ਸਿਹਤ ਮੰਤਰਾਲੇ ਦਾ ਵੱਡਾ ਬਿਆਨ: ਚਮਗਿੱਦੜ ਤੋਂ ਕੋਰੋਨਾ ਵਾਇਰਸ ਹੋਣ ਦਾ ਡਰ

04/15/2020 4:51:00 PM

ਨਵੀਂ ਦਿੱਲੀ-ਦੇਸ਼ 'ਚ ਕੋਰੋਨਾਵਾਇਰਸ ਦੇ ਵੱਧ ਰਹੇ ਕਹਿਰ ਨੂੰ ਲੈ ਕੇ ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਨੇ ਅੱਜ ਦੱਸਿਆ ਹੈ ਕਿ ਚਮਗਿੱਦੜ ਤੋਂ ਵੀ ਵਾਇਰਸ ਫੈਲਣ ਦੀ ਡਰ ਹੋ ਸਕਦਾ ਹੈ। ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਦੱਸਿਆ ਹੈ ਕਿ ਦੇਸ਼ ਦੇ ਹਰ ਜ਼ਿਲੇ 'ਚ ਮਾਨੀਟਰਿੰਗ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਘਰ-ਘਰ ਜਾ ਸਰਵੇਅ ਕੀਤਾ ਜਾਵੇਗਾ।

PunjabKesari

ਲਵ ਅਗਰਵਾਲ ਨੇ ਦੱਸਿਆ ਹੈ ਕਿ ਦੇਸ਼ ਦੇ ਜ਼ਿਲਿਆਂ ਨੂੰ ਤਿੰਨ ਕੈਟਾਗਿਰੀਆਂ 'ਚ ਵੰਡਿਆ ਜਾਵੇਗਾ। ਇਨ੍ਹਾਂ 'ਚ ਦੇਸ਼ ਦੇ ਜਿਹੜੇ ਹਾਟਸਪਾਟ ਜ਼ਿਲੇ (ਜਿੱਥੇ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ ਜਾਂ ਮਾਮਲਿਆਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ), ਨਾਨ ਹਾਟਸਪਾਟ ਜ਼ਿਲੇ (ਜਿੱਥੇ ਘੱਟ ਮਾਮਲੇ ਸਾਹਮਣੇ ਆ ਰਹੇ ਹਨ) ਅਤੇ ਗ੍ਰੀਨ ਜ਼ੋਨ ਜ਼ਿਲਿਆਂ (ਜਿੱਥੇ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ) 'ਚ ਵੰਡਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਕੁਝ ਖੇਤਰਾਂ 'ਚ 20 ਅਪ੍ਰੈਲ ਤੋਂ ਬਾਅਦ ਕੁਝ ਰਾਹਤ ਮਿਲ ਸਕਦੀ ਹੈ।


ਉਨ੍ਹਾਂ ਨੇ ਕਿਹਾ ਹੈ ਕਿ ਹੁਣ ਪੇਂਡੂ ਅਰਥ ਵਿਵਸਥਾ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਇਸ ਦੇ ਤਹਿਤ ਜੋ ਲੋਕ ਮਨਰੇਗਾ 'ਚ ਕੰਮ ਕਰਨਾ ਚਾਹੁੰਦਾ ਹੈ, ਉਨ੍ਹਾਂ ਨੂੰ ਰੋਜ਼ਗਾਰ ਦੇ ਮੌਕੇ ਦਿੱਤੇ ਜਾਣਗੇ। ਹਾਲਾਂਕਿ ਮਜ਼ਦੂਰਾਂ ਨੂੰ ਮਾਸਕ ਲਾਉੇਣੇ ਹੋਣਗੇ। ਮਨਰੇਗਾ ਦੇ ਕੰਮਾਂ 'ਚ ਸਿੰਚਾਈ, ਪਾਣੀ ਦੀ ਸੰਭਾਲ ਕੇ ਕੰਮ ਨੂੰ ਪਹਿਲ ਦਿੱਤੀ ਜਾਵੇਗਾ। ਕਿਸਾਨਾਂ ਨੂੰ ਰਾਹਤ ਦੇਣ ਲਈ ਉਨ੍ਹਾਂ ਦੀ ਉਪਜ ਦੀ ਖਰੀਦ 'ਤੇ ਜ਼ੋਰ ਦੇਣ ਅਤੇ ਬਾਗਬਾਨੀ, ਪਸ਼ੂਪਾਲਣ ਆਦਿ ਕੰਮ ਵੀ ਹੋਣਗੇ।

