ਮੌਤ ਤੋਂ ਬਾਅਦ ਵਿਅਕਤੀ ਦੀ ਅੱਖ ਗਾਇਬ ਮਾਮਲੇ 'ਚ ਵੱਡੀ ਕਾਰਵਾਈ : ਦੋ ਨਰਸਾਂ ਮੁਅੱਤਲ
Monday, Nov 18, 2024 - 06:31 PM (IST)
ਪਟਨਾ : ਬਿਹਾਰ ਦੇ ਪਟਨਾ 'ਚ ਗੋਲੀ ਲੱਗਣ ਨਾਲ ਜ਼ਖ਼ਮੀ ਹੋਏ ਇਕ ਵਿਅਕਤੀ ਦੀ ਸਰਕਾਰੀ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋਣ ਤੋਂ ਘੰਟਿਆਂ ਬਾਅਦ ਉਸ ਦੀ ਇਕ ਅੱਖ ਗਾਇਬ ਹੋ ਗਈ। ਜਿੱਥੇ ਡਾਕਟਰਾਂ ਨੇ ਚੂਹਿਆਂ 'ਤੇ ਅੱਖਾਂ ਕੁਤਰਨ ਦਾ ਦੋਸ਼ ਲਗਾਇਆ ਹੈ, ਉਥੇ ਹੀ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਇਸ ਮਾਮਲੇ 'ਚ ਕੁਝ ਨਾ ਕੁਝ ਗੜਬੜੀ ਹੋਣ ਦਾ ਸ਼ੱਕ ਜਤਾਇਆ ਹੈ। ਸੂਬੇ ਦੇ ਸਿਹਤ ਵਿਭਾਗ ਨੇ ਮਾਮਲੇ ਦੀ ਜਾਂਚ ਕਰਦੇ ਹੋਏ ਐਤਵਾਰ ਸ਼ਾਮ ਨੂੰ ਦੋ ਨਰਸਾਂ ਨੂੰ ਲਾਪਰਵਾਹੀ ਦੇ ਦੋਸ਼ 'ਚ ਮੁਅੱਤਲ ਕਰ ਦਿੱਤਾ।
ਇਹ ਵੀ ਪੜ੍ਹੋ - ਜਾਤੀ ਸਰਟੀਫਿਕੇਟ ਨੂੰ ਲੈ ਕੇ ਸਰਕਾਰ ਦਾ ਵੱਡਾ ਕਦਮ, ਇਨ੍ਹਾਂ ਲੋਕਾਂ ਨੂੰ ਦੁਬਾਰਾ ਬਣਾਉਣਾ ਪਵੇਗਾ ਸਰਟੀਫਿਕੇਟ
ਅਣਪਛਾਤੇ ਹਮਲਾਵਰਾਂ ਨੇ 15 ਨਵੰਬਰ ਨੂੰ ਫੰਤੁਸ਼ ਕੁਮਾਰ ਨੂੰ ਗੋਲੀ ਮਾਰ ਦਿੱਤੀ ਸੀ, ਜਿਸ ਤੋਂ ਬਾਅਦ ਉਸ ਨੂੰ ਪਟਨਾ ਦੇ ਨਾਲੰਦਾ ਮੈਡੀਕਲ ਕਾਲਜ ਅਤੇ ਹਸਪਤਾਲ (ਐੱਨਐੱਮਸੀਐੱਚ) ਵਿੱਚ ਦਾਖਲ ਕਰਵਾਇਆ। ਸ਼ੁੱਕਰਵਾਰ ਰਾਤ ਨੂੰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਸਿਹਤ ਵਿਭਾਗ ਨੇ ਦੋ ਨਰਸਾਂ ਨੂੰ ਲਾਪਰਵਾਹੀ ਦੇ ਦੋਸ਼ ਹੇਠ ਮੁਅੱਤਲ ਕਰ ਦਿੱਤਾ ਹੈ। ਸਿਹਤ ਮੰਤਰੀ ਮੰਗਲ ਪਾਂਡੇ ਨੇ ਕਿਹਾ, “ਇਸ ਮਾਮਲੇ ਦੀ ਉੱਚ ਪੱਧਰੀ ਕਮੇਟੀ ਅਤੇ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਪਰ ਮੁੱਢਲੀ ਜਾਂਚ ਦੇ ਆਧਾਰ ‘ਤੇ ਵਿਭਾਗ ਨੇ ਦੋ ਨਰਸਾਂ ਨੂੰ ਮੁਅੱਤਲ ਕਰਨ ਦੇ ਹੁਕਮ ਦਿੱਤੇ ਹਨ। ਕਥਿਤ ਘਟਨਾ ਦੇ ਸਮੇਂ ਇਹ ਨਰਸਾਂ ਡਿਊਟੀ 'ਤੇ ਸਨ। ਨਰਸਾਂ ਦੀ ਅਣਗਹਿਲੀ ਕਾਰਨ ਮੁਅੱਤਲੀ ਦੇ ਹੁਕਮ ਦਿੱਤੇ ਗਏ ਹਨ।”
ਇਹ ਵੀ ਪੜ੍ਹੋ - MRI ਮਸ਼ੀਨ 'ਚ ਪਿਆ ਮਰੀਜ਼ ਮਲਣ ਲੱਗਾ ਜਰਦਾ, ਵੀਡੀਓ ਵਾਇਰਲ, ਡਾਕਟਰ ਤੇ ਲੋਕ ਹੈਰਾਨ
ਮੰਤਰੀ ਨੇ ਹਾਲਾਂਕਿ ਨਰਸਾਂ ਦੀ ਕਥਿਤ ਲਾਪ੍ਰਵਾਹੀ ਦੇ ਕਾਰਨਾਂ ਬਾਰੇ ਵਿਸਥਾਰ ਨਾਲ ਦੱਸਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਮੈਡੀਕਲ ਟੀਮ ਅਤੇ ਪੁਲਸ ਨੂੰ ਜਾਂਚ ਪੂਰੀ ਹੋਣ ਦਿੱਤੀ ਜਾਵੇ। ਪਟਨਾ ਦੇ ਜ਼ਿਲ੍ਹਾ ਮੈਜਿਸਟ੍ਰੇਟ ਚੰਦਰਸ਼ੇਖਰ ਸਿੰਘ ਨੇ ਕਿਹਾ, ''ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜ਼ਿਲ੍ਹਾ ਪ੍ਰਸ਼ਾਸਨ ਸਥਿਤੀ 'ਤੇ ਨਜ਼ਰ ਰੱਖ ਰਿਹਾ ਹੈ।''
ਇਹ ਵੀ ਪੜ੍ਹੋ - MRI ਮਸ਼ੀਨ 'ਚ ਪਿਆ ਮਰੀਜ਼ ਮਲਣ ਲੱਗਾ ਜਰਦਾ, ਵੀਡੀਓ ਵਾਇਰਲ, ਡਾਕਟਰ ਤੇ ਲੋਕ ਹੈਰਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8