ਘਬਰਾਉਣ ਦੀ ਜ਼ਰੂਰਤ ਨਹੀਂ, ਭਾਰਤ ''ਚ ਆਕਸੀਜਨ ਦਾ ਪੂਰਾ ਭੰਡਾਰ : ਗ੍ਰਹਿ ਮੰਤਰਾਲਾ

Monday, Apr 26, 2021 - 06:49 PM (IST)

ਨਵੀਂ ਦਿੱਲੀ- ਕੇਂਦਰੀ ਗ੍ਰਹਿ ਮੰਤਰਾਲਾ ਨੇ ਸੋਮਵਾਰ ਨੂੰ ਕਿਹਾ ਕਿ ਦੇਸ਼ 'ਚ ਮੈਡੀਕਲ ਆਕਸੀਜਨ ਦਾ ਪੂਰਾ ਭੰਡਾਰ ਹੈ ਪਰ ਭਾਰੀ ਮੰਗ ਵਾਲੇ ਖੇਤਰਾਂ 'ਚ ਇਨ੍ਹਾਂ ਦੀ ਸਪਲਾਈ ਕਰਨ ਦਾ ਮੁੱਦਾ ਹੈ, ਜਿਸ ਦਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੰਤਰਾਲਾ ਦੇ ਐਡੀਸ਼ਨਲ ਸਕੱਤਰ ਪੀਊਸ਼ ਗੋਇਲ ਨੇ ਇਹ ਵੀ ਕਿਹਾ ਕਿ ਭਾਰਤੀ ਹਵਾਈ ਫ਼ੌਜ ਦੇ ਆਵਾਜਾਈ ਜਹਾਜ਼ ਦੀ ਮਦਦ ਨਾਲ ਆਕਸੀਜਨ ਲਿਆਉਣ ਵਾਲੇ ਟੈਂਕਰਾਂ ਦੇ ਮੰਜ਼ਿਲ ਸਥਾਨ ਤੱਕ ਪਹੁੰਚਣ ਦੇ ਸਮੇਂ ਨੂੰ 4-5 ਦਿਨ ਤੋਂ ਘਟਾ ਕੇ ਇਕ-2 ਘੰਟੇ ਕਰ ਦਿੱਤਾ ਗਿਆ ਹੈ। ਮੁੱਦਾ ਢੁਆਈ ਦਾ ਹੈ, ਜਿਸ ਦਾ ਹੱਲ ਕਰਨ ਦੀ ਕੋਸ਼ਿਸ਼ ਅਸੀਂ ਕਰ ਰਹੇ ਹਾਂ।'' 

ਇਹ ਵੀ ਪੜ੍ਹੋ : 105 ਸਾਲਾ ਦਾਦੀ ਨੇ 9 ਦਿਨਾਂ 'ਚ ਜਿੱਤੀ 'ਕੋਰੋਨਾ ਜੰਗ', ਡਾਕਟਰਾਂ ਨੂੰ ਬੋਲੀ - 'ਕੋਰੋਨਾ ਮੇਰਾ ਕੁਝ ਨਹੀਂ ਵਿਗਾੜ ਸਕਦਾ'

ਦੇਸ਼ 'ਚ ਆਕਸੀਜਨ ਦੀ ਵੱਧਦੀ ਮੰਗ ਦਰਮਿਆਨ ਗੋਇਲ ਨੇ ਕਿਹਾ,''ਆਕਸੀਜਨ ਨੂੰ ਲੈ ਕੇ ਘਬਰਾਉਣ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਅਸੀਂ ਉਤਪਾਦਕ ਸੂਬਿਆਂ ਤੋਂ ਭਾਰੀ ਮੰਗ ਵਾਲੇ ਇਲਾਕਿਆਂ 'ਚ ਆਕਸੀਜਨ ਦੀ ਢੁਆਈ ਕਰਨ ਦੇ ਮੁੱਦੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ।'' ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਜੀ.ਪੀ.ਐੱਸ. ਦੇ ਮਾਧਿਅਮ ਨਾਲ ਆਕਸੀਜਨ ਲਿਆਉਣ ਵਾਲੇ ਟੈਂਕਰਾਂ ਨੂੰ ਲਿਆਉਣ-ਜਾਣ ਦੀ ਸਥਿਤੀ 'ਤੇ ਨਜ਼ਰ ਬਣਾਏ ਹੋਏ ਹੈ। ਹਸਪਤਾਲਾਂ ਨੂੰ ਘੱਟ ਤੋਂ ਘੱਟ ਸਮੇਂ 'ਚ ਆਕਸੀਜਨ ਉਪਲੱਬਧ ਕਰਵਾਈ ਜਾ ਰਹੀ ਹੈ।