ਉਨ੍ਹਾਂ ਨੇ ਕਿਹਾ ਹੈ, ਅੱਜ ਗ੍ਰਹਿ ਮੰਤਰਾਲੇ ਨੇ ਆਦੇਸ਼ ਜਾਰੀ ਕਰਦੇ ਹੋਏ ਕਿਹਾ ਹੈ ਕਿ ਲਾਕਡਾਊਨ ਦੇ ਦਿਸ਼ਾ-ਨਿਰਦੇਸ਼ਾਂ ਦਾ ਸਖਤਾਈ ਦਾ ਪਾਲਣ ਕਰਨਾ ਹੋਵੇਗਾ, ਜਿਨ੍ਹਾਂ ਗਤੀਵਿਧੀਆਂ 'ਚ ਰਾਹਤ ਦਿੱਤੀ ਜਾਵੇਗੀ ਉਨ੍ਹਾਂ 'ਚ ਸੋਸ਼ਲ ਡਿਸਟੈਂਸਟਿੰਗ ਦੇ ਰਾਹੀਂ ਸ਼ੁਰੂਆਤ ਕਰਨੀ ਜ਼ਰੂਰੀ ਹੈ। ਇਕ ਵੀ ਜ਼ਿਲੇ ਦੀ ਅਸਫਲਤਾ ਪੂਰੇ ਦੇਸ਼ ਲਈ ਅਸਫਲਤਾ ਦਾ ਕਾਰਨ ਬਣ ਸਕਦੀ ਹੈ। 

ਕੇਂਦਰੀ ਸਿਹਤ ਮੰਤਰਾਲੇ ਨੇ ਇਹ ਵੀ ਦੱਸਿਆ ਹੈ ਕਿ ਕੋਰੋਨਾਵਾਇਰਸ ਇਨਫੈਕਟਡ 'ਚ ਘੱਟ ਤੋਂ ਘੱਟ 1305 ਲੋਕਾਂ ਨੂੰ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਅਤੇ 9756 ਲੋਕਾਂ ਦਾ ਹੁਣ ਵੀ ਇਲਾਜ ਜਾਰੀ ਹੈ। ਇਨ੍ਹਾਂ 'ਚ 76 ਵਿਦੇਸ਼ੀ ਨਾਗਰਿਕ ਹਨ। ਇਸ ਵਾਇਰਸ ਨਾਲ ਮੰਗਲਵਾਰ ਸ਼ਾਮ ਨੂੰ 24 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ 'ਚ 18 ਲੋਕ ਮਹਾਰਾਸ਼ਟਰ, ਗੁਜਰਾਤ ਅਤੇ ਦਿੱਲੀ ਦੇ 2-2, ਕਰਨਾਟਕ ਅਤੇ ਤਾਮਿਲਨਾਡੂ ਦੇ 1-1 ਮਰੀਜ਼ ਸ਼ਾਮਲ ਹਨ। ਮੰਤਰਾਲੇ ਦੇ ਅੰਕੜਿਆਂ ਮੁਤਾਬਕ ਦੇਸ਼ 'ਚ ਜਾਨ ਗੁਆਉਣ ਵਾਲੇ 377 ਲੋਕਾਂ 'ਚੋਂ ਸਭ ਤੋਂ ਜ਼ਿਆਦਾ 178 ਮਹਾਰਾਸ਼ਟਰ ਦੇ ਹਨ। ਇਸ ਤੋਂ ਬਾਅਦ ਮੱਧ ਪ੍ਰਦੇਸ਼ 'ਚ 50, ਦਿੱਲੀ 'ਚ 30, ਗੁਜਰਾਤ 'ਚ 28 ਅਤੇ ਤੇਲੰਗਾਨਾ 'ਚ 17 ਲੋਕਾਂ ਦੀ ਮੌਤ ਹੋਈ ਹੈ।

ਇਹ ਵੀ ਪੜ੍ਹੋ:  ਗ੍ਰਹਿ ਮੰਤਰਾਲੇ ਨੇ ਜਾਰੀ ਕੀਤੀ ਲਾਕਡਾਊਨ ਦੀ ਗਾਈਡਲਾਈਨ, ਰੇਲ-ਸੜਕ ਤੇ ਹਵਾਈ ਯਾਤਰਾ 'ਤੇ ਰੋਕ

 

 


Iqbalkaur

Content Editor

Related News