ਮਰਾਠੀ ਵਿਰੋਧੀ ਟਿੱਪਣੀ ਸਬੰਧੀ ਫੂਡ ਸਟਾਲ ਸੰਚਾਲਕ ਦੀ ਕੁੱਟਮਾਰ
Saturday, Aug 09, 2025 - 11:02 PM (IST)

ਠਾਣੇ, (ਭਾਸ਼ਾ)- ਠਾਣੇ ਜ਼ਿਲੇ ਵਿਚ ਮਹਾਰਾਸ਼ਟਰ ਨਵਨਿਰਮਾਣ ਸੈਨਾ ਦੇ ਵਰਕਰਾਂ ਨੇ ਇਕ ਫੂਡ ਸਟਾਲ ਸੰਚਾਲਕ ’ਤੇ ਮਰਾਠੀ ਲੋਕਾਂ ਅਤੇ ਰਾਜ ਠਾਕਰੇ ਵਿਰੁੱਧ ਅਪਮਾਨਜਨਕ ਟਿੱਪਣੀਆਂ ਕਰਨ ਦਾ ਦੋਸ਼ ਲਗਾਉਂਦੇ ਹੋਏ ਉਸਦੀ ਕੁੱਟਮਾਰ ਕੀਤੀ। ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਘਟਨਾ ਦੀ ਵੀਡੀਓ ਦਾ ਨੋਟਿਸ ਲੈਂਦੇ ਹੋਏ ਇਕ ਪੁਲਸ ਅਧਿਕਾਰੀ ਨੇ ਕਿਹਾ ਕਿ ਕਾਨੂੰਨ ਵਿਵਸਥਾ ਦੀ ਨਿਗਰਾਨੀ ਵਧਾ ਦਿੱਤੀ ਗਈ ਹੈ।
ਇਹ ਘਟਨਾ ਦੁਰਗਾ ਮਾਤਾ ਮੰਦਰ ਚੌਕ ਇਲਾਕੇ ਦੇ ਇਕ ਫੂਡ ਸਟਾਲ ’ਤੇ ਵਾਪਰੀ। ਵੀਡੀਓ ਕਲਿੱਪ ਵਿਚ ਮਨਸੇ ਦੇ ਕਲਿਆਣ (ਸਾਬਕਾ) ਅਹੁਦੇਦਾਰ ਕੁਸ਼ ਰਾਜਪੂਤ ਅਤੇ ਹੋਰ ਕਾਰਕੁੰਨ ਇਕ ਦੱਖਣੀ ਭਾਰਤੀ ਫੂਡ ਸਟਾਲ ਦੇ ਸੰਚਾਲਕ ਨੂੰ ਕੁੱਟਦੇ ਦਿਖਾਈ ਦੇ ਰਹੇ ਹਨ। ਉਸ ਨੂੰ ਮੁਆਫੀ ਮੰਗਣ ਅਤੇ ਵਾਅਦਾ ਕਰਨ ਲਈ ਮਜਬੂਰ ਕੀਤਾ ਗਿਆ ਕਿ ਉਹ ਭਵਿੱਖ ਵਿਚ ਅਜਿਹੀਆਂ ਟਿੱਪਣੀਆਂ ਨਹੀਂ ਕਰੇਗਾ।