ਲਾਪਤਾ AN32 ਜਹਾਜ਼ : ਪਾਇਲਟ ਦੇ ਪਤਨੀ ਨੇ ਕਿਹਾ, ''ਕਦੇ ਸੋਚਿਆ ਨਹੀਂ ਸੀ ਇੰਝ ਗਾਇਬ ਹੋ ਜਾਣਗੇ''

06/06/2019 11:42:22 PM

ਨਵੀਂ ਦਿੱਲੀ— ਲਾਪਤਾ ਜਹਾਜ਼ ਏ.ਐੱਨ.-32 ਦੇ ਪਾਇਲਟ ਆਸ਼ੀਸ਼ ਤੰਵਰ ਦੀ ਪਤਨੀ ਸੰਧਿਆ ਤੰਵਰ ਨੇ ਸੋਚਿਆ ਵੀ ਨਹੀਂ ਹੋਵੇਗਾ ਕਿ ਸੋਮਵਾਰ ਦਾ ਦਿਨ ਉਨ੍ਹਾਂ ਲਈ ਇੰਨਾ ਮੰਦਭਾਗਾ ਸਾਬਿਤ ਹੋਵੇਗਾ। ਸੰਧਿਆ ਹਵਾਈ ਫੌਜ ਦੇ ਜੋਰਹਾਟ ਸਥਿਤ ਏਅਰ ਟ੍ਰੈਫਿਕ ਕੰਟਰੋਲ 'ਚ ਡਿਊਟੀ 'ਤੇ ਹੀ ਸੀ ਜਦੋਂ ਆਸ਼ੀਸ਼ ਤੰਵਰ ਨੇ ਇਸੇ ਹਵਾਈ ਫੌਜੀ ਅੱਡੇ ਤੋਂ ਅਰੂਣਾਚਲ ਪ੍ਰਦੇਸ਼ ਦੇ ਮੇਂਚੁਕਾ ਦੇ ਸੰਘਣੇ ਜੰਗਲ ਲਈ ਉਡਾਣ ਭਰੀ ਸੀ। ਉਹ ਏ.ਟੀ.ਸੀ. 'ਤੇ ਉਨ੍ਹਾਂ ਦੇ ਜਹਾਜ਼ ਦੀ ਸਾਰੀ ਸਰਗਰਮੀਆਂ ਨੂੰ ਦੇਸ਼ ਰਹੀ ਸੀ।
ਸਿਰਫ ਅੱਧੇ ਘੰਟੇ ਬਾਅਦ ਹੀ ਜਹਾਜ਼ ਰਡਾਰ ਦੀ ਪਹੁੰਚ ਤੋਂ ਗਾਇਬ ਹੋ ਗਿਆ। ਸੰਧਿਆ ਉਨ੍ਹਾਂ ਲੋਕਾਂ 'ਚੋਂ ਪਹਿਲੀ ਸੀ ਜਿਸ ਨੂੰ ਹਵਾਈ ਫੌਜ ਦੇ ਇਸ ਜਹਾਜ਼ ਦੇ ਲਾਪਤਾ ਹੋਣ ਦਾ ਪਤਾ ਲੱਗਾ। ਜਹਾਜ਼ 'ਤੇ 12 ਹੋਰ ਲੋਕ ਸਵਾਰ ਸਨ। ਸੰਧਿਆ ਏਅਰ ਟ੍ਰੈਫਿਕ ਕੰਟਰੋਲ ਅਧਿਕਾਰੀ ਹੈ ਤੇ ਉਹ ਜੋਰਹਾਟ ਹਵਾਈ ਫੌਜ ਅੱਡੇ 'ਤੇ ਤਾਇਨਾਤ ਹੈ। ਸੰਧਿਆ ਦਾ ਵਿਆਹ 2018 'ਚ ਆਸ਼ੀਸ਼ ਤੰਵਰ ਨਾਲ ਹੋਇਆ ਸੀ ਤੇ ਉਨ੍ਹਾਂ ਨੇ ਕਦੇ ਸੋਚਿਆਂ ਵੀ ਨਹੀਂ ਸੀ ਕਿ ਅਜਿਹੇ ਮੰਦਭਾਗੇ ਹਾਲਾਤ 'ਚ ਉਹ ਦੋਵੇਂ ਵੱਖ ਹੋਣਗੇ।
ਰੂਸ 'ਚ ਬਣੇ ਇਸ ਜਹਾਜ਼ ਦੀ ਚਾਰ ਦਿਨ ਤੋਂ ਤਲਾਸ਼ ਜਾਰੀ ਹੈ ਅਤੇ ਇਸ ਦਾ ਪਤਾ ਲਗਾਉਣ ਲਈ ਬਚਾਅ ਮੁਹਿੰਮ ਚਲਾਇਆ ਜਾ ਰਿਹਾ ਹੈ। ਦਿਨ ਵਧਣ ਨਾਲ ਇਨ੍ਹਾਂ ਸਾਰਿਆਂ ਦੇ ਪਰਿਵਾਰ ਵਾਲਿਆਂ ਦਾ ਤਣਾਅ ਤੇ ਪ੍ਰੇਸ਼ਾਨੀ ਵਧਦੀ ਜਾ ਰਹੀ ਹੈ। ਹਵਾਈ ਫੌਜ ਦਾ ਕਹਿਣਾ ਹੈ ਕਿ ਜਹਾਜ਼ ਨੇ ਦੁਪਹਿਰ 12:27 ਮਿੰਟ 'ਤੇ ਅਰੂਣਾਚਲ ਦੇ ਸ਼ਿਯੋਮੀ ਜ਼ਿਲੇ 'ਚ ਮੇਂਚੁਕਾ ਆਧੁਨਿਕ ਲੈਂਡਿੰਗ ਗ੍ਰਾਊਂਡ ਲਈ ਉਡਾਣ ਭਰੀ ਸੀ ਤੇ ਗ੍ਰਾਊਂਡ ਕੰਟਰੋਲ ਤੋਂ ਜਹਾਜ਼ ਦਾ ਆਖਰੀ ਵਾਰ ਸੰਪਰਕ ਦਿਨ 'ਚ ਇਕ ਵਜੇ ਹੋਇਆ ਸੀ।


Inder Prajapati

Content Editor

Related News