Mivi ਦੀ ਪਹਿਲੀ ਸਮਾਰਟਵਾਚ ਭਾਰਤ ’ਚ ਲਾਂਚ, ਪਹਿਲੀ ਸੇਲ ’ਚ ਮਿਲ ਰਿਹਾ 70 ਫ਼ੀਸਦੀ ਤਕ ਦਾ ਡਿਸਕਾਊਂਟ

12/01/2022 4:20:12 PM

ਗੈਜੇਟ ਡੈਸਕ– ਘਰੇਲੂ ਕੰਪਨੀ Mivi ਨੇ Mivi Model E ਸਮਾਰਟਵਾਚ ਦੀ ਲਾਂਚਿੰਗ ਦੇ ਨਾਲ ਹੀ ਸਮਾਰਟਵਾਚ ਖੇਤਰ ’ਚ ਕਦਮ ਰੱਖ ਦਿੱਤਾ ਹੈ। ਕੰਪਨੀ ਦਿ ਪਹਿਲੀ ਸਮਾਰਟਵਾਚ ਘੱਟ ਕੀਮਤ ’ਚ ਆਉਂਦੀ ਹੈ ਅਤੇ ਇਸ ਵਿਚ ਕਈ ਸਿਹਤ ਸੇਵਾਵਾਂ ਸ਼ਾਮਲ ਹਨ। Mivi Model E ’ਚ ਚੌਰਸ ਡਾਇਲ ਅਤੇ ਮੈਟੇਲਿਕ ਫਿਨਿਸ਼ ਹੈ। ਇਸ ਵਿਚ 500 ਨਿਟਸ ਬ੍ਰਾਈਟਨੈੱਸ ਦੇ ਨਾਲ 1.69-ਇੰਚ ਟੀ.ਐੱਫ.ਟੀ. ਐੱਚ.ਡੀ. ਡਿਸਪਲੇਅ ਅਤੇ 50 ਤੋਂ ਜ਼ਿਆਦਾ ਕਲਾਊਡ ਵਾਚ ਫੇਸਿਜ਼ ਦਾ ਸਪੋਰਟ ਹੈ। ਵਾਚ ਨੂੰ Mivi ਐਪ ਰਾਹੀਂ ਐਕਸੈੱਸ ਕੀਤਾ ਜਾ ਸਕਦਾ ਹੈ।

Mivi Model E ਦੀ ਕੀਮਤ

Mivi Model E ਨੂੰ ਨੀਲੇ, ਕਾਲੇ, ਹਰੇ, ਗ੍ਰੇਅ, ਲਾਲ ਅਤੇ ਕਰੀਮ ਰੰਗ ’ਚ ਪੇਸ਼ ਕੀਤਾ ਗਿਆ ਹੈ। ਵਾਚ ਨੂੰ ਅੱਜ ਯਾਨੀ 1 ਦਸੰਬਰ ਤੋਂ ਕੰਪਨੀ ਦੀ ਵੈੱਬਸਾਈਟ ਅਤੇ ਫਲਿਪਕਾਰਟ ’ਤੇ ਵਿਕਰੀ ਲਈ ਉਪਲੱਬਧ ਕਰਵਾ ਦਿੱਤਾ ਗਿਆ ਹੈ। Mivi Model E ਦੀ ਕੀਮਤ 3,999 ਰੁਪਏ ਹੈ ਪਰ ਇੰਟ੍ਰੋਡਕਟਰੀ ਆਫਰ ਦੇ ਤੌਰ ’ਤੇ ਫਿਲਹਾਲ ਇਸਨੂੰ 1,299 ਰੁਪਏ ਦੀ ਕੀਮਤ ’ਤੇ ਖ਼ਰੀਦਿਆ ਜਾ ਸਕਦਾ ਹੈ। 

Mivi Model E ਦੀਆਂ ਖੂਬੀਆਂ

ਮਿਵੀ ਦੀ ਪਹਿਲੀ ਵਾਚ ਦੇ ਨਾਲ 1.69 ਇੰਚ ਦੀ ਟੀ.ਐੱਫ.ਟੀ. ਐੱਚ.ਡੀ. ਡਿਸਪਲੇਅ ਦਾ ਸਪੋਰਟ ਮਿਲਦਾ ਹੈ। ਵਾਚ ’ਚ 50 ਤੋਂ ਜ਼ਿਆਦਾ ਕਲਾਊਡ ਵਾਚ ਫੇਸਿਜ਼ ਅਤੇ 120 ਤੋਂ ਜ਼ਿਆਦਾ ਸਪੋਰਟਸ ਮੋਡ ਦਾ ਸਪੋਰਟ ਹੈ। ਵਾਚ ’ਚ ਹਾਰਟ ਰੇਟ ਟ੍ਰੈਕਿੰਗ, SpO2 ਮਾਨੀਟਰ, ਸਲੀਪ ਟ੍ਰੈਕਰ ਅਤੇ ਪੀਰੀਅਡ ਟ੍ਰੈਕਰ ਵਰਗੀਆਂ ਸਿਹਤ ਸੇਵਾਵਾਂ ਦਾ ਸਪੋਰਟ ਮਿਲਦਾ ਹੈ। ਵਾਚ ਦੇ ਨਾਲ ਸਟੈੱਪ ਕਾਊਂਟ ਵੀ ਕੀਤਾ ਜਾ ਸਕਦਾ ਹੈ।

ਸਾਰੀਆਂ ਐਕਟੀਵਿਟੀਜ਼ ਨੂੰ ਮਿਵੀ ਐਪ ਰਾਹੀਂ ਟ੍ਰੈਕ ਕੀਤਾ ਜਾ ਸਕਦਾ ਹੈ। ਮਾਡਲ ਈ ਨੂੰ ਬਲੂਟੁੱਥ ਵਰਜ਼ਨ 5.1 ਦਾ ਸਪੋਰਟ ਮਿਲਦਾ ਹੈ ਅਤੇ ਇਸ ਵਿਚ ਕੈਮਰਾ/ਮਿਊਜ਼ਿਕ ਕੰਟਰੋਲ, ਸਮਾਰਟ ਨੋਟੀਫਿਕੇਸ਼ਨ, ਵੈਦਰ ਅਪਡੇਟਸ, ਕਾਲ ਰਿਜੈਕਟ ਜਾਂ ਮਿਊਟ ਕਰਨ ਦੀ ਸਮਰੱਥਾ ਵਰਗੇ ਕਈ ਫੀਚਰਜ਼ ਹਨ। 

ਬੈਟਰੀ ਨੂੰ ਲੈ ਕੇ ਕੰਪਨੀ ਦਾ ਦਾਅਵਾ ਹੈ ਕਿ ਇਸਦੇ ਨਾਲ ਇਕ ਵਾਰ ਦੀ ਚਾਰਜਿੰਗ ’ਤੇ 7 ਦਿਨਾਂ ਦਾ ਬੈਟਰੀ ਬੈਕਅਪ ਮਿਲਦਾ ਹੈ। ਉਥੇ ਹੀ ਇਸਦੇ ਨਾਲ 20 ਦਿਨਾਂ ਤਕ ਦਾ ਸਟੈਂਡਬਾਈ ਟਾਈਮ ਮਿਲਦਾ ਹੈ। ਮਾਡਲ ਈ ਦੇ ਨਾਲ ਵਾਟਰ ਰੈਸਿਸਟੈਂਟ ਲਈ IP68 ਰੇਟਿੰਗ ਮਿਲਦੀ ਹੈ।


Rakesh

Content Editor

Related News