ਅੱਜ ਸ਼ਾਮ 4 ਵਜੇ ਸਿਹਤ ਮੰਤਰਾਲਾ ਦੀ ਪ੍ਰੈੱਸ ਕਾਨਫਰੰਸ, ਕੋਰੋਨਾ ਮਾਮਲਿਆਂ 'ਤੇ ਦੇ ਸਕਦੇ ਹਨ ਖ਼ਾਸ ਜਾਣਕਾਰੀ
Thursday, May 27, 2021 - 02:15 PM (IST)
ਨੈਸ਼ਨਲ ਡੈਸਕ- ਕੋਰੋਨਾ ਦੇ ਵੱਧਦੇ ਮਾਮਲਿਆਂ ਦਰਮਿਆਨ ਕੇਂਦਰੀ ਸਿਹਤ ਮੰਤਰਾਲਾ ਅੱਜ ਯਾਨੀ ਵੀਰਵਾਰ ਸ਼ਾਮ 4 ਵਜੇ ਨੈਸ਼ਨਲ ਮੀਡੀਆ ਸੈਂਟਰ 'ਚ ਪ੍ਰੈੱਸ ਕਾਨਫਰੰਸ ਕਰੇਗਾ। ਇਸ ਪ੍ਰੈੱਸ ਕਾਨਫਰੰਸ ਦਾ ਟੈਲੀਕਾਸਟ ਡੀ.ਡੀ. ਨਿਊਜ਼ 'ਤੇ ਹੋਵੇਗਾ। ਦੱਸਣਯੋਗ ਹੈ ਕਿ ਦੇਸ਼ 'ਚ ਅੱਜ ਲਗਾਤਾਰ ਦੂਜੇ ਦਿਨ ਵੀ ਕੋਰੋਨਾ ਸੰਕਰਮਣ ਦੇ 2 ਲੱਖ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ, ਹਾਲਾਂਕਿ ਇਸ ਦੀ ਤੁਲਨਾ 'ਚ ਕੋਰੋਨਾ ਮੁਕਤ ਹੋਣ ਵਾਲਿਆਂ ਦੀ ਗਿਣਤੀ ਜ਼ਿਆਦਾ ਰਹੀ ਅਤੇ 2.83 ਲੱਖ ਮਰੀਜ਼ਾਂ ਨੇ ਇਸ ਬੀਮਾਰੀ ਨੂੰ ਮਾਤ ਦਿੱਤੀ, ਜਿਸ ਨਾਲ ਰਿਕਵਰੀ ਦਰ ਵੱਧ ਕੇ 90.01 ਫੀਸਦੀ ਹੋ ਗਈ।
ਇਸ ਵਿਚ ਬੁੱਧਵਾਰ ਨੂੰ 18 ਲੱਖ 85 ਹਜ਼ਾਰ 805 ਲੋਕਾਂ ਨੂੰ ਕੋਰਨਾ ਟੀਕੇ ਲਗਾਏ ਗਏ। ਦੇਸ਼ 'ਚ ਹੁਣ ਤੱਕ 20 ਕਰੋੜ 26 ਲੱਖ 874 ਲੋਕਾਂ ਦੀ ਟੀਕਾਕਰਨ ਕੀਤਾ ਜਾ ਚੁਕਿਆ ਹੈ। ਦੇਸ਼ 'ਚ ਕੋਰੋਨਾ ਆਫ਼ਤ ਦਰਮਿਆਨ ਹੁਣ ਬਲੈਕ ਫੰਗਸ, ਵ੍ਹਾਈਟ ਫੰਗਸ ਅਤੇ ਯੈਲੋ ਫੰਗਸ ਪੈਰ ਪਸਾਰ ਰਿਹਾ ਹੈ।