ਮਿਸ਼ਰਾ ਦਾ ਕੇਜਰੀਵਾਲ ''ਤੇ ਨਿਸ਼ਾਨਾ, ਕਿਹਾ- ਗਧੇ ਹੱਸ ਰਹੇ ਹਨ
Wednesday, Jan 03, 2018 - 03:56 PM (IST)

ਨਵੀਂ ਦਿੱਲੀ— ਦਿੱਲੀ ਦੇ ਸਾਬਕਾ ਮੰਤਰੀ ਕਪਿਲ ਮਿਸ਼ਰਾ ਨੇ ਆਮ ਆਦਮੀ ਪਾਰਟੀ (ਆਪ) ਦੀ ਰਾਜ ਸਭਾ ਦੀ ਦਿੱਲੀ ਤੋਂ ਤਿੰਨ ਸੀਟਾਂ ਲਈ ਉਮੀਦਵਾਰ ਦੇ ਐਲਾਨ 'ਤੇ ਬੇਹੱਦ ਤਿੱਖਾ ਤੰਜ਼ ਕਰਦੇ ਹੋਏ ਟਵਿੱਟਰ 'ਤੇ ਇਕ ਕਵਿਤਾ ਪੋਸਟ ਕੀਤੀ ਹੈ। ਸ਼੍ਰੀ ਮਿਸ਼ਰਾ ਨੇ ਟਵਿੱਟਰ 'ਤੇ ਲਿਖਿਆ,''ਗਧੇ ਹੱਸ ਰਹੇ, ਆਮ ਆਦਮੀ ਰੋ ਰਿਹਾ ਹੈ, ਤੁਸੀਂ ਦੇਖੋ ਇਹ ਕੀ ਹੋ ਰਿਹਾ ਹੈ। ਘੋੜਿਆਂ ਨੂੰ ਮਿਲਦੀ ਨਹੀਂ ਘਾਹ, ਦੇਖੋ, ਗਧੇ ਖਾ ਰਹੇ ਹਨ ਚਯਵਨਪ੍ਰਾਸ਼।''
ਜ਼ਿਕਰਯੋਗ ਹੈ ਕਿ 'ਆਪ' ਨੇ ਪਾਰਟੀ ਦੇ ਸੀਨੀਅਰ ਨੇਤਾ ਸੰਜੇ ਸਿੰਘ, ਵਪਾਰੀ ਨਾਰਾਇਣ ਦਾਸ ਗੁਪਤਾ ਅਤੇ ਸੁਸ਼ੀਲ ਗੁਪਤਾ ਨੂੰ ਰਾਜ ਸਭਾ ਲਈ ਪਾਰਟੀ ਦਾ ਉਮੀਦਵਾਰ ਬਣਾਇਆ ਹੈ। ਪਾਰਟੀ ਨੇਤਾ ਕੁਮਾਰ ਵਿਸ਼ਵਾਸ ਅਤੇ ਆਸ਼ੂਤੋਸ਼ ਦਾ ਪੱਤਾ ਕੱਟ ਗਿਆ ਹੈ, ਜਿਨ੍ਹਾਂ ਦੇ ਨਾਂ ਰਾਜ ਸਭਾ ਉਮੀਦਵਾਰੀ ਨੂੰ ਲੈ ਕੇ ਲਗਾਤਾਰ 'ਚ ਚਰਚਾ 'ਚ ਹੈ। ਸ਼੍ਰੀ ਮਿਸ਼ਰਾ ਦਿੱਲੀ ਦੇ ਕਰਾਵਲ ਖੇਤਰ ਤੋਂ ਵਿਧਾਇਕ ਹਨ ਅਤੇ ਇੰਨੀਂ ਦਿਨੀਂ 'ਆਪ' ਤੋਂ ਮੁਅੱਤਲ ਚੱਲ ਰਹੇ ਹਨ।