ਨਾਬਾਲਗ ਮੁੰਡਿਆਂ ਦਾ ਸੈਕਸ ਸ਼ੋਸ਼ਣ ਕਰਨ ਵਾਲਾ ਪਾਦਰੀ ਗ੍ਰਿਫਤਾਰ
Wednesday, Jul 19, 2017 - 01:40 AM (IST)

ਬਾਇਨਾਡ (ਕੇਰਲ)— ਕੇਰਲ ਵਿਚ ਇਕ ਅਨਾਥ ਆਸ਼ਰਮ ਵਿਖੇ ਦੋ ਨਾਬਾਲਗ ਮੁੰਡਿਆਂ ਦਾ ਦੋ ਸਾਲ ਤਕ ਕਥਿਤ ਸੈਕਸ ਸ਼ੋਸ਼ਣ ਕਰਨ ਦੇ ਦੋਸ਼ ਹੇਠ ਇਕ ਪਾਦਰੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਸੂਤਰਾਂ ਮੁਤਾਬਕ ਉਕਤ ਪਾਦਰੀ ਮੁੰਡਿਆਂ ਨਾਲ ਗੈਰ ਕੁਦਰਤੀ ਸੈਕਸ ਕਰਦਾ ਸੀ। ਗ੍ਰਿਫਤਾਰ ਹੋਏ ਪਾਦਰੀ ਦੀ ਪਛਾਣ ਸਾਜੀ ਜੋਸਫ ਵਜੋਂ ਹੋਈ ਹੈ।