ਚੀਨ ਸਾਡੀ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ, ਸਖ਼ਤ ਭਾਸ਼ਾ ''ਚ ਪ੍ਰਤੀਕਿਰਿਆ ਦੇਣ ਦੀ ਜ਼ਰੂਰਤ : ਰਾਹੁਲ

05/20/2022 6:12:29 PM

ਨਵੀਂ ਦਿੱਲੀ (ਵਾਰਤਾ)- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਚੀਨ ਸਾਡੀ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ ਬਣਿਆ ਹੋਇਆ ਹੈ ਅਤੇ ਉਸ ਨਾਲ ਨਰਮ ਅਤੇ ਉਦਾਰਵਾਦੀ ਨਜ਼ਰੀਏ ਨਾਲ ਕੰਮ ਨਹੀਂ ਚਲੇਗਾ, ਇਸ ਲਈ ਸਖ਼ਤ ਭਾਸ਼ਾ ਵਿਚ ਪ੍ਰਤੀਕਿਰਿਆ ਦੇਣੀ ਜ਼ਰੂਰੀ ਹੋ ਗਈ ਹੈ। ਰਾਹੁਲ ਗਾਂਧੀ ਨੇ ਟਵੀਟ ਕੀਤਾ,“ਚੀਨ ਨੇ ਪੈਂਗੋਂਗ 'ਤੇ ਪਹਿਲਾ ਪੁਲ ਬਣਾਇਆ। ਭਾਰਤ ਸਰਕਾਰ ਨੇ ਕਿਹਾ, ਅਸੀਂ ਸਥਿਤੀ 'ਤੇ ਨਜ਼ਰ ਰੱਖ ਰਹੇ ਹਾਂ। ਜਦੋਂ ਚੀਨ ਨੇ ਪੈਂਗੋਂਗ 'ਤੇ ਦੂਜਾ ਪੁਲ ਬਣਾਇਆ ਤਾਂ ਭਾਰਤ ਸਰਕਾਰ ਨੇ ਕਿਹਾ, ਅਸੀਂ ਸਥਿਤੀ 'ਤੇ ਨਜ਼ਰ ਰੱਖ ਰਹੇ ਹਾਂ। ਰਾਸ਼ਟਰੀ ਸੁਰੱਖਿਆ ਅਤੇ ਖੇਤਰੀ ਅਖੰਡਤਾ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ, ਇਸ ਲਈ ਡਰਪੋਕ ਅਤੇ ਨਰਮ ਪ੍ਰਤੀਕਿਰਿਆ ਨਾਲ ਕੰਮ ਨਹੀਂ ਚਲੇਗਾ। ਪ੍ਰਧਾਨ ਮੰਤਰੀ ਨੂੰ ਹਰ ਹਾਲਤ 'ਚ ਦੇਸ਼ ਦੀ ਰੱਖਿਆ ਕਰਨੀ ਚਾਹੀਦੀ।'' ਕਾਂਗਰਸ ਦੇ ਬੁਲਾਰੇ ਪਵਨ ਖੇੜਾ ਨੇ ਬਾਅਦ 'ਚ ਪਾਰਟੀ ਹੈੱਡਕੁਆਰਟਰ 'ਤੇ ਪੱਤਰਕਾਰਾਂ ਨੂੰ ਕਿਹਾ ਕਿ ਪੈਂਗੋਂਗ ਝੀਲ 'ਤੇ ਚੀਨ ਦੇ ਦੂਜੇ ਪੁਲ ਦੇ ਨਿਰਮਾਣ 'ਤੇ ਵਿਦੇਸ਼ ਮੰਤਰਾਲੇ ਦਾ ਬਿਆਨ ਵਿਰੋਧੀ ਹੈ।

ਇਹ ਵੀ ਪੜ੍ਹੋ : ਰਾਜਸਥਾਨ ਦੇ CM ਗਹਿਲੋਤ ਨੇ ਸਰਹਿੰਦ ਫੀਡਰ ਨੂੰ ਲੈ ਕੇ ਭਗਵੰਤ ਮਾਨ ਨਾਲ ਕੀਤੀ ਗੱਲ

