ਮਿਜ਼ੋਰਮ ’ਚ ਮੁੜ ਵਧੇ ਕੋਰੋਨਾ ਕੇਸ, ਸਰਕਾਰ ਨੇ ਲਾਗੂ ਕੀਤੀ ਪੂਰਨ ‘ਤਾਲਾਬੰਦੀ’

Saturday, Jul 17, 2021 - 02:06 PM (IST)

ਆਈਜ਼ੋਲ— ਮਿਜ਼ੋਰਮ ਸਰਕਾਰ ਨੇ ਵੱਧਦੇ ਕੋਵਿਡ-19 ਯਾਨੀ ਕਿ ਕੋਰੋਨਾ ਵਾਇਰਸ ਦੇ ਮਾਮਲਿਆਂ ਨੂੰ ਵੇਖਦੇ ਹੋਏ ਆਈਜ਼ੋਲ ਨਗਰ ਨਿਗਮ ਖੇਤਰ ਵਿਚ 7 ਦਿਨਾਂ ਦੀ ਪੂਰਨ ਤਾਲਾਬੰਦੀ ਨੂੰ ਮੁੜ ਤੋਂ ਲਾਗੂ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਦੋ ਹਫ਼ਤੇ ਪਹਿਲਾਂ ਹੀ ਪਾਬੰਦੀਆਂ ’ਚ ਛੋਟ ਦਿੱਤੀ ਗਈ ਸੀ। ਇਕ ਅਧਿਕਾਰਤ ਹੁਕਮ ਵਿਚ ਕਿਹਾ ਗਿਆ ਕਿ ਇਹ ਪੂਰਨ ਤਾਲਾਬੰਦੀ 18 ਜੁਲਾਈ ਤੋਂ 24 ਜੁਲਾਈ ਦੀ ਰਾਤ ਤੱਕ ਲਾਗੂ ਰਹੇਗੀ। 

ਇਹ ਵੀ ਪੜ੍ਹੋ : ਭਾਰਤ ’ਚ ਕੋਰੋਨਾ ਦੇ 38,079 ਨਵੇਂ ਮਾਮਲੇ, ਸਿਹਤਮੰਦ ਹੋਣ ਵਾਲਿਆਂ ਦੀ ਦਰ 97.31 ਫ਼ੀਸਦੀ

 

ਹੁਕਮ ’ਚ ਕਿਹਾ ਗਿਆ ਹੈ ਕਿ ਕੋਰੋਨਾ ਦੀ ਸਥਿਤੀ ਦੇ ਆਧਾਰ ’ਤੇ ਸੂਬੇ ਦੇ ਹੋਰ ਹਿੱਸਿਆਂ ਵਿਚ ਤਾਲਾਬੰਦੀ ਜਾਂ ਸਖਤ ਪਾਬੰਦੀਆਂ ਲਾਈਆਂ ਜਾ ਸਕਦੀਆਂ ਹਨ। ਮਿਜ਼ੋਰਮ ਸਰਕਾਰ ਨੇ 30 ਜੂਨ ਨੂੰ ਆਈਜ਼ੋਲ ਨਗਰ ਨਿਗਮ ਖੇਤਰ ’ਚ ਪਾਬੰਦੀਆਂ ਵਿਚ ਢਿੱਲ ਦਿੱਤੀ ਸੀ। ਜਿਸ ਤੋਂ ਬਾਅਦ ਪਾਜ਼ੇਟਿਵ ਮਾਮਲਿਆਂ ਦਾ ਕਹਿਰ ਲਗਾਤਾਰ ਵੱਧ ਰਿਹਾ ਹੈ। ਵਾਇਰਸ ਦੇ ਨਵੇਂ ਮਾਮਲੇ ਔਸਤ ਰੂਪ ਨਾਲ ਅਪ੍ਰੈਲ ’ਚ 55 ਸਨ, ਉੱਥੇ ਹੀ ਮਈ ਵਿਚ ਵਧ ਕੇ 202 ਹੋ ਗਏ ਅਤੇ ਜੁਲਾਈ ਦੇ ਪਹਿਲੇ ਪੰਦਰਵਾੜੇ ਵਿਚ 381 ਤੱਕ ਪਹੁੰਚ ਗਏ। 

ਇਹ ਵੀ ਪੜ੍ਹੋ : ਵੱਡੀ ਆਬਾਦੀ ਲਈ ਖਤਰਾ ਹੈ ਡੈਲਟਾ ਵੇਰੀਐਂਟ, ਦੁਨੀਆ ’ਚ ਫਿਰ ਦੇ ਰਿਹੈ ਤਾਲਾਬੰਦੀ ਦੀ ਦਸਤਕ

ਜ਼ਿਆਦਾਤਰ ਨਵੇਂ ਮਾਮਲੇ ਆਈਜ਼ੋਲ ਨਗਰ ਨਿਗਮ ਤੋਂ ਹੀ ਸਾਹਮਣੇ ਆ ਰਹੇ ਹਨ, ਇਸ ਲਈ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਪੂਰਨ ਤਾਲਾਬੰਦੀ ਦੀ ਜ਼ਰੂਰਤ ਪੈ ਗਈ ਹੈ। ਇਸ ਦੌਰਾਨ ਜ਼ਰੂਰੀ ਸੇਵਾਵਾਂ ਬਹਾਲ ਰਹਿਣਗੀਆਂ ਅਤੇ ਜ਼ਰੂਰੀ ਸਾਮਾਨ ਮੁਹੱਈਆ ਕਰਾਉਣ ਵਾਲੀ ਦੁਕਾਨਾਂ ਹੀ ਸਿਰਫ਼ ਖੁੱਲ੍ਹੀਆਂ ਰਹਿਣਗੀਆਂ।  ਦੱਸ ਦੇਈਏ ਕਿ ਮਿਜ਼ੋਰਮ ਸਰਕਾਰ ਨੇ ਸੂਬੇ ਵਿਚ 31 ਜੁਲਾਈ ਤੱਕ ਅੰਸ਼ਿਕ ਤਾਲਾਬੰਦੀ ਲਈ ਦਿੱਤੀਆਂ ਗਈਆਂ ਰਿਆਇਤਾਂ ਦੇ ਤੌਰ ’ਤੇ ਵਿਆਹ ਸਮਾਰੋਹਾਂ, ਅੰਤਿਮ ਸੰਸਕਾਰਾਂ ਅਤੇ ਸਮਾਜਿਕ ਪ੍ਰੋਗਰਾਮਾਂ ਵਿਚ ਵੱਧ ਤੋਂ ਵੱਧ 50 ਲੋਕਾਂ ਦੇ ਸ਼ਾਮਲ ਹੋਣ ਨੂੰ ਮਨਜ਼ੂਰੀ ਦਿੱਤੀ ਸੀ। ਧਾਰਮਿਕ ਸਭਾਵਾਂ ਅਤੇ ਹੋਰ ਵੱਡੀਆਂ ਸਮਾਜਿਕ ਸਭਾਵਾਂ ’ਤੇ ਪਾਬੰਦੀ ਹੈ। 


Tanu

Content Editor

Related News