ਮਿਜ਼ੋਰਮ ਵਿਲੱਖਣ ਸੋਚ ਅਤੇ ਈਮਾਨਦਾਰੀ ਵਾਲੀਆਂ ਕਦਰਾਂ ਕੀਮਤਾਂ ਪਛਾਨਣ ਵਾਲੇ ਸੂਬੇ ਵਜੋਂ ਅੱਗੇ ਵੱਧ ਰਿਹਾ ਸੂਬਾ
Wednesday, Mar 25, 2026 - 11:31 AM (IST)
ਮਿਜ਼ੋਰਮ/ਜਲੰਧਰ, (ਸਾਹਨੀ)- 20 ਫਰਵਰੀ,1987 ਨੂੰ ਭਾਰਤੀ ਸੰਘ ਦਾ 23ਵਾਂ ਰਾਜ ਬਣਨ ਤੋਂ ਬਾਅਦ ਮਿਜ਼ੋਰਮ ਸੂਬੇ ਦੇ ਵਸਨੀਕਾਂ ਨੇ ਆਪਣੇ ਸੂਬੇ ਦੀ ਵਿਲੱਖਣ ਪਹਿਚਾਣ ਬਣਾਉਣ ਲਈ ਸ਼ੁਰੂਆਤੀ ਦੌਰ ਤੋਂ ਹੀ ਕਈ ਅਹਿਮ ਫੈਸਲੇ ਲੈ ਕੇ ਮਹੱਤਵਪੂਰਨ ਰਣਨੀਤਕ ਮਹੱਤਵ ਬਣਾਈ ਰੱਖਿਆ ਹੈ। ਮੌਜੂਦਾ ਸਮੇਂ ਵਿਚ ਇਹ ਸੂਬੇ ਦੇ ਲੋਕ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਵਿੱਚ ਆਪਣੀ ਵਿਸ਼ੇਸ਼ ਪਹਿਚਾਣ ਤਾਂ ਬਣਾਈ ਬੈਠੇ ਹਨ ਨਾਲ ਹੀ ਟ੍ਰੈਫਿਕ ਰਹੀ ਹੋਣ ਵਾਲੇ ਸਾਊਂਡ ਪੋਲੁਏਸ਼ਨ ਤੋਂ ਵੀ ਖੁਦ ਨੂੰ ਬਚਾ ਕੇ ਰੱਖਿਆ ਹੋਇਆ ਹੈ। ਇਹ ਸੂਬਾ ਇਹ ਪੱਛਮ ਵਿੱਚ ਬੰਗਲਾਦੇਸ਼ ਨਾਲ 318 ਕਿਲੋਮੀਟਰ ਦੀ ਅੰਤਰਰਾਸ਼ਟਰੀ ਸੀਮਾ ਅਤੇ ਪੂਰਬ ਅਤੇ ਦੱਖਣ ਵਿੱਚ ਮਿਆਂਮਾਰ ਨਾਲ 510 ਕਿਲੋਮੀਟਰ ਦੀ ਸਰਹੱਦ ਸਾਂਝੀ ਕਰਦਾ ਹੈ, ਜਦੋਂ ਕਿ ਅਸਾਮ, ਮਨੀਪੁਰ ਅਤੇ ਤ੍ਰਿਪੁਰਾ ਦੇ ਘਰੇਲੂ ਰਾਜਾਂ ਨਾਲ ਵੀ ਲੱਗਦਾ ਹੈ। ਮਿਜ਼ੋਰਮ ਦੇ ਇਸ ਮੀਡੀਆ ਟੂਰ ਦੇ ਅੱਜ ਦੂਜੇ ਦਿਨ ਪੱਤਰਕਾਰਾਂ ਦਾ ਇੱਕ ਵਫ਼ਦ ਅੱਜ ਪ੍ਰੈਸ ਇਨਫਰਮੇਸ਼ਨ ਬਿਊਰੋ (ਪੀਆਈਬੀ) ਦੇ ਅਧਿਕਾਰੀਆਂ ਨਾਲ ਅੰਤਰ-ਰਾਜੀ ਸੰਚਾਰ ਅਤੇ ਸੱਭਿਆਚਾਰਕ ਸਮਝ ਨੂੰ ਉਤਸ਼ਾਹਿਤ ਕਰਨ ਲਈ ਸੂਚਨਾ ਅਤੇ ਲੋਕ ਸੰਪਰਕ ਡਾਇਰੈਕਟੋਰੇਟ (ਡੀਆਈਪੀਆਰ), ਮਿਜ਼ੋਰਮ ਸਰਕਾਰ ਅਤੇ ਮਿਜ਼ੋਰਮ ਜਰਨਲਿਸਟਸ ਐਸੋਸੀਏਸ਼ਨ (ਐਮਜੇਏ) ਨਾਲ ਇੰਟਰਐਕਟਿਵ ਸੈਸ਼ਨ ਕੀਤੇ।
ਇਸ ਮੌਕੇ ਅੱਜ ਸਵੇਰੇ ਡੀਆਈਪੀਆਰ ਦਫ਼ਤਰ ਵਿਖੇ ਡਾਇਰੈਕਟਰ ਕੇ. ਵਨਲਾਲਸਾਂਗੀ ਅਤੇ ਹੋਰ ਸੀਨੀਅਰ ਅਧਿਕਾਰੀਆਂ ਨੇ ਵਫ਼ਦ ਦਾ ਨਿੱਘਾ ਸਵਾਗਤ ਕੀਤਾ ਗਿਆ। ਮੀਟਿੰਗ ਦੌਰਾਨ, ਆਏ ਪੱਤਰਕਾਰਾਂ ਨੇ ਮਿਜ਼ੋਰਮ ਦੇ ਵਿਕਾਸ ਪ੍ਰੋਜੈਕਟਾਂ ਅਤੇ ਇਸਦੇ ਵਿਲੱਖਣ ਸੱਭਿਆਚਾਰਕ ਦ੍ਰਿਸ਼ ਬਾਰੇ ਗੱਲਬਾਤ ਵਿੱਚ ਹਿੱਸਾ ਲਿਆ। ਅਧਿਕਾਰੀਆਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਮਿਜ਼ੋਰਮ ਦੀ ਉੱਚ ਸਾਖਰਤਾ ਦਰ ਨੇ ਇੱਕ ਅਨੁਸ਼ਾਸਿਤ ਅਤੇ ਪ੍ਰਗਤੀਸ਼ੀਲ ਸਮਾਜ ਨੂੰ ਆਕਾਰ ਦੇਣ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਇਸ ਤੋਂ ਬਾਅਦ ਵਫ਼ਦ ਨੇ ਮਿਜ਼ੋਰਮ ਜਰਨਲਿਸਟ ਐਸੋਸੀਏਸ਼ਨ ਦੇ ਪ੍ਰਧਾਨ ਸੀ. ਲਾਲਰਾਮਬੁਤਸਾਈਹਾ, ਸਮੇਤ ਹੋਰ ਅਹੁਦੇਦਾਰਾਂ ਨਾਲ ਮੁਲਾਕਾਤ ਕੀਤੀ, ਇਸ ਦੌਰਾਨ ਦੋਵੇਂ ਸੂਬਿਆਂ ਦੇ ਪੱਤਰਕਾਰਾਂ ਨੇ ਰਾਜ ਵਿੱਚ ਮੀਡੀਆ ਦੇ ਇਤਿਹਾਸ ਅਤੇ ਵਿਕਾਸ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।

ਪੂਰੇ ਸੂਬੇ ਵਿਚ ਪਤਰਕਾਰਾਂ ਦੀ ਇੱਕ ਹੀ ਐਸੋਸੀਏਸ਼ਨ -
