ਪੀੜਤਾਂ ਦਾ ਹਾਲ ਜਾਨਣ ਪੁੱਜੇ ਮੰਤਰੀ 'ਤੇ ਜਾਨਲੇਵਾ ਹਮਲਾ! ਕਈ ਕਿਲੋਮੀਟਰ ਤੱਕ ਕੀਤਾ ਪਿੱਛਾ, ਬਾਡੀਗਾਰਡ ਜ਼ਖਮੀ
Wednesday, Aug 27, 2025 - 02:51 PM (IST)

ਵੈੱਬ ਡੈਸਕ : ਬਿਹਾਰ ਦੇ ਨਾਲੰਦਾ ਜ਼ਿਲ੍ਹੇ ਵਿੱਚ ਪਿੰਡ ਵਾਸੀਆਂ ਨੇ ਨਿਤੀਸ਼ ਸਰਕਾਰ ਦੇ ਮੰਤਰੀ ਅਤੇ ਜੇਡੀਯੂ ਨੇਤਾ ਸ਼ਰਵਣ ਕੁਮਾਰ ਦੇ ਕਾਫਲੇ 'ਤੇ ਹਮਲਾ ਕਰ ਦਿੱਤਾ, ਜਿਸ 'ਚ ਬਾਡੀਗਾਰਡ ਜ਼ਖਮੀ ਹੋ ਗਿਆ ਹੈ।
ਇਹ ਘਟਨਾ ਹਿਲਸਾ ਥਾਣਾ ਖੇਤਰ ਦੇ ਮਾਲਵਾਨ ਪਿੰਡ ਦੀ ਹੈ। ਇੱਥੇ ਪੇਂਡੂ ਵਿਕਾਸ ਮੰਤਰੀ ਸੜਕ ਹਾਦਸੇ 'ਚ ਮਾਰੇ ਗਏ 9 ਲੋਕਾਂ ਦੇ ਪਰਿਵਾਰ ਨੂੰ ਮਿਲਣ ਆਏ ਸਨ। ਇਸ ਦੌਰਾਨ ਪਿੰਡ ਵਾਸੀਆਂ ਨੇ ਮੰਤਰੀ ਦੇ ਕਾਫਲੇ 'ਤੇ ਹਮਲਾ ਕਰ ਦਿੱਤਾ। ਭੀੜ ਦੇ ਗੁੱਸੇ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਲੋਕਾਂ ਨੇ ਲਗਭਗ ਇੱਕ ਕਿਲੋਮੀਟਰ ਤੱਕ ਕਾਫਲੇ ਦਾ ਪਿੱਛਾ ਕੀਤਾ। ਇਸ ਸਮੇਂ ਪਿੰਡ 'ਚ ਸੁਰੱਖਿਆ ਵਧਾ ਦਿੱਤੀ ਗਈ ਹੈ।
बिहार: नालंदा में मंत्री श्रवण कुमार पर ग्रामीणों ने हमला किया, सुरक्षाकर्मी घायल
— बाबा टुल्लू जी (@abhaysingh147) August 27, 2025
◆ मंत्री जी को भीड़ ने दौड़ाया, धोती पकड़कर भागते दिखे श्रवण कुमार #Nalanda #NitishKumar #ShrawanKumar || Shrawan Kumar Bihar Minister pic.twitter.com/7fZgwpbbxe
ਪੀੜਤ ਪਰਿਵਾਰ ਨੂੰ ਦਿਲਾਸਾ ਦੇਣ ਆਏ ਸਨ ਮੰਤਰੀ ਤੇ ਵਿਧਾਇਕ
ਦਰਅਸਲ, 2 ਦਿਨ ਪਹਿਲਾਂ ਇੱਕ ਸੜਕ ਹਾਦਸਾ ਹੋਇਆ ਸੀ, ਜਿਸ 'ਚ 9 ਲੋਕਾਂ ਦੀ ਮੌਤ ਹੋ ਗਈ ਸੀ। ਸਥਾਨਕ ਵਿਧਾਇਕ ਪ੍ਰੇਮ ਮੁਖੀਆ ਅਤੇ ਪੇਂਡੂ ਵਿਕਾਸ ਮੰਤਰੀ ਸ਼ਰਵਣ ਕੁਮਾਰ ਪੀੜਤ ਪਰਿਵਾਰ ਨੂੰ ਦਿਲਾਸਾ ਦੇਣ ਲਈ ਮਾਲਵਾਨ ਪਿੰਡ ਪਹੁੰਚੇ ਸਨ। ਅੱਧੇ ਘੰਟੇ ਬਾਅਦ, ਜਦੋਂ ਸਾਰੇ ਬਾਹਰ ਆ ਰਹੇ ਸਨ। ਇਸ ਦੌਰਾਨ ਗੁੱਸੇ 'ਚ ਆਏ ਪਿੰਡ ਵਾਸੀਆਂ ਨੇ ਅਚਾਨਕ ਹਮਲਾ ਕਰ ਦਿੱਤਾ।
ਘਟਨਾ ਤੋਂ ਬਾਅਦ ਮੰਤਰੀ ਅਤੇ ਵਿਧਾਇਕ ਕਿਸੇ ਤਰ੍ਹਾਂ ਮੌਕੇ ਤੋਂ ਭੱਜ ਗਏ। ਕਈ ਸੁਰੱਖਿਆ ਕਰਮਚਾਰੀ ਜ਼ਖਮੀ ਹੋ ਗਏ ਹਨ। ਸੂਚਨਾ ਮਿਲਦੇ ਹੀ ਕਈ ਥਾਣਿਆਂ ਦੀ ਪੁਲਸ ਮੌਕੇ 'ਤੇ ਪਹੁੰਚ ਗਈ ਹੈ ਤੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਮੈਂ ਦੁੱਖ ਸਾਂਝਾ ਕਰਨ ਗਿਆ ਸੀ : ਮੰਤਰੀ
ਨਾਲੰਦਾ ਘਟਨਾ 'ਤੇ ਮੰਤਰੀ ਸ਼ਰਵਣ ਕੁਮਾਰ ਨੇ ਕਿਹਾ ਕਿ ਜੀਵਿਕਾ ਦੀਦੀਆਂ (ਬੈਂਕ ਜੀਵਿਕਾ ਸਮੂਹ ਨਾਲ ਜੁੜੀਆਂ ਔਰਤਾਂ) ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਮੈਂ ਇਸ ਘਟਨਾ ਤੋਂ ਬਾਅਦ ਉੱਥੇ ਪਹੁੰਚਿਆ ਸੀ। ਮੈਂ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਮਦਦ ਨੂੰ ਯਕੀਨੀ ਬਣਾ ਰਿਹਾ ਸੀ। ਮੈਂ ਉਨ੍ਹਾਂ ਦਾ ਦੁੱਖ ਸਾਂਝਾ ਕਰਨ ਗਿਆ ਸੀ। ਪਰ ਜੇਕਰ ਕੁਝ ਲੋਕ ਇਸ ਤੋਂ ਨਾਰਾਜ਼ ਹਨ, ਤਾਂ ਮੈਨੂੰ ਇਸ ਬਾਰੇ ਨਹੀਂ ਪਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e