ਰੱਖਿਆ ਮੰਤਰਾਲਾ ਨੇ ਸੁਖੋਈ-30 ਜਹਾਜ਼ਾਂ ਲਈ HAL ਨਾਲ ਕੀਤਾ ਸਮਝੌਤਾ

Monday, Sep 09, 2024 - 04:16 PM (IST)

ਨਵੀਂ ਦਿੱਲੀ- ਰੱਖਿਆ ਮੰਤਰਾਲੇ ਨੇ ਸੋਮਵਾਰ ਨੂੰ ਸੁਖੋਈ-30MKI ਜਹਾਜ਼ਾਂ ਲਈ 240 ਐਰੋ-ਇੰਜਣਾਂ ਦੀ ਖਰੀਦ ਲਈ ਜਨਤਕ ਖੇਤਰ ਦੀ ਏਰੋਸਪੇਸ ਕੰਪਨੀ 'ਹਿੰਦੁਸਤਾਨ ਐਰੋਨਾਟਿਕਸ ਲਿਮਟਿਡ' (HAL) ਨਾਲ 26,000 ਕਰੋੜ ਰੁਪਏ ਦੇ ਸਮਝੌਤੇ 'ਤੇ ਦਸਤਖ਼ਤ ਕੀਤੇ। ਏਅਰੋ-ਇੰਜਣ ਦਾ ਨਿਰਮਾਣ HAL ਦੇ ਕੋਰਾਪੁਟ ਡਿਵੀਜ਼ਨ ਵਲੋਂ ਕੀਤਾ ਜਾਵੇਗਾ। ਉਮੀਦ ਹੈ ਕਿ ਇਹ ਸੁਖੋਈ-30 ਬੇੜੇ ਦੀ ਪਰਿਚਾਲਨ ਸਮਰੱਥਾ ਨੂੰ ਬਣਾ ਕੇ ਰੱਖਣ ਲਈ ਭਾਰਤੀ ਹਵਾਈ ਫ਼ੌਜ ਦੀ ਲੋੜ ਨੂੰ ਪੂਰਾ ਕਰੇਗਾ।

ਇਕ ਅਧਿਕਾਰਤ ਬਿਆਨ ਮੁਤਾਬਕ 'ਆਤਮਨਿਰਭਰ ਭਾਰਤ' ਪਹਿਲਕਦਮੀ ਨੂੰ ਹੁਲਾਰਾ ਦੇਣ ਲਈ ਰੱਖਿਆ ਮੰਤਰਾਲੇ ਨੇ ਸੁਖੋਈ-30 MKI ਜਹਾਜ਼ਾਂ ਲਈ 240 L-31FP ਏਅਰੋ ਇੰਜਣਾਂ ਲਈ HAL ਨਾਲ ਇਕ ਸਮਝੌਤੇ 'ਤੇ ਦਸਤਖ਼ਤ ਕੀਤੇ ਹਨ। ਇਸ 'ਚ ਕਿਹਾ ਗਿਆ ਹੈ ਕਿ ਇਹ ਠੇਕਾ 26 ਹਜ਼ਾਰ ਕਰੋੜ ਰੁਪਏ ਦਾ ਹੈ। ਰੱਖਿਆ ਸਕੱਤਰ ਗਿਰੀਧਰ ਅਰਮਾਨੇ ਅਤੇ ਹਵਾਈ ਫ਼ੌਜ ਦੇ ਮੁਖੀ ਏਅਰ ਚੀਫ ਮਾਰਸ਼ਲ ਵੀ. ਆਰ. ਚੌਧਰੀ ਦੀ ਮੌਜੂਦਗੀ 'ਚ ਮੰਤਰਾਲੇ ਅਤੇ HAL ਦੇ ਸੀਨੀਅਰ ਅਧਿਕਾਰੀਆਂ ਨੇ ਸਮਝੌਤੇ 'ਤੇ ਦਸਤਖਤ ਕੀਤੇ।


Tanu

Content Editor

Related News