ਗੱਲਬਾਤ ਦੌਰਾਨ ਐਸੋਸੀਏਸ਼ਨ ਦੇ ਪ੍ਰਧਾਨ ਨੇ ਦੱਸਿਆ ਕਿ ਪੂਰੇ ਮਿਜ਼ੋਰਮ ਵਿਚ ਇਕ ਹੀ ਜਰਨਲਿਸਟ ਐੋਸੀਏਸ਼ਨ ਹੈ ਅਤੇ ਮਿਜੋਰਮ ਦੇ ਸਾਰੇ ਜ਼ਿਲ੍ਹਿਆਂ ਵਿੱਚ ਇਸੇ ਐਸੋਸੀਏਸ਼ਨ ਵੱਲੋਂ ਹੋਰ ਬ੍ਰਾਂਚਾਂ ਬਣਾਇਆ ਹਨ। ਇਸ ਐਸੋਸੀਏਸ਼ਨ ਦੇ ਫਾਉਂਡਰ ਪ੍ਰੈਜ਼ੀਡੈਂਟ ਸ਼੍ਰੀ ਲਾਲ ਧਨਹਲਵਾ ਮਿਜੋਰਮ ਦੇ ਪੰਜ ਵਾਰ ਮੁੱਖਮੰਤਰੀ ਰਹਿ ਚੁੱਕੇ ਹਨ। ਮਿਜ਼ੋਰਮ ਵਿਚ ਤਿੰਨ ਅੰਗ੍ਰੇਜੀ ਅਤੇ 30 ਦੇ ਕਰੀਬ ਮੀਜੋ ਭਾਸ਼ਾ ਵਿੱਚ ਅਖ਼ਬਾਰਾਂ ਛਪਦੀਆਂ ਹਨ। ਇਸ ਦੌਰਾਨ ਗੱਲਬਾਤ ਤੇਜ਼ੀ ਨਾਲ ਮਿਜ਼ੋ ਲੋਕਾਂ ਦੇ ਸਮਾਜਿਕ ਨੈਤਿਕਤਾ ਵੱਲ ਵਧੀ, ਜਿਸ ਵਿਚ ਸਥਾਨਕ ਵਸਿਆ ਦੀ ਪਹਾੜਾ ਦੀ ਸ਼ਾਨਦਾਰ ਸੜਕ ਸਮਝ ਜੌ ਪਹਾੜਾ ਦੀਆਂ ਛੋਟੀਆ ਸੜਕਾਂ ਤੇ ਬਿਨਾ ਸਾਊਂਡ ਪੋਲਿਊਸ਼ਨ ਦੇ ਲਾਈਨ ਵਿੱਚ ਰਹਿ ਕੇ ਗੱਡੀਆਂ ਨੂੰ ਚਲਾਣਾ ਅਤੇ ਹੈਲਮੇਟ ਦਾ ਜਰੂਰੀ ਇਸਤੇਮਾਲ ਕਰਨਾ ਲੋਕਾਂ ਦੀ ਅਟੱਲ ਇਮਾਨਦਾਰੀ ਵਾਲੀ ਸੋਚ ਦਰਸ਼ਾਉਂਦਾ ਹੈ।
ਔਰਤਾਂ ਦੀ ਹਰ ਖੇਤਰ ਵਿੱਚ ਨੁਮਾਇੰਦਗੀ ਵੱਧ
ਟੂਰ ਦੌਰਾਨ ਵੇਖਣ ਵਿਚ ਆਇਆ ਕਿ ਮਿਜ਼ੋਰਮ ਵਿਚ ਔਰਤਾਂ ਹਰ ਖੇਤਰ ਵਿਚ ਅੱਗੇ ਹੋ ਕੇ ਕੰਮ ਕਰਦੀਆਂ ਹਨ ਅਤੇ ਇਥੇ ਔਰਤਾਂ ਦੀ ਜਨਮ ਦਰ ਮਾਰਦਾ ਨਾਲੋ ਵੱਧ ਹੈ। ਇਥੇ ਔਰਤਾਂ ਦੀ ਸਰਕਾਰੀ ਅਦਾਰਿਆਂ ਵਿਚ, ਦੁਕਾਨਾਂ, ਸੜਕਾਂ ਕੰਢੇ ਛੋਟੀਆ ਦੁਕਾਨਾਂ, ਹੋਟਲਾਂ, ਆਦਿ ਲਗਭਗ ਹਰ ਖੇਤਰ ਵਿੱਚ ਚੰਗੀ ਪਕੜ ਹੈ।

