ਬਿਹਾਰ 'ਚ ਵਾਪਰੀ ਨਿਰਭਿਆ ਕਾਂਡ ਵਰਗੀ ਘਟਨਾ, ਬੱਸ 'ਚ ਨਾਬਾਲਗ ਕੁੜੀ ਨਾਲ ਗੈਂਗਰੇਪ

Wednesday, Jun 08, 2022 - 01:37 PM (IST)

ਬਿਹਾਰ 'ਚ ਵਾਪਰੀ ਨਿਰਭਿਆ ਕਾਂਡ ਵਰਗੀ ਘਟਨਾ, ਬੱਸ 'ਚ ਨਾਬਾਲਗ ਕੁੜੀ ਨਾਲ ਗੈਂਗਰੇਪ

ਬੇਤੀਆ (ਭਾਸ਼ਾ)- ਬਿਹਾਰ ਦੇ ਪੱਛਮੀ ਚੰਪਾਰਨ ਜ਼ਿਲ੍ਹੇ ਦੇ ਬੇਤੀਆ ਸ਼ਹਿਰ 'ਚ 2012 ਦੇ ਨਿਰਭਿਆ ਸਮੂਹਿਕ ਜਬਰ ਜ਼ਿਨਾਹ ਕਾਂਡ ਵਰਗੀ ਇਕ ਭਿਆਨਕ ਘਟਨਾ ਸਾਹਮਣੇ ਆਈ ਹੈ। ਇੱਥੇ ਇਕ ਨਾਬਾਲਗ ਕੁੜੀ ਨਾਲ ਬੱਸ 'ਚ ਸਮੂਹਿਕ ਜਬਰ ਜ਼ਿਨਾਹ ਕੀਤਾ ਗਿਆ। ਬੱਸ ਸਟੈਂਡ 'ਚ ਪਟਨਾ ਜਾਣ ਵਾਲੀ ਬੱਸ 'ਚ ਨਾਬਾਲਗ ਕੁੜੀ ਨਾਲ ਡਰਾਈਵਰ ਅਤੇ ਕੰਡਕਟਰ ਨੇ ਸਮੂਹਿਕ ਜਬਰ ਜ਼ਿਨਾਹ ਕੀਤਾ। ਪੁਲਸ ਨੇ ਮਾਮਲੇ 'ਚ ਤੁਰੰਤ ਕਾਰਵਾਈ ਕਰਦੇ ਹੋਏ ਡਰਾਈਵਰ ਅਤੇ ਕੰਡਕਟਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਕੁੜੀ ਦਾ ਦੋਸ਼ ਹੈ ਕਿ ਉਸ ਨੂੰ ਪਟਨਾ ਲਿਜਾਉਣ ਦੀ ਗੱਲ ਕਹਿ ਕੇ ਖਲਾਸੀ ਨੇ ਬੱਸ 'ਚ ਬਿਠਾਇਆ ਸੀ। ਫਿਰ ਡਰਾਈਵਰ ਨੇ ਬੱਸ ਨੂੰ ਬੱਸ ਸਟੈਂਡ ਤੋਂ ਹਟਾ ਕੇ ਬਾਈਪਾਸ ਰੋਡ 'ਤੇ ਲਗਾ ਦਿੱਤਾ। ਕੁੜੀ ਨੂੰ ਕੋਲਡ ਡਰਿੰਕ 'ਚ ਨਸ਼ੀਲੀ ਦਵਾਈ ਪਿਲਾ ਦਿੱਤੀ ਗਈ। ਬੇਹੋਸ਼ ਹੋਣ ਮਗਰੋਂ ਬੱਸ 'ਚ ਨਾਬਾਲਗ ਕੁੜੀ ਨਾਲ ਜਬਰ ਜ਼ਿਨਾਹ ਕੀਤਾ ਗਿਆ।

ਇਹ ਵੀ ਪੜ੍ਹੋ : ਪਾਕਿਸਤਾਨ ਤੋਂ ਡਰੋਨ ਰਾਹੀਂ ਭੇਜੀ ਗਈ ਹੋਰੈਇਨ ਨਾਲ ਫੜੇ ਗਏ 4 ਦੋਸ਼ੀ

ਇਸ ਤੋਂ ਬਾਅਦ ਪੀੜਤਾ ਨੂੰ ਬੱਸ 'ਚ ਬੰਦ ਕਰ ਕੇ ਡਰਾਈਵਰ, ਖਲਾਸੀ ਫਰਾਰ ਹੋ ਗਏ। ਕੁੜੀ ਨੂੰ ਹੋਸ਼ ਆਉਣ 'ਤੇ ਉਹ ਅੰਦਰੋਂ ਬੱਸ ਦਾ ਦਰਵਾਜ਼ਾ ਖੜਕਾ ਰਹੀ ਸੀ ਤਾਂ ਰਾਹਗੀਰ ਨੇ ਦਰਵਾਜ਼ਾ ਖੋਲ੍ਹਿਆ ਅਤੇ ਸਥਾਨਕ ਨਗਰ ਥਾਣੇ ਦੀ ਪੁਲਸ ਨੂੰ ਸੂਚਨਾ ਦਿੱਤੀ। ਉੱਥੇ ਹੀ ਸੂਚਨਾ 'ਤੇ ਪਹੁੰਚੀ ਪੁਲਸ ਕੁੜੀ ਨੂੰ ਆਪਣੀ ਸੁਰੱਖਿਆ 'ਚ ਨਾਲ ਲੈ ਗਈ ਅਤੇ ਜਾਂਚ ਕਰ ਰਹੀ ਹੈ। ਫਿਲਹਾਲ ਉਸ ਨੂੰ ਮੈਡੀਕਲ ਜਾਂਚ ਲਈ ਭੇਜ ਦਿੱਤਾ ਗਿਆ ਹੈ। ਕੁੜੀ ਦਾ ਦੋਸ਼ ਹੈ ਕਿ ਉਸ ਨੂੰ ਨਸ਼ੀਲਾ ਪਦਾਰਥ ਮਿਲਾ ਕੇ ਸਮੂਹਿਕ ਜਬਰ ਜ਼ਿਨਾਹ ਦੀ ਘਟਨਾ ਨੂੰ ਡਰਾਈਵਰ, ਕੰਡਕਟਰ ਅਤੇ ਇਕ ਹੋਰ ਵਲੋਂ ਅੰਜਾਮ ਦਿੱਤਾ ਗਿਆ ਹੈ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। 

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News