ਵਿਧਾਇਕ ਦੀ ਰਿਹਾਇਸ਼ ਦਾ ਘਿਰਾਓ: ਟਿਕੈਤ ਨੇ ਕਿਹਾ- ਸਾਡੇ ਹੀ ਬੱਚੇ, ਚਢੂਨੀ ਬੋਲੇ- ਜੋ ਹੋਇਆ ਉਹ ਗਲਤ

Thursday, Jun 03, 2021 - 06:22 PM (IST)

ਵਿਧਾਇਕ ਦੀ ਰਿਹਾਇਸ਼ ਦਾ ਘਿਰਾਓ: ਟਿਕੈਤ ਨੇ ਕਿਹਾ- ਸਾਡੇ ਹੀ ਬੱਚੇ, ਚਢੂਨੀ ਬੋਲੇ- ਜੋ ਹੋਇਆ ਉਹ ਗਲਤ

ਜੀਂਦ— ਹਰਿਆਣਾ ਦੇ ਫਤਿਹਾਬਾਦ ਜ਼ਿਲ੍ਹੇ ਦੇ ਟੋਹਾਨਾ ਵਿਚ ਜਨਨਾਇਕ ਜਨਤਾ ਪਾਰਟੀ (ਜੇ. ਜੇ. ਪੀ.) ਵਿਧਾਇਕ ਦਵਿੰਦਰ ਬਬਲੀ ਦੀ ਰਿਹਾਇਸ਼ ਦੇ ਘਿਰਾਓ ਕਰਨ ਦੀ ਘਟਨਾ ਨੂੰ ਲੈ ਕੇ ਖੇਤੀ ਕਾਨੂੰਨਾਂ ਖ਼ਿਲਾਫ਼ ਜਾਰੀ ਕਿਸਾਨ ਅੰਦੋਲਨ ’ਚ ਸ਼ਾਮਲ ਵੱਖ-ਵੱਖ ਧਿਰਾਂ ’ਚ ਮਤਭੇਦ ਉੱਭਰ ਕੇ ਸਾਹਮਣੇ ਆਏ ਹਨ। ਕਿਸਾਨ ਆਗੂ ਗੁਰਨਾਮ ਸਿੰਘ ਚਢੂਨੀ ਨੇ ਜਿੱਥੇ ਯੁਵਾ ਕਿਸਾਨਾਂ ਦੇ ਇਸ ਕਦਮ ਦੀ ਆਲੋਚਨਾ ਕੀਤੀ ਹੈ, ਉੱਥੇ ਹੀ ਰਾਕੇਸ਼ ਟਿਕੈਤ ਨੇ ਕਿਹਾ ਕਿ ਉਹ ਸਾਡੇ ਹੀ ਬੱਚੇ ਹਨ। ਉਨ੍ਹਾਂ ਨੂੰ ਸਮਝਾ ਲਿਆ ਜਾਵੇਗਾ। 

ਇਹ ਵੀ ਪੜ੍ਹੋ: ਕਿਸਾਨਾਂ ਨੇ ਘੇਰਿਆ SDM ਦਫ਼ਤਰ, ਕਿਹਾ- ਵਿਧਾਇਕ ਬਬਲੀ ਖ਼ਿਲਾਫ਼ ਕੇਸ ਦਰਜ ਕਰੇ ਪੁਲਸ

ਭਾਰਤੀ ਕਿਸਾਨ ਯੂਨੀਅਨ ਦੇ ਆਗੂ ਗੁਰਨਾਮ ਚਢੂਨੀ ਨੇ ਕਿਹਾ ਕਿ ਜੋ ਟੋਹਾਨਾ ਵਿਚ ਹੋਇਆ, ਉਹ ਬਿਲਕੁਲ ਗਲਤ ਸੀ, ਕਿਉਂਕਿ ਪੰਚਾਇਤ ਵਿਚ ਇਹ ਫ਼ੈਸਲਾ ਹੋਇਆ ਸੀ ਕਿ ਟੋਹਾਨਾ ਦੇ ਵਿਧਾਇਕ ਬਬਲੀ ਨੂੰ ਕਿਸਾਨਾਂ ਤੋਂ ਮੁਆਫ਼ੀ ਮੰਗਣ ਲਈ 6 ਜੂਨ ਤੱਕ ਸਮਾਂ ਦਿੱਤਾ ਜਾਂਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਕੁਝ ਲੋਕ ਸਾਡੀ ਸਟੇਜ ਤੋਂ ਚਲੇ ਜਾਣ ਤੋਂ ਬਾਅਦ ਟੋਹਾਨਾ ਵਿਧਾਇਕ ਬਬਲੀ ਦੀ ਕੋਠੀ ਦਾ ਘਿਰਾਓ ਕਰਨ ਚੱਲੇ ਗਏ ਅਤੇ ਪੁਲਸ ਨੇ ਗਿ੍ਰਫ਼ਤਾਰ ਕਰ ਲਿਆ। ਜਦੋਂ ਪੰਚਾਇਤ ’ਚ ਹੀ ਅੱਗੇ ਦੀ ਰਣਨੀਤੀ ’ਤੇ ਫ਼ੈਸਲਾ ਲਿਆ ਗਿਆ ਸੀ, ਉਸ ਸਮੇਂ ਇਹ ਲੋਕ ਕਿਉਂ ਨਹੀਂ ਬੋਲੇ ਕਿ ਉਹ ਫ਼ੈਸਲੇ ਤੋਂ ਸੰਤੁਸ਼ਟ ਨਹੀਂ ਹਨ। ਉਨ੍ਹਾਂ ਕਿਹਾ ਕਿ ਇਹ ਇਕ ਸੋਚੀ-ਸਮਝੀ ਚਾਲ ਹੈ, ਕਿਸਾਨਾਂ ਨੂੰ ਬਦਨਾਮ ਕਰਨ ਲਈ ਅਤੇ ਅੰਦੋਲਨ ਨੂੰ ਤੋੜਨ ਲਈ।

