ਨੋਇਡਾ ਸਿਟੀ ਸੈਂਟਰ ਸਟੇਸ਼ਨ ''ਤੇ ਕੁੜੀ ਨੇ ਮੈਟ੍ਰੋ ਅੱਗੇ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ ਦੀ ਕੋਸ਼ਿਸ਼

Tuesday, Sep 19, 2023 - 07:59 PM (IST)

ਨੋਇਡਾ ਸਿਟੀ ਸੈਂਟਰ ਸਟੇਸ਼ਨ ''ਤੇ ਕੁੜੀ ਨੇ ਮੈਟ੍ਰੋ ਅੱਗੇ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ ਦੀ ਕੋਸ਼ਿਸ਼

ਨੋਇਡਾ- ਨੋਇਡਾ ਸਿਟੀ ਸੈਂਟਰ ਸਟੇਸ਼ਨ 'ਤੇ ਮੰਗਲਵਾਰ ਨੂੰ ਇਕ ਕੁੜੀ ਨੇ ਕਥਿਤ ਤੌਰ 'ਤੇ ਮੈਟ੍ਰੋ ਦੇ ਅੱਗੇ ਛਾਲ ਮਾਰ ਦਿੱਤੀ ਅਤੇ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਈ। ਪੁਲਸ ਨੇ ਦੱਸਿਆ ਕਿ ਮੈਟ੍ਰੋ ਸਟੇਸ਼ਨ ਦੇ ਪਲੇਟਫਾਰਮ ਨੰਬਰ ਦੋ 'ਤੇ ਸਵੇਰੇ ਕਰੀਬ 10 ਵਜੇ ਮੈਟ੍ਰੋ ਰੇਲ ਨੈੱਟਵਰਕ ਦੇ ਬਲੂਲਾਈਨ ਕਾਰੀਡੋਰ 'ਤੇ ਕੜੁੀ ਨੇ ਦਿੱਲੀ ਜਾ ਰਹੀ ਇਕ ਮੈਟ੍ਰੋ ਰੇਲ ਦੇ ਅੱਗੇ ਛਾਲ ਮਾਰ ਦਿੱਤੀ। 

ਸੈਕਟਰ 39 ਥਾਣੇ ਦੇ ਇਕ ਅਧਿਕਾਰੀ ਨੇ ਕਿਹਾ ਕਿ ਕੁੜੀ ਦੀ ਉਮਰ ਕਰੀਬ 15 ਸਾਲ ਹੈ। ਉਸਨੂੰ ਇਥੇ ਸਥਿਤ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ ਜਿਥੋਂ ਦਿੱਲੀ ਦੇ ਸਫਦਰਜੰਗ ਹਸਪਤਾਲ ਰੈਫਰ ਕਰ ਦਿੱਤਾ ਗਿਆ। ਪੁਲਸ ਨੇ ਇਕ ਬਿਆਨ 'ਚ ਕਿਹਾ ਕਿ ਇਸ ਕੁੜੀ ਦੇਪਰਿਵਾਰ ਦੇ ਮੈਂਬਰ ਹਸਪਤਾਲ 'ਚ ਮੌਜੂਦ ਹਨ। ਇਸ ਨੇ ਕਿਹਾ ਕਿ ਮੈਟ੍ਰੋ ਸਟੇਸ਼ਨ 'ਤੇ ਲੱਗੇ ਸੀ.ਸੀ.ਟੀ.ਵੀ. ਕੈਮਰੇ ਦੇਖਣ ਤੋਂ ਇਹ ਲਗਦਾ ਹੈ ਕਿ ਕੁੜੀ ਨੇ ਖ਼ੁਦਕੁਸ਼ੀਕਰਨ ਦੀ ਕੋਸ਼ਿਸ਼ ਕੀਤੀ ਹੈ। ਪੁਲਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਘਟਨਾ ਦੇ ਪਿੱਛੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।


author

Rakesh

Content Editor

Related News