ਮਾਈਨਿੰਗ ਮਾਫ਼ੀਆ ਤੇ ਪੁਲਸ ਦੀ ਗੋਲੀਬਾਰੀ ’ਚ BJP ਨੇਤਾ ਦੀ ਪਤਨੀ ਦੀ ਮੌਤ

Thursday, Oct 13, 2022 - 02:32 PM (IST)

ਜਸਪੁਰ- ਮਾਈਨਿੰਗ ਮਾਫ਼ੀਆ ਦਾ ਪਿੱਛਾ ਕਰਦੇ ਹੋਏ ਉੱਤਰਾਖੰਡ ਦੇ ਜਸਪੁਰ ਪਹੁੰਚੀ ਉੱਤਰ ਪ੍ਰਦੇਸ਼ ਪੁਲਸ ਦੇ ਐਨਕਾਊਂਟਰ ’ਚ ਭਾਜਪਾ ਨੇਤਾ ਗੁਰਤਾਜ ਭੁੱਲਰ ਦੀ ਪਤਨੀ ਗੁਰਪ੍ਰੀਤ ਦੀ ਮੌਤ ਹੋ ਗਈ। ਜਿਸ ਸਮੇਂ ਇਹ ਫਾਈਰਿੰਗ ਹੋਈ ਗੁਰਪ੍ਰੀਤ ਡਿਊਟੀ ਤੋਂ ਪਰਤੀ ਸੀ। ਦਰਅਸਲ ਉੱਤਰ ਪ੍ਰਦੇਸ਼ ਪੁਲਸ ਦੀ ਅਗਵਾਈ ’ਚ ਮਾਈਨਿੰਗ ਮਾਫ਼ੀਆ ਜ਼ਫਰ ਨੂੰ ਫੜਨ ਲਈ ਮੁਹਿੰਮ ਚਲਾਈ ਗਈ ਸੀ। ਜਦੋਂ ਪੁਲਸ ਜ਼ਫਰ ਨੂੰ ਫੜਨ ਲਈ ਜਸਪੁਰ ਦਾਖ਼ਲ ਹੋਈ ਤਾਂ ਐਨਕਾਊਂਟਰ ’ਚ ਦੋ ਪੁਲਸ ਅਧਿਕਾਰੀਆਂ ਨੂੰ ਗੋਲੀ ਲੱਗੀ ਅਤੇ ਇਸ ਗੋਲੀਬਾਰੀ ’ਚ ਗੁਰਪ੍ਰੀਤ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ- ਹਿਮਾਚਲ ਨੂੰ PM ਮੋਦੀ ਦੀ ਸੌਗਾਤ, ਚੌਥੀ ‘ਵੰਦੇ ਭਾਰਤ ਐਕਸਪ੍ਰੈੱਸ ਟਰੇਨ’ ਨੂੰ ਵਿਖਾਈ ਹਰੀ ਝੰਡੀ

PunjabKesari

ਕੀ ਹੈ ਪੂਰਾ ਮਾਮਲਾ-

ਉੱਤਰਾਖੰਡ ਪੁਲਸ ਮੁਤਾਬਕ ਉੱਤਰ ਪ੍ਰਦੇਸ਼ ਪੁਲਸ 50,000 ਰੁਪਏ ਦੇ ਇਨਾਮੀ ਅਪਰਾਧੀ ਨੂੰ ਗ੍ਰਿਫ਼ਤਾਰ ਕਰਨ ਲਈ ਊਧਮਸਿੰਘ ਨਗਰ ਗਈ ਸੀ। ਦੋਸ਼ੀ ਇਕ ਵਾਂਟੇਡ ਅਪਰਾਧੀ ਹੈ, ਜਿਸ ’ਤੇ 50,000 ਰੁਪਏ ਦਾ ਇਨਾਮ ਹੈ। ਜਦੋਂ ਸਾਡੀ ਪੁਲਸ ਟੀਮ ਪਹੁੰਚੀ ਤਾਂ ਭਾਜਪਾ ਨੇਤਾ ਦੀ ਪਤਨੀ ਦੀ ਮੌਤ ਮਗਰੋਂ ਰੋਹ ’ਚ ਆਏ ਪਿੰਡ ਵਾਸੀਆਂ ਨੇ ਪੁਲਸ ਅਧਿਕਾਰੀਆਂ ਨੂੰ ਬੰਧਕ ਬਣਾ ਲਿਆ ਗਿਆ। ਉਨ੍ਹਾਂ ਦੇ ਹਥਿਆਰ ਖੋਹ ਲਏ ਗਏ, ਕਿਉਂਕਿ ਉਹ ਸਾਦੀ ਵਰਦੀ ਵਿਚ ਸਨ। ਉੱਤਰਾਖੰਡ ਵਿਚ ਉੱਤਰ ਪ੍ਰਦੇਸ਼ ਪੁਲਸ ਖਿਲਾਫ਼ ਕਤਲ ਦਾ ਮਾਮਲਾ ਵੀ ਦਰਜ ਕਰਵਾਇਆ ਗਿਆ ਹੈ। ਇਹ ਪੂਰੀ ਜਾਣਕਾਰੀ ਮੁਰਾਦਾਬਾਦ ਪੁਲਸ ਦੇ ਡਿਪਟੀ ਇੰਸਪੈਕਟਰ ਜਨਰਲ (ਡੀ. ਆਈ. ਜੀ), ਸ਼ਲਭ ਮਾਥੁਰ ਨੇ ਦਿੱਤੀ।

