ਬਦਮਾਸ਼ਾਂ ਨੇ ਘਰ ’ਚ ਵੜ ਕੇ ਬੱਚਿਆਂ ਦੇ ਸਾਹਮਣੇ ਮਾਂ ਨੂੰ ਮਾਰੀਆਂ 12 ਗੋਲੀਆਂ, ਮੌਤ

Tuesday, Mar 15, 2022 - 11:51 AM (IST)

ਬਦਮਾਸ਼ਾਂ ਨੇ ਘਰ ’ਚ ਵੜ ਕੇ ਬੱਚਿਆਂ ਦੇ ਸਾਹਮਣੇ ਮਾਂ ਨੂੰ ਮਾਰੀਆਂ 12 ਗੋਲੀਆਂ, ਮੌਤ

ਨਵੀਂ ਦਿੱਲੀ- ਦਿੱਲੀ ਦੇ ਸ਼ਾਹਦਰਾ ਜ਼ਿਲ੍ਹੇ ਦੇ ਥਾਣਾ ਗਾਂਧੀ ਨਗਰ ਇਲਾਕੇ ਦੇ ਪੁਰਾਣਾ ਸੀਲਮਪੁਰ ’ਚ ਸੋਮਵਾਰ ਸਵੇਰੇ ਬਦਮਾਸ਼ਾਂ ਨੇ ਘਰ ’ਚ ਵੜ ਕੇ ਔਰਤ ਦਾ ਕਤਲ ਕਰ ਦਿੱਤਾ। ਮ੍ਰਿਤਕਾ ਫਾਤਿਮਾ (38) ਨੂੰ ਉਸ ਦੇ ਤਿੰਨਾਂ ਬੱਚਿਆਂ ਦੇ ਸਾਹਮਣੇ 12 ਗੋਲੀਆਂ ਮਾਰੀਆਂ ਗਈਆਂ। 

ਇਹ ਵੀ ਪੜ੍ਹੋ : ਹਿਮਾਚਲ ਪ੍ਰਦੇਸ਼ 'ਚ ਰਾਜ ਸਭਾ ਸੀਟ ਲਈ 31 ਮਾਰਚ ਨੂੰ ਹੋਵੇਗੀ ਵੋਟਿੰਗ

ਘਟਨਾ ਸੋਮਵਾਰ ਸਵੇਰੇ 10 ਵਜੇ ਦੀ ਹੈ, ਜਦੋਂ ਫਾਤਿਮਾ ਕਮਰੇ ’ਚ ਮੌਜੂਦ ਸੀ, ਉਦੋਂ ਹਮਲਾਵਰ ਉੱਥੇ ਪੁੱਜੇ ਅਤੇ ਉਸ ’ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਫਿਲਹਾਲ ਕਤਲ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਪੁਲਸ ਨੇ ਆਪਸੀ ਰੰਜਿਸ਼ ਦਾ ਸ਼ੱਕ ਪ੍ਰਗਟਾਇਆ ਹੈ। ਪੁਲਸ ਹੱਤਿਆ ਦਾ ਕੇਸ ਦਰਜ ਕਰ ਕੇ ਅਗੇ ਦੀ ਕਾਰਵਾਈ ਕਰ ਰਹੀ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ  'ਚ ਦਿਓ ਜਵਾਬ


author

DIsha

Content Editor

Related News