ਵਿਧਾਇਕ ਰਾਜਾ ਭਈਆ ਨੂੰ ਸੋਸ਼ਲ ਮੀਡੀਆ ’ਤੇ ਜਾਨੋਂ ਮਾਰਨ ਦੀ ਧਮਕੀ

Friday, Oct 30, 2026 - 12:30 PM (IST)

ਵਿਧਾਇਕ ਰਾਜਾ ਭਈਆ ਨੂੰ ਸੋਸ਼ਲ ਮੀਡੀਆ ’ਤੇ ਜਾਨੋਂ ਮਾਰਨ ਦੀ ਧਮਕੀ

ਭਦੋਹੀ (ਏਜੰਸੀ)- ਪੁਲਸ ਨੇ ਜਨਸੱਤਾ ਦਲ (ਲੋਕਤੰਤਰਿਕ) ਦੇ ਰਾਸ਼ਟਰੀ ਪ੍ਰਧਾਨ ਅਤੇ ਕੁੰਡਾ ਤੋਂ ਵਿਧਾਇਕ ਰਘੂਰਾਜ ਪ੍ਰਤਾਪ ਸਿੰਘ ਉਰਫ ਰਾਜਾ ਭਈਆ ਵਿਰੁੱਧ ਸੋਸ਼ਲ ਮੀਡੀਆ ’ਤੇ ਕਥਿਤ ਤੌਰ ’ਤੇ ਜਾਨੋਂ ਮਾਰਨ ਦੀ ਧਮਕੀ ਦੇਣ ਅਤੇ ਅਪਮਾਨਜਨਕ ਟਿੱਪਣੀਆਂ ਪੋਸਟ ਕਰਨ ਦੇ ਦੋਸ਼ ਵਿਚ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਗੋਪੀਗੰਜ ਥਾਣੇ ਦੇ ਇੰਸਪੈਕਟਰ ਸੱਚੀਦਾਨੰਦ ਪਾਂਡੇ ਨੇ ਦੱਸਿਆ ਕਿ ਵਿਧਾਇਕ ਵਿਰੁੱਧ ਇਤਰਾਜ਼ਯੋਗ ਸੰਦੇਸ਼ ਪਿਛਲੇ ਹਫ਼ਤੇ ਤੋਂ ਇੰਸਟਾਗ੍ਰਾਮ ਅਤੇ ਫੇਸਬੁੱਕ ’ਤੇ ‘ਰਾਜ ਸ਼ੂਟਰ ਆਫੀਸ਼ੀਅਲ’, ‘ਐੱਮ ਰਾਜ ਸ਼ੂਟਰ’ ਅਤੇ ‘ਐੱਮ ਸ਼ੂਟਰ’ ਨਾਮਕ 3 ਆਈ. ਡੀ. ਤੋਂ ਪ੍ਰਸਾਰਿਤ ਕੀਤੇ ਰਹੇ ਸਨ।

ਜਨਸੱਤਾ ਦਲ ਦੇ ਭਾਦੋਹੀ ਜ਼ਿਲਾ ਇਕਾਈ ਦੇ ਪ੍ਰਧਾਨ ਚੰਦਰਸ਼ੇਖਰ ਸਿੰਘ ਨੇ ਬੁੱਧਵਾਰ ਸ਼ਾਮ ਨੂੰ ਗੋਪੀਗੰਜ ਥਾਣੇ ਨੂੰ ਲਿਖਤੀ ਸ਼ਿਕਾਇਤ ਦਰਜ ਕਰਵਾਈ ਅਤੇ ਸੰਦੇਸ਼ਾਂ ਦੀਆਂ ਕਾਪੀਆਂ ਪੁਲਸ ਨੂੰ ਸੌਂਪੀਆਂ। ਸ਼ਿਕਾਇਤ ਦੇ ਆਧਾਰ ’ਤੇ ਪੁਲਸ ਨੇ ਭਾਰਤੀ ਦੰਡਾਵਲੀ ਅਤੇ ਸੂਚਨਾ ਤਕਨਾਲੋਜੀ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਸਬੰਧਤ ਸੋਸ਼ਲ ਮੀਡੀਆ ਖਾਤਿਆਂ ਦੀ ਜਾਂਚ ਕਰ ਕੇ ਮੁਲਜ਼ਮਾਂ ਦੀ ਪਛਾਣ ਕਰਨ ਅਤੇ ਜਲਦੀ ਹੀ ਮਾਮਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।


author

cherry

Content Editor

Related News