ਇਹ ਵੀ ਪੜ੍ਹੋ- ‘ਆਧਾਰ ਕਾਰਡ’ ਨੂੰ ਲੈ ਕੇ ਜ਼ਰੂਰੀ ਖ਼ਬਰ, ਛੇਤੀ ਕਰ ਲਓ ਇਹ ਕੰਮ ਨਹੀਂ ਤਾਂ ਹੋਵੇਗੀ ਪਰੇਸ਼ਾਨੀ

ਸਾਦੀ ਵਰਦੀ ’ਚ ਭੁੱਲਰ ਦੇ ਫਾਰਮ ਹਾਊਸ ’ਚ ਦਾਖ਼ਲ ਹੋਏ ਸਨ ਪੁਲਸ ਮੁਲਾਜ਼ਮ

ਉੱਤਰ ਪ੍ਰਦੇਸ਼ ਪੁਲਸ ਦੇ ਮੁਲਾਜ਼ਮ ਸਾਦੇ ਕੱਪੜਿਆਂ ’ਚ ਸਨ। ਭੁੱਲਰ ਦੇ ਫਾਰਮ ਹਾਊਸ ’ਚ ਉਹ 10-12 ਲੋਕ ਪਿਸਟਲ ਲੈ ਕੇ ਦਾਖ਼ਲ ਹੋਏ ਸਨ। ਸ਼ੁਰੂਆਤ ਵਿਚ ਭੁੱਲਰ ਦੇ ਪਰਿਵਾਰ ਨੇ ਪੁਲਸ ਮੁਲਾਜ਼ਮਾਂ ਨੂੰ ਬਦਮਾਸ਼ ਸਮਝਿਆ। ਹਾਲਾਂਕਿ ਪੁਲਸ ਨੇ ਆਪਣੀ ਪਛਾਣ ਦੱਸੀ ਅਤੇ ਫਾਰਮ ਹਾਊਸ ’ਚ ਦਾਖ਼ਲ ਹੋਏ 50,000 ਰੁਪਏ ਦੇ ਇਨਾਮੀ ਮਾਈਨਿੰਗ ਮਾਫ਼ੀਆ ਜ਼ਫਰ ਨੂੰ ਆਪਣੇ ਹਵਾਲੇ ਕਰਨ ਨੂੰ ਕਿਹਾ। ਇਸ ਦੌਰਾਨ ਭੁੱਲਰ ਦਾ ਪਰਿਵਾਰ ਸਥਾਨਕ ਪੁਲਸ ਬੁਲਾਉਣ ਦੀ ਮੰਗ ਕਰਨ ਲੱਗੀ। ਇਸ ਦਰਮਿਆਨ ਸਥਾਨਕ ਲੋਕਾਂ ਦਾ ਵੀ ਵਿਰੋਧ ਸ਼ੁਰੂ ਹੋ ਗਿਆ।

PunjabKesari

ਗੋਲੀਬਾਰੀ ’ਚ ਭੁੱਲਰ ਦੀ ਪਤਨੀ ਦੀ ਹੋਈ ਮੌਤ-

ਇਸ ਵਿਰੋਧ ਦੌਰਾਨ ਪੁਲਸ ਨੂੰ ਜ਼ਫਰ ਨਜ਼ਰ ਆ ਗਿਆ ਤਾਂ ਫਾਈਰਿੰਗ ਸ਼ੁਰੂ ਹੋ ਗਈ। ਇਸ ਦੌਰਾਨ ਭੁੱਲਰ ਦੀ ਪਤਨੀ ਗੁਰਪ੍ਰੀਤ ਡਿਊਟੀ ਕਰ ਕੇ ਪਰਤ ਰਹੀ ਸੀ, ਉਨ੍ਹਾਂ ਨੂੰ ਗੋਲੀ ਲੱਗ ਗਈ। ਪਰਿਵਾਰ ਵਾਲੇ ਅਫ਼ੜਾ-ਦਫ਼ੜੀ ਵਿਚ ਗੁਰਪ੍ਰੀਤ ਨੂੰ ਡਾਕਟਰ ਕੋਲ ਲੈ ਗਏ, ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਦੱਸ ਦੇਈਏ ਕਿ ਗੁਰਪ੍ਰੀਤ ਸਹਿਕਾਰੀ ਕਮੇਟੀ ’ਚ ਕਲਰਕ ਸੀ।

ਇਹ ਵੀ ਪੜ੍ਹੋ- NGT ਨੇ ਦਿੱਲੀ ਸਰਕਾਰ ਨੂੰ ਠੋਕਿਆ 900 ਕਰੋੜ ਦਾ ਜੁਰਮਾਨਾ, ਜਾਣੋ ਵਜ੍ਹਾ


Tanu

Content Editor

Related News