ਇਹ ਵੀ ਪੜ੍ਹੋ : ਆਕਸੀਜਨ ਦੀ ਘਾਟ ਕਾਰਨ ਹਿਸਾਰ ਦੇ ਨਿੱਜੀ ਹਸਪਤਾਲ 'ਚ 5 ਕੋਰੋਨਾ ਰੋਗੀਆਂ ਦੀ ਮੌਤ

ਬੀਤੇ ਸ਼ਨੀਵਾਰ ਤੋਂ ਗ੍ਰਹਿ ਮੰਤਰਾਲਾ ਦੇਸ਼ 'ਚ ਵੱਖ-ਵੱਖ ਹਿੱਸਿਆਂ 'ਚ ਮੌਜੂਦ ਆਕਸੀਜਨ ਭਰਨ ਦੇ ਸਟੇਸ਼ਨਾਂ ਤੱਕ ਖਾਲੀ ਟੈਂਕਰਾਂ ਅਤੇ ਕੰਟੇਨਰਾਂ ਨੂੰ ਲਿਜਾਉਣ ਲਈ ਕੋਸ਼ਿਸ਼ਾਂ 'ਚ ਇਕਜੁਟਤਾ ਕਰ ਰਹੀ ਹੈ ਤਾਂ ਕਿ ਲੋੜਵੰਦ ਕੋਰੋਨਾ ਮਰੀਜ਼ਾਂ ਤੱਕ ਆਕਸੀਜਨ ਜਲਦ ਤੋਂ ਜਲਦ ਪਹੁੰਚਾਈ ਜਾ ਸਕੇ। ਦੇਸ਼ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੀ ਸਥਿਤੀ ਗੰਭੀਰ ਬਣੀ ਹੋਈ ਹੈ। ਪਿਛਲੇ 24 ਘੰਟਿਆਂ 'ਚ ਕੋਵਿਡ-19 ਦੇ 3,52,991 ਨਵੇਂ ਮਾਮਲੇ ਆਉਣ ਤੋਂ ਬਾਅਦ ਸੋਮਵਾਰ ਨੂੰ ਪੀੜਤਾਂ ਦੀ ਗਿਣਤੀ ਵੱਧ ਕੇ 1,73,13,163 ਹੋ ਗਈ ਹੈ ਅਤੇ ਇਨਫੈਕਸ਼ਨ ਨਾਲ 2,812 ਲੋਕਾਂ ਦੀ ਮੌਤ ਹੋਣ ਨਾਲ ਮਰਨ ਵਾਲਿਆਂ ਦਾ ਅੰਕੜਾ ਵੱਧ ਕੇ 1,95,123 ਹੋ ਗਿਆ।

ਇਹ ਵੀ ਪੜ੍ਹੋ : ਕੋਰੋਨਾ ਕਾਲ 'ਚ ਅੰਤਿਮ ਸੰਸਕਾਰ ਲਈ ਵਧੀ ਲੱਕੜਾਂ ਦੀ ਕੀਮਤ, ਲੋੜਵੰਦਾਂ ਲਈ ਅਯੁੱਧਿਆ 'ਚ ਬਣਿਆ 'ਲੱਕੜੀ ਬੈਂਕ'

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News