ਦਿੱਲੀ ਹਾਈ ਕੋਰਟ ਨੇ ਕਿਹਾ- ਨਾਬਾਲਗਾਂ ਨੂੰ ‘ਗੁੱਡ ਟੱਚ’ ਤੇ ‘ਬੈਡ ਟੱਚ’ ਬਾਰੇ ਦੱਸਣਾ ਹੀ ਕਾਫ਼ੀ ਨਹੀਂ
Wednesday, May 08, 2024 - 10:33 AM (IST)

ਨਵੀਂ ਦਿੱਲੀ (ਭਾਸ਼ਾ)- ਦਿੱਲੀ ਹਾਈ ਕੋਰਟ ਨੇ ਕਿਹਾ ਹੈ ਕਿ ਅੱਜ ਦੀ ਵਰਚੁਅਲ ਦੁਨੀਆਂ ’ਚ ਨਾਬਾਲਗਾਂ ਨੂੰ ‘ਗੁੱਡ ਟੱਚ’ ਤੇ ‘ਬੈਡ ਟੱਚ’ ਬਾਰੇ ਦੱਸਣਾ ਹੀ ਕਾਫੀ ਨਹੀਂ ਹੈ । ਬੱਚਿਆਂ ਨੂੰ ‘ਵਰਚੁਅਲ ਟੱਚ’ ਦੇ ਉੱਭਰਦੇ ਸੰਕਲਪ ਤੇ ਇਸ ਦੇ ਸੰਭਾਵੀ ਖ਼ਤਰਿਆਂ ਬਾਰੇ ਸਿੱਖਿਅਤ ਕਰਨਾ ਵੀ ਅਹਿਮ ਹੈ। ਅਦਾਲਤ ਨੇ ਕਿਹਾ ਕਿ ਉਨ੍ਹਾਂ ਨੂੰ ਢੁਕਵਾਂ ਆਨਲਾਈਨ ਵਤੀਰਾ ਸਿਖਾਉਣਾ, ਹਿੰਸਕ ਵਤੀਰੇ ਦੇ ਸੰਕੇਤਾਂ ਨੂੰ ਪਛਾਣਨਾ ਅਤੇ ਸੀਕ੍ਰੇਸੀ ਸੈਟਿੰਗਾਂ ਅਤੇ ਆਨਲਾਈਨ ਹੱਦਾਂ ਦੀ ਅਹਿਮੀਅਤ ਨੂੰ ਸਮਝਾਉਣਾ ਵੀ ਸ਼ਾਮਲ ਹੈ।
ਅਦਾਲਤ ਨੇ ਇਹ ਟਿੱਪਣੀਆਂ ਕਮਲੇਸ਼ ਦੇਵੀ ਨਾਂ ਦੀ ਔਰਤ ਦੀ ਜ਼ਮਾਨਤ ਦੀ ਪਟੀਸ਼ਨ ਨੂੰ ਰੱਦ ਕਰਦਿਆਂ ਕੀਤੀਆਂ। ਔਰਤ ’ਤੇ ਆਪਣੇ ਉਸ ਬੇਟੇ ਦੀ ਮਦਦ ਕਰਨ ਦਾ ਦੋਸ਼ ਹੈ, ਜਿਸ ’ਤੇ ਇਕ ਨਾਬਾਲਗ ਕੁੜੀ ਨੂੰ ਅਗਵਾ ਕਰਨ, ਉਸ ਨੂੰ ਦੇਹ ਵਪਾਰ ਲਈ ਮਜ਼ਬੂਰ ਕਰਨ ਅਤੇ ਉਸ ਦਾ ਸੈਕਸ ਸ਼ੋਸ਼ਣ ਕਰਨ ਦਾ ਦੋਸ਼ ਹੈ। ਦੋਸ਼ ਇਹ ਵੀ ਹੈ ਕਿ ਰਾਜੀਵ ਨਾਂ ਦੇ ਉਕਤ ਵਿਅਕਤੀ ਨੇ ਸੋਸ਼ਲ ਮੀਡੀਆ ਰਾਹੀਂ 16 ਸਾਲ ਦੀ ਕੁੜੀ ਨਾਲ ਦੋਸਤੀ ਕੀਤੀ। ਜਦੋਂ ਉਹ ਉਸ ਨੂੰ ਮਿਲਣ ਆਈ ਤਾਂ ਉਹ ਉਸ ਨੂੰ ਅਗਵਾ ਕਰ ਕੇ ਲੈ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8