ਇਹ ਵੀ ਪੜ੍ਹੋ: ਕਿਸਾਨ 5 ਜੂਨ ਨੂੰ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਮਨਾਉਣਗੇ 'ਸੰਪੂਰਨ ਕ੍ਰਾਂਤੀ ਦਿਵਸ'

ਚਢੂਨੀ ਨੇ ਸਪੱਸ਼ਟ ਕੀਤਾ ਕਿ ਜੇਕਰ ਅਲਟੀਮੇਟਮ ਦਿੱਤੀ ਗਈ ਤਾਰੀਖ਼ 6 ਜੂਨ ਤੱਕ ਬਬਲੀ ਨੇ ਮੁਆਫ਼ੀ ਨਹੀਂ ਮੰਗੀ ਤਾਂ ਅਸੀਂ 7 ਜੂਨ ਨੂੰ ਹਰਿਆਣਾ ਦੇ ਸਾਰੇ ਪੁਲਸ ਥਾਣਿਆਂ ਦਾ ਘਿਰਾਓ ਦੋ ਘੰਟੇ ਲਈ ਕਰਾਂਗੇ। ਵਿਧਾਇਕ ਬਬਲੀ ’ਤੇ ਮੁਕੱਦਮਾ ਦਰਜ ਕਰਾਉਣ ਲਈ। ਚਢੂਨੀ ਨੇ ਕਿਸਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜੋ ਲੋਕ ਇਸ ਅੰਦੋਲਨ ਨੂੰ ਤੋੜਨਾ ਚਾਹੁੰਦੇ ਹਨ, ਉਨ੍ਹਾਂ ਦੇ ਬਹਿਕਾਵੇ ’ਚ ਨਾ ਆਓ ਅਤੇ ਉਨ੍ਹਾਂ ਤੋਂ ਦੂਰੀ ਬਣਾ ਕੇ ਹੀ ਰੱਖਣ। ਓਧਰ ਰਾਕੇਸ਼ ਟਿਕੈਤ ਨੇ ਕਿਹਾ ਕਿ 5 ਜੂਨ ਨੂੰ ਪੂਰ ਦੇਸ਼ ’ਚ ਤਿੰਨੋਂ ਖੇਤੀ ਕਾਨੂੰਨਾਂ ਨੂੰ ਬਣੇ ਇਕ ਸਾਲ ਹੋਣ ’ਤੇ ਭਾਜਪਾ ਅਤੇ ਉਨ੍ਹਾਂ ਦੇ ਸਹਿਯੋਗੀ ਦਲਾਂ ਦੇ ਸੰਸਦ ਮੈਂਬਰਾਂ, ਵਿਧਾਇਕਾਂ, ਮੰਤਰੀਆਂ ਦੀ ਰਿਹਾਇਸ਼ ਦੇ ਬਾਹਰ ਤਿੰਨੋਂ ਕਾਨੂੰਨਾਂ ਦੀਆਂ ਕਾਪੀਆਂ ਨੂੰ ਸਾੜ ਕੇ ਕਿਸਾਨ ਰੋਸ ਪ੍ਰਗਟ ਕਰਨਗੇ।

ਇਹ ਵੀ ਪੜ੍ਹੋ: ਵਿਧਾਇਕ ਦਵਿੰਦਰ ਬਬਲੀ ਅਤੇ ਕਿਸਾਨਾਂ ਵਿਚਾਲੇ ਟਕਰਾਅ ਗਰਮਾਇਆ, ਗੁਰਨਾਮ ਚਢੂਨੀ ਨੇ ਕੀਤੇ ਵੱਡੇ ਐਲਾਨ


author

Tanu

Content Editor

Related News