ਮੋਦੀ ਨੂੰ ਮਿਲੇ ਮੁੱਖ ਮੰਤਰੀ ਸਟਾਲਿਨ, ਸ਼੍ਰੀਲੰਕਾਈ ਤਮਿਲਾਂ ਨੂੰ ਮਦਦ ਮੁਹੱਈਆ ਕਰਵਾਉਣ ਲਈ ਕੇਂਦਰ ਦੀ ਆਗਿਆ ਮੰਗੀ

Friday, Apr 01, 2022 - 12:22 PM (IST)

ਮੋਦੀ ਨੂੰ ਮਿਲੇ ਮੁੱਖ ਮੰਤਰੀ ਸਟਾਲਿਨ, ਸ਼੍ਰੀਲੰਕਾਈ ਤਮਿਲਾਂ ਨੂੰ ਮਦਦ ਮੁਹੱਈਆ ਕਰਵਾਉਣ ਲਈ ਕੇਂਦਰ ਦੀ ਆਗਿਆ ਮੰਗੀ

ਨਵੀਂ ਦਿੱਲੀ– ਤਾਮਿਲਨਾਡੂ ਦੇ ਮੁੱਖ ਮੰਤਰੀ ਅਤੇ ਡੀ. ਐੱਮ. ਕੇ. ਮੁਖੀ ਐੱਮ. ਕੇ. ਸਟਾਲਿਨ ਨੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਸ਼੍ਰੀਲੰਕਾ ਵਿਚ ਜਾਰੀ ਆਰਥਿਕ ਸੰਕਟ ਦੌਰਾਨ ਸੂਬਾ ਸਰਕਾਰ ਵਲੋਂ ਉਥੇ ਰਹਿ ਰਹੇ ਤਮਿਲਾਂ ਨੂੰ ਮਨੁੱਖੀ ਸਹਾਇਤਾ ਮੁਹੱਈਆ ਕਰਵਾਉਣ ਲਈ ਕੇਂਦਰ ਦੀ ਇਜਾਜ਼ਤ ਮੰਗੀ।

ਸਟਾਲਿਨ ਨੇ ਮੋਦੀ ਦੇ ਨਾਲ ਆਪਣੀ ਮੁਲਾਕਾਤ ਦੌਰਾਨ ਵੱਖ-ਵੱਖ ਮੁੱਦਿਆਂ ’ਤੇ ਉਨ੍ਹਾਂ ਨੂੰ ਇਕ ਵਿਸਤ੍ਰਿਤ ਮੰਗ ਪੱਤਰ ਸੌਂਪਿਆ, ਜਿਸ ਵਿਚ ਦੋ ਟਾਪੂ ਦੇਸ਼ਾਂ ਵਿਚ ਆਰਥਿਕ ਸੰਕਟ ਨਾਲ ਜੁੜੇ ਮੁੱਦੇ ਵੀ ਸ਼ਾਮਲ ਸਨ। ਇਸ ਤੋਂ ਪਹਿਲਾਂ ਸਟਾਲਿਨ ਨੇ ਸਵੇਰੇ ਸੰਸਦ ਵਿਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਵੀ ਮੁਲਾਕਾਤ ਕੀਤੀ। ਦਿੱਲੀ ਵਿਚ ਸਟਾਲਿਨ ਦਾ ਸਵਾਗਤ ਕਰਦੇ ਹੋਏ ਸੋਨੀਆ ਉਨ੍ਹਾਂ ਨੂੰ ਮਿਲਣ ਸੰਸਦ ਕੰਪਲੈਕਸ ਵਿਚ ਬਣ ਰਹੇ ਡੀ. ਐੱਮ. ਕੇ. ਦਫਤਰ ਪੁੱਜੀ। ਸੋਨੀਆ ਨੇ ਕਿਹਾ ਕਿ ਉਹ ਸਟਾਲਿਨ ਨੂੰ ‘ਵਣੰਕਮ’ ਕਹਿਣ ਆਈ ਹੈ। ਸਟਾਲਿਨ ਨੇ ਇਕ ਸ਼ਾਲ ਭੇਟ ਕਰ ਕੇ ਉਨ੍ਹਾਂ ਦਾ ਧੰਨਵਾਦ ਪ੍ਰਗਟਾਇਆ।

ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ. ਕੇ. ਸਟਾਲਿਨ ਨੇ ਰਾਸ਼ਟਰੀ ਸਿੱਖਿਆ ਨੀਤੀ (ਐੱਨ. ਈ. ਪੀ.) 2020 ’ਤੇ ਚਿੰਤਾ ਪ੍ਰਗਟਾਉਂਦੇ ਹੋਏ ਇਸ ਨੂੰ ਹਟਾਉਣ ਦੀ ਦੋਬਾਰਾ ਮੰਗ ਕੀਤੀ ਹੈ। ਇਸ ਸੰਬੰਧੀ ਮੁੱਖ ਮੰਤਰੀ ਨੇ ਵੀਰਵਾਰ ਨੂੰ ਕਿਹਾ ਕਿ ਤਮਿਲਨਾਡੂ ਵਿਚ ਦੋ-ਭਾਸ਼ੀ ਨੀਤੀ ਜਾਰੀ ਰੱਖਣੀ ਹੋਵੇਗੀ, ਜੋ ਪਹਿਲਾਂ ਤੋਂ ਹੀ ਰੁਝਾਨ ਵਿਚ ਹੈ।


author

Rakesh

Content Editor

Related News