ਸਵੇਰ ਦੀ ਸੈਰ ’ਤੇ ਨਿਕਲੇ ਮੰਤਰੀ ਨੂੰ ਆਟੋ ਨੇ ਮਾਰੀ ਟੱਕਰ

Wednesday, Jan 01, 2025 - 07:57 PM (IST)

ਸਵੇਰ ਦੀ ਸੈਰ ’ਤੇ ਨਿਕਲੇ ਮੰਤਰੀ ਨੂੰ ਆਟੋ ਨੇ ਮਾਰੀ ਟੱਕਰ

ਸਹਰਸਾ, (ਯੂ. ਐੱਨ. ਆਈ.)- ਬਿਹਾਰ ਵਿਚ ਸਹਰਸਾ ਜ਼ਿਲੇ ਦੇ ਮਹਿਸ਼ੀ ਥਾਣਾ ਖੇਤਰ ਵਿਚ ਬੁੱਧਵਾਰ ਸਵੇਰੇ ਇਕ ਸੜਕ ਹਾਦਸੇ ਵਿਚ ਸ਼ਰਾਬਬੰਦੀ ਅਤੇ ਰਜਿਸਟ੍ਰੇਸ਼ਨ ਮੰਤਰੀ ਰਤਨੇਸ਼ ਸਦਾ ਜ਼ਖਮੀ ਹੋ ਗਏ। ਉਨ੍ਹਾਂ ਦੇ ਸਿਰ ਅਤੇ ਪੈਰ ’ਤੇ ਸੱਟ ਲੱਗੀ ਹੈ। ਪੁਲਸ ਸੂਤਰਾਂ ਨੇ ਇੱਥੇ ਦੱਸਿਆ ਕਿ ਰਤਨੇਸ਼ ਮੰਗਲਵਾਰ ਰਾਤ ਨੂੰ ਸਹਰਸਾ ਤੋਂ ਆਪਣੇ ਜੱਦੀ ਪਿੰਡ ਬਲੀਆ ਸਿਮਰ ਪਿੰਡ ਆਏ ਸਨ। ਬੁੱਧਵਾਰ ਸਵੇਰੇ ਉਹ ਆਪਣੇ 4 ਬਾਡੀਗਾਰਡਾਂ ਨਾਲ ਸਵੇਰ ਦੀ ਸੈਰ ਕਰ ਰਹੇ ਸਨ।

ਇਹ ਵੀ ਪੜ੍ਹੋ- ਜ਼ਮੀਨ ’ਚੋਂ ਅਚਾਨਕ ਨਿਕਲਣ ਲੱਗਾ ਪਾਣੀ, ਸਮਾ ਗਿਆ ਟਰੱਕ

ਇਸ ਦੌਰਾਨ ਇਕ ਬੇਕਾਬੂ ਆਟੋ ਰਿਕਸ਼ਾ ਨੇ ਮੰਤਰੀ ਅਤੇ ਉਨ੍ਹਾਂ ਦੇ ਇਕ ਬਾਡੀਗਾਰਡ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਦੋਵੇਂ ਜ਼ਖਮੀ ਹੋ ਗਏ। ਉਨ੍ਹਾਂ ਨੂੰ ਸਦਰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਰਤਨੇਸ਼ ਅਤੇ ਉਨ੍ਹਾਂ ਦੇ ਬਾਡੀਗਾਰਡ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਦੂਜੇ ਪਾਸੇ ਆਟੋ ਰਿਕਸ਼ਾ ਨੂੰ ਜ਼ਬਤ ਕਰ ਕੇ ਡਰਾਈਵਰ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਹਵਾਈ ਜਹਾਜ਼ 'ਚ ਕਦੇ ਵੀ ਨਾ ਲੈ ਕੇ ਜਾਓ ਇਹ ਚੀਜ਼ਾਂ, ਨਹੀਂ ਤਾਂ ਜਾਣਾ ਪੈ ਸਕਦੈ ਜੇਲ੍ਹ!


author

Rakesh

Content Editor

Related News