ਮੰਤਰਾਲਾ ਨੂੰ ਸਹੀ ਪਤਾ ਨਹੀਂ ਹੈ ਤਾਂ ਰੱਖਿਆ ਮੰਤਰਾਲਾ ਸਥਿਤੀ ਸਪੱਸ਼ਟ ਕਰੇ ਅਤੇ ਦੇਸ਼ ਨੂੰ ਹਨੇਰੇ 'ਚ ਨਹੀਂ ਰੱਖਣਾ ਚਾਹੀਦਾ। ਚੀਨ ਪੂਰਬੀ ਲੱਦਾਖ ਦੀ ਪੈਂਗੌਂਗ ਝੀਲ ਦੇ ਜਿਸ ਇਲਾਕੇ 'ਚ ਪੁਲ ਬਣਾ ਰਿਹਾ ਹੈ, ਸਾਡੀ ਸਰਕਾਰ ਉਸ ਖੇਤਰ ਨੂੰ ਦਹਾਕਿਆਂ ਤੋਂ ਚੀਨ ਵਲੋਂ 'ਅਣਅਧਿਕਾਰਤ ਕਬਜ਼ੇ' ਵਾਲਾ ਖੇਤਰ ਮੰਨਦੀ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਇਸ ਪੁਲ ਦੇ ਨਿਰਮਾਣ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ,''ਅਸੀਂ ਪੁਲ 'ਤੇ ਰਿਪੋਰਟ ਦੇਖੀ ਹੈ। ਇਹ ਇਕ ਫ਼ੌਜ ਮੁੱਦਾ ਹੈ। ਅਸੀਂ ਇਸ ਨੂੰ ਅਧਿਕਾਰਤ ਖੇਤਰ ਮੰਨਦੇ ਹਾਂ। ਇਸ ਮਾਮਲੇ 'ਚ ਰੱਖਿਆ ਮੰਤਰਾਲਾ ਹੀ ਬਿਹਤਰ ਬਿਆਨ ਦੇ ਸਕਦਾ ਹੈ।'' ਉਨ੍ਹਾਂ ਨੇ ਇਸ ਟਿੱਪਣੀ ਨੂੰ ਸਰਕਾਰ ਦਾ ਢਿੱਲਾ ਰੁਖ ਕਰਾਰ ਦਿੱਤਾ ਅਤੇ ਕਿਹਾ ਕਿ ਕੂਟਨੀਤੀ 'ਚ ਭਾਸ਼ਾ ਦੀ ਭੂਮਿਕਾ ਸਭ ਤੋਂ ਮਹੱਤਵਪੂਰਨ ਹੁੰਦੀ ਹੈ। ਜਿੱਥੇ ਫ਼ੌਜ ਦੁਸ਼ਮਣ ਨੂੰ ਮੂੰਹ ਤੋੜ ਜਵਾਬ ਦਿੰਦੀ ਹੈ, ਉੱਥੇ ਇਸ ਤਰ੍ਹਾਂ ਦੀਆਂ ਟਿੱਪਣੀਆਂ ਨਾਲ ਦੇਸ਼ ਦੇ ਹੌਂਸਲੇ ਦਾ ਮਜ਼ਾਕ ਉਡਾਉਂਦਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ਸਾਲ ਜਨਵਰੀ 'ਚ ਜਦੋਂ ਚੀਨ ਵਲੋਂ ਪੈਂਗੋਂਗ ਤਸੋ 'ਤੇ ਪਹਿਲਾ ਪੁਲ ਬਣਾਉਣ ਦੀਆਂ ਖ਼ਬਰਾਂ ਆਈਆਂ ਤਾਂ ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਇਹ ਉਸ ਖੇਤਰ 'ਚ ਸਥਿਤ ਹੈ ਜੋ 60 ਸਾਲਾਂ ਤੋਂ ਚੀਨ ਦੇ ਗੈਰ-ਕਾਨੂੰਨੀ ਕਬਜ਼ੇ 'ਚ ਹੈ। ਬੁਲਾਰੇ ਨੇ ਸਵਾਲ ਕੀਤਾ ਕਿ ਕੀ ਇਸ ਪੁਲ ਦਾ ਗੈਰ-ਕਾਨੂੰਨੀ ਨਿਰਮਾਣ ਸਾਡੀ ਭੂਗੋਲਿਕ ਅਖੰਡਤਾ 'ਤੇ ਹਮਲਾ ਨਹੀਂ ਹੈ। ਕੀ ਇਹ ਨਿਰਮਾਣ ਉਸ ਜੰਗਬੰਦੀ ਦਾ ਖੁੱਲ੍ਹਾ ਉਲੰਘਣ ਨਹੀਂ ਹੈ, ਜਿਸ ਕਾਰਨ ਭਾਰਤ ਨੇ ਰਣਨੀਤਕ ਦ੍ਰਿਸ਼ਟੀ ਨਾਲ ਮਹੱਤਵਪੂਰਨ ਇਲਾਕਿਆਂ ਤੋਂ ਆਪਣਾ ਕਬਜ਼ਾ ਛੱਡ ਦਿੱਤਾ ਸੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News