ਮਿਲਿੰਦ ਦੇਵੜਾ ਨੇ ਛੱਡੀ ਕਾਂਗਰਸ, ਮੁੱਖ ਮੰਤਰੀ ਸ਼ਿੰਦੇ ਦੀ ਮੌਜੂਦਗੀ ''ਚ ਸ਼ਿਵ ਸੈਨਾ ''ਚ ਹੋਏ ਸ਼ਾਮਲ

Sunday, Jan 14, 2024 - 04:27 PM (IST)

ਮਿਲਿੰਦ ਦੇਵੜਾ ਨੇ ਛੱਡੀ ਕਾਂਗਰਸ, ਮੁੱਖ ਮੰਤਰੀ ਸ਼ਿੰਦੇ ਦੀ ਮੌਜੂਦਗੀ ''ਚ ਸ਼ਿਵ ਸੈਨਾ ''ਚ ਹੋਏ ਸ਼ਾਮਲ

ਮੁੰਬਈ (ਭਾਸ਼ਾ)- ਸਾਬਕਾ ਕੇਂਦਰੀ ਮੰਤਰੀ ਮਿਲਿੰਦ ਦੇਵੜਾ ਐਤਵਾਰ ਸਵੇਰੇ ਕਾਂਗਰਸ ਛੱਡਣ ਤੋਂ ਬਾਅਦ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਮੌਜੂਦਗੀ 'ਚ ਸ਼ਿਵ ਸੈਨਾ 'ਚ ਸ਼ਾਮਲ ਹੋ ਗਏ। ਦੱਖਣ ਮੁੰਬਈ ਲੋਕ ਸਭਾ ਸੀਟ ਤੋਂ ਸਾਬਕਾ ਸੰਸਦ ਮੈਂਬਰ ਦੇਵੜਾ ਦੁਪਹਿਰ ਨੂੰ ਮੁੱਖ ਮੰਤਰੀ ਦੇ ਅਧਿਕਾਰਤ ਘਰ ਵਰਸ਼ਾ 'ਚ ਇਕ ਪ੍ਰੋਗਰਾਮ 'ਚ ਸੱਤਾਧਾਰੀ ਦਲ 'ਚ ਸ਼ਾਮਲ ਹੋਏ। ਇਸ ਤੋਂ ਪਹਿਲਾਂ ਦੇਵੜਾ ਨੇ 'ਐਕਸ' 'ਤੇ ਇਕ ਪੋਸਟ 'ਚ ਕਾਂਗਰਸ ਨੇ ਆਪਣੇ ਅਸਤੀਫ਼ੇ ਦਾ ਐਲਾਨ ਕੀਤਾ। ਉਨ੍ਹਾਂ ਕਿਹਾ,''ਮੇਰੀ ਰਾਜਨੀਤਕ ਯਾਤਰਾ ਦਾ ਇਕ ਮਹੱਤਵਪੂਰਨ ਅਧਿਆਏ ਅੱਜ ਖ਼ਤਮ ਹੋ ਗਿਆ। ਮੈਂ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ, ਜਿਸ ਨਾਲ ਪਾਰਟੀ ਦੇ ਨਾਲ ਮੇਰੇ ਪਰਿਵਾਰ ਦਾ 55 ਸਾਲ ਪੁਰਾਣਾ ਰਿਸ਼ਤਾ ਖ਼ਤਮ ਹੋ ਗਿਆ ਹੈ। ਮੈਂ ਸਾਲਾਂ ਤੋਂ ਉਨ੍ਹਾਂ ਦੇ ਅਟੁੱਟ ਸਮਰਥਨ ਲਈ ਸਾਰੇ ਨੇਤਾਵਾਂ, ਸਹਿਕਰਮੀਆਂ ਅਤੇ ਵਰਕਰਾਂ ਦਾ ਧੰਨਵਾਦੀ ਹਾਂ।''

ਇਹ ਵੀ ਪੜ੍ਹੋ : ਭਾਰਤ ਜੋੜੋ ਨਿਆਂ ਯਾਤਰਾ ਤੋਂ ਪਹਿਲਾਂ ਕਾਂਗਰਸ ਨੂੰ ਲੱਗਾ ਵੱਡਾ ਝਟਕਾ, ਮਿਲਿੰਦ ਦੇਵੜਾ ਨੇ ਛੱਡੀ ਪਾਰਟੀ

ਸਮਝਿਆ ਜਾਂਦਾ ਹੈ ਕਿ ਸ਼ਿਵ ਸੈਨਾ (ਯੂ.ਬੀ.ਟੀ.) ਦੇ ਦੱਖਣ ਮੁੰਬਈ ਲੋਕ ਸਭਾ ਸੀਟ 'ਤੇ ਦਾਅਵਾ ਕਰਨ ਤੋਂ ਬਾਅਦ ਪਿਛਲੇ ਕੁਝ ਦਿਨਾਂ ਤੋਂ ਦੇਵਰਾ ਅਸਹਿਜ ਸਨ। ਉਨ੍ਹਾਂ ਨੇ ਇਸ ਸੀਟ ਦਾ ਪਹਿਲਾਂ ਪ੍ਰਤੀਨਿਧੀਤੱਵ ਕੀਤਾ ਸੀ। ਹਾਲਾਂਕਿ 2014 ਤੋਂ 2019 ਦੀਆਂ ਲੋਕ ਸਭਾ ਚੋਣਾਂ 'ਚ ਇਸ ਸੀਟ 'ਤੇ ਸ਼ਿਵ ਸੈਨਾ ਦੇ ਅਰਵਿੰਦ ਸਾਵੰਤ ਤੋਂ ਉਨ੍ਹਾਂ ਨੂੰ ਹਾਰ ਮਿਲੀ ਸੀ। ਸਾਵੰਤ ਠਾਕਰੇ ਧਿਰ 'ਚ ਹਨ।

 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News