ਬਿਨਾ ਦੁਕਾਨਦਾਰਾਂ ਦੇ ਵੀ ਈਮਾਨਦਾਰੀ ਨਾਲ ਦੁਕਾਨਾਂ ਚਲਦਿਆਂ
ਗੱਲਬਾਤ ਦੌਰਾਨ ਸਾਂਝੀਆਂ ਕੀਤੀਆਂ ਗਈਆਂ ਸਭ ਤੋਂ ਪ੍ਰਭਾਵਸ਼ਾਲੀ ਹਾਈਲਾਈਟਾਂ ਵਿੱਚੋਂ "ਦੁਕਾਨਦਾਰ ਤੋਂ ਬਿਨਾਂ ਦੁਕਾਨ" ਦੀ ਧਾਰਨਾ ਦੀ ਵੀ ਗੱਲ ਸਾਹਮਣੇ ਆਈ। ਜਾਨਕਾਰੀ ਅਨੁਸਾਰ ਮਿਜ਼ੋਰਮ ਦੇ ਬਹੁਤ ਸਾਰੇ ਦੂਰ-ਦੁਰਾਡੇ ਖੇਤਰਾਂ ਵਿੱਚ, ਸਥਾਨਕ ਕਿਸਾਨ ਤਾਜ਼ੇ ਉਤਪਾਦਾਂ ਨਾਲ ਭਰੇ ਸੜਕ ਕਿਨਾਰੇ ਸਟਾਲ ਲਗਾਉਂਦੇ ਹਨ ਅਤੇ ਇਹ ਸਟਾਲ ਬਿਨਾ ਕਿਸੇ ਜਿਮੇਵਾਰੀ ਦੇ ਛੱਡ ਦਿੱਤੇ ਜਾਂਦੇ ਹਨ; ਕਿਸਾਨ ਸਿਰਫ਼ ਇੱਕ ਕੀਮਤ ਸੂਚੀ ਅਤੇ ਇੱਕ ਕਲੈਕਸ਼ਨ ਬਾਕਸ ਜਾਂ ਇੱਕ QR ਕੋਡ ਮੇਜ਼ 'ਤੇ ਰੱਖਦੇ ਹਨ। ਰਾਹਗੀਰ ਉਹਨਾਂ ਦੀ ਲੋੜ ਦੀ ਚੋਣ ਕਰਦੇ ਹਨ ਅਤੇ ਬਿਨਾਂ ਕਿਸੇ ਨਿਗਰਾਨੀ ਦੇ ਸਹੀ ਰਕਮ ਦਾ ਭੁਗਤਾਨ ਕਰਦੇ ਹਨ। ਇਹ ਅਭਿਆਸ, ਜੋ ਕਿ ਡੂੰਘੇ ਭਾਈਚਾਰੇ ਦੇ ਵਿਸ਼ਵਾਸ ਵਿੱਚ ਜੜ੍ਹਿਆ ਹੋਇਆ ਹੈ, ਕਿਸਾਨਾਂ ਨੂੰ ਵਿਚੋਲਿਆਂ ਦੀ ਲੋੜ ਤੋਂ ਬਿਨਾਂ ਸਿੱਧੇ ਖਪਤਕਾਰਾਂ ਨੂੰ ਆਪਣਾ ਮਾਲ ਵੇਚਣ ਦੀ ਸੋਚ ਨੂੰ ਉਤਸ਼ਾਹਿਤ ਕਰਦਾ ਹੈ। ਲੋਕਾਂ ਦੀ ਇਸ ਸੋਚ ਤੇ ਆਉਣ ਵਾਲੇ ਪੱਤਰਕਾਰਾਂ ਨੇ "ਇਮਾਨਦਾਰੀ ਦੇ ਸਟਾਲਾਂ" ਲਈ ਆਪਣੀ ਪ੍ਰਸ਼ੰਸਾ ਪ੍ਰਗਟ ਕੀਤੀ, ਇਹ ਨੋਟ ਕਰਦੇ ਹੋਏ ਕਿ ਅਜਿਹੇ ਰੋਜ਼ਾਨਾ ਅਭਿਆਸ ਮਿਜ਼ੋਰਮ ਦੇ ਨਾਗਰਿਕਾਂ ਦੇ ਉੱਚ ਨੈਤਿਕ ਸੋਚ ਦਾ ਪ੍ਰਮਾਣ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
