ ਲਈ ਹੋਰ ਬਹੁਤ ਵਾਰ ਲਿਚਿੰਗ ਦੇ ਸਮੇਂ ਵੀ ਇਸ ਨਾਅਰੇ ਦੀ ਵਰਤੋਂ ਕੀਤੀ ਜਾ ਰਹੀ ਹੈ। ਇਹ ਦੇਖਣਾ ਹੈਰਾਨ ਕਰਨ ਵਾਲਾ ਹੈ ਕਿ ਧਰਮ ਦੇ ਨਾਂ 'ਤੇ ਅਜਿਹਾ ਕੀਤਾ ਜਾ ਰਿਹਾ ਹੈ। ਰਾਮ ਦੇ ਨਾਂ 'ਤੇ ਅਜਿਹੇ ਅਪਰਾਧਾਂ ਨੂੰ ਅੰਜਾਮ ਦੇਣ ਦੀਆਂ ਘਟਨਾਵਾਂ 'ਤੇ ਰੋਕ ਲੱਗਣੀ ਜ਼ਰੂਰੀ ਹੈ।''
ਪਾਰਟੀ ਦੀ ਆਲੋਚਨਾ ਦੇਸ਼ ਦੀ ਆਲੋਚਨਾ ਨਹੀਂ
ਵੱਖ-ਵੱਖ ਖੇਤਰਾਂ ਨਾਲ ਤਾਲੁਕ ਰੱਖਣ ਵਾਲੇ 49 ਲੋਕਾਂ ਨੇ ਪੱਤਰ 'ਚ ਲਿਖਿਆ ਕਿ ਦੇਸ਼ ਦੀ ਸੱਤਾਧਾਰੀ ਪਾਰਟੀ ਦੀ ਆਲੋਚਨਾ ਦੇਸ਼ ਦੀ ਆਲੋਚਨਾ ਨਹੀਂ ਹੈ। ਪੱਤਰ ਅਨੁਸਾਰ,''ਦੇਸ਼ ਦੀ ਸੱਤਾਧਾਰੀ ਪਾਰਟੀ ਦੀ ਆਲੋਚਨਾ ਕਰਨਾ ਦੇਸ਼ ਦੀ ਆਲੋਚਨਾ ਕਰਨ ਵਰਗਾ ਨਹੀਂ ਹੈ। ਕਿਸੇ ਵੀ ਦੇਸ਼ ਦੀ ਸੱਤਾਧਾਰੀ ਪਾਰਟੀ ਉਸ ਰਾਸ਼ਟਰ ਦੇ ਸਾਮਾਨ ਨਹੀਂ ਹੋ ਸਕਦੀ। ਸੱਤਾਧਾਰੀ ਪਾਰਟੀ ਦੇਸ਼ ਦੀਆਂ ਬਹੁਤ ਸਾਰੀਆਂ ਪਾਰਟੀਆਂ 'ਚੋਂ ਹੀ ਇਕ ਪਾਰਟੀ ਭਰ ਹੁੰਦੀ ਹੈ। ਸਰਕਾਰ ਵਿਰੁੱਧ ਜਾਣ ਵਾਲੇ ਇਸ ਕਦਮ ਨੂੰ ਰਾਸ਼ਟਰ ਵਿਰੁੱਧ ਚੁੱਕਿਆ ਕਦਮ ਨਹੀਂ ਕਰਾਰ ਦਿੱਤਾ ਜਾ ਸਕਦਾ।''