Microsoft ਸਰਵਰ ਡਾਊਨ, ਜਾਣੋ ਕੀ ਹੈ 'ਕ੍ਰਾਊਡ ਸਟ੍ਰਾਈਕ' ਜਿਸ ਨਾਲ ਕੰਪਿਊਟਰ 'ਚ ਆਈ ਖਰਾਬੀ

Friday, Jul 19, 2024 - 06:30 PM (IST)

ਗੈਜੇਟ ਡੈਸਕ- ਮਾਈਕ੍ਰੋਸਾਫਟ ਦੇ ਸਰਵਰ ਡਾਊਨ ਨਾਲ ਦੁਨੀਆ ਭਰ ਦੀਆਂ ਕੰਪਨੀਆਂ 'ਚ ਕੰਮਕਾਜ 'ਤੇ ਅਸਰ ਪਿਆ। ਮਾਈਕ੍ਰੋਸਾਫਟ 'ਚ ਆਈ ਇਹ ਖਰਾਬੀ 'ਕ੍ਰਾਊਡ ਸਟ੍ਰਾਈਕ' ਕਾਰਨ ਆਈ। ਇਸ ਖਰਾਬੀ ਕਾਰਨ ਅਮਰੀਕਾ, ਭਾਰਤ ਅਤੇ ਆਸਟ੍ਰੇਲੀਆ ਸਮੇਤ ਦੁਨੀਆ ਦੇ ਕਈ ਦੇਸ਼ਾਂ 'ਚ ਮੌਜੂਦ ਕੰਪਨੀਾਂ ਦੇ ਸਿਸਟਮ ਠੱਪ ਹੋ ਗਏ। ਇਹ ਖਰਾਬੀ 19 ਜੁਲਾਈ ਸ਼ੁੱਕਰਵਾਰ ਨੂੰ ਕਰੀਬ ਦੁਪਹਿਰ 11 ਵਜੇ ਸ਼ੁਰੂ ਹੋਈ। ਭਾਰਤ ਦੇ ਦਿੱਲੀ, ਮੁੰਬਈ, ਬੇਂਗਲੁਰੂ ਅਤੇ ਗੁਰੂਗ੍ਰਾਮ ਵਰਗੇ ਵੱਡੇ ਆਈ.ਟੀ. ਹਬ ਮੰਨੇ ਜਾਣ ਵਾਲੇ ਸ਼ਹਿਰਾਂ 'ਚ ਮੌਜੂਦ ਕੰਪਨੀਆਂ 'ਤੇ ਵੀ ਇਸ ਖਰਾਬੀ ਦਾ ਅਸਰ ਦਿਸਿਆ। 

ਇਹ ਵੀ ਪੜ੍ਹੋ- WhatsApp 'ਚ ਆ ਰਿਹੈ ਬੇਹੱਦ ਸ਼ਾਨਦਾਰ ਫੀਚਰਜ਼, ਚੈਟਿੰਗ ਹੋਵੇਗੀ ਹੋਰ ਵੀ ਮਜ਼ੇਦਾਰ

ਕੀ ਹੈ ਕ੍ਰਾਊਡ ਸਟ੍ਰਾਈਕ

ਕ੍ਰਾਊਡ ਸਟ੍ਰਾਈਕ ਇਕ ਸਾਈਬਰ ਸਕਿਓਰਿਟੀ ਫਰਮ ਹੈ। ਇਹ ਇਕ ਪਲੇਟਫਾਰਮ ਹੈ ਜੋ ਕਲਾਊਡ-ਡਿਲਿਵਰੀ ਤਕਨੀਕਾਂ ਦੇ integrated set ਰਾਹੀਂ ਉਲੰਘਣਾਂ ਨੂੰ ਰੋਕਣ ਲਈ ਕੰਮ ਕਰਦਾ ਹੈ। ਆਸਾਨ ਸ਼ਬਦਾਂ 'ਚ ਜੋ ਹਰ ਤਰ੍ਹਾਂ ਦੇ ਸਾਈਬਰ ਹਮਲਿਆਂ ਨੂੰ ਰੋਕਦਾ ਹੈ। ਇਹ ਏਰਰ ਕੰਪਨੀ ਦੁਆਰਾ ਅਪਡੇਟ ਕਰਨ ਤੋਂ ਬਾਅਦ ਆਇਆ ਹੈ। ਬਲਿਊ ਸਕਰੀਨ ਆਫ ਡੈਥ (ਬੀ.ਐੱਸ.ਓ.ਡੀ.) ਨੂੰ ਬਲਿਊ ਸਕਰੀਨ ਏਰਰ ਵੀ ਕਿਹਾ ਜਾਂਦਾ ਹੈ। 

ਇਹ ਵੀ ਪੜ੍ਹੋ- iOS 18 : ਪਹਿਲਾ ਪਬਲਿਕ ਬੀਟਾ ਵਰਜ਼ਨ ਹੋਇਆ ਰਿਲੀਜ਼, ਇੰਝ ਕਰੋ ਡਾਊਨਲੋਡ ਤੇ ਇੰਸਟਾਲ

ਦੁਨੀਆ ਭਰ ਦੀਆਂ ਏਅਰਲਾਈਨਾਂ 'ਤੇ ਪਿਆ ਅਸਰ

- ਜਰਮਨੀ ਦੇ ਬਰਲਿਨ ਏਅਰਪੋਰਟ 'ਤੇ ਸਾਰੀਆਂ ਉਡਾਣ ਸੇਵਾਵਾਂ ਪ੍ਰਭਾਵਿਤ
- ਅਮਰੀਕਾ 'ਚ ਅਮਰੀਕਨ ਏਅਰਲਾਈਨਜ਼, ਡੈਲਟਾ ਅਤੇ ਯੂਨਾਈਟਿਡ ਏਅਰਲਾਈਨਜ਼ ਦੀਆਂ ਸੇਵਾਵਾਂ ਪ੍ਰਭਾਵਿਤ
- ਐਮਸਟਰਡਮ ਦਾ ਸਕੀਫੋਲ ਏਅਰਪੋਰਟ 'ਤੇ ਵੀ ਸੇਵਾਵਾਂ ਠੱਪ
- ਤੁਰਕੀ ਏਅਰਲਾਈਨਜ਼ ਦੀਆਂ ਸੇਵਾਵਾਂ ਵੀ ਠੱਪ
- ਸਿੰਗਾਪੁਰ ਏਅਰਪੋਰਟ 'ਤੇ ਮੈਨੁਅਲ ਚੈੱਕ-ਇਨ ਠੱਪ
- ਹਾਂਗਕਾਂਗ ਏਅਰਪੋਰਟ 'ਤੇ ਵੀ ਚੈੱਕ-ਇਨ ਅਤੇ ਚੈੱਕ-ਆਊਟ ਸੇਵਾਵਾਂ ਪ੍ਰਭਾਵਿਤ

ਇਹ ਵੀ ਪੜ੍ਹੋ- ਮੋਬਾਈਲ ਦੀਆਂ ਵਧ SIM ਕਾਰਨ ਤੁਹਾਨੂੰ ਜਾਣਾ ਪੈ ਸਕਦਾ ਹੈ ਜੇਲ੍ਹ, ਹੋਵੇਗਾ 2 ਲੱਖ ਤੱਕ ਜੁਰਮਾਨਾ, ਜਾਣੋ ਕੀ ਹੈ ਵਜ੍ਹਾ


Rakesh

Content Editor

Related News