ਭਾਰਤ ’ਚ ਹੁਣ ਪਾਣੀ ਦੀਆਂ ਲਹਿਰਾਂ ’ਤੇ ਦੌੜੇਗੀ ਮੈਟਰੋ, PM ਮੋਦੀ ਭਲਕੇ ਵਿਖਾਉਣਗੇ ਹਰੀ ਝੰਡੀ
Monday, Apr 24, 2023 - 10:32 AM (IST)
ਤਿਰੁਵਨੰਤਪੁਰਮ (ਭਾਸ਼ਾ)- ਹੁਣ ਤੱਕ ਤੁਸੀਂ ਮੈਟਰੋ ਨੂੰ ਪਟੜੀਆਂ ’ਤੇ ਹੀ ਦੌੜਦੀ ਵੇਖੀ ਹੋਵੇਗੀ ਪਰ ਹੁਣ ਮੈਟਰੋ ਟਰੇਨ ਪਾਣੀ ਦੀਆਂ ਲਹਿਰਾਂ ’ਤੇ ਵੀ ਦੌੜਦੀ ਨਜ਼ਰ ਆਵੇਗੀ। ਕੇਰਲ ਦੇ ਮੁੱਖ ਮੰਤਰੀ ਪਿਨਰਾਈ ਵਿਜੈਨ ਨੇ ‘ਕੋਚੀ ਵਾਟਰ ਮੈਟਰੋ’ ਨੂੰ ਸੂਬੇ ਦਾ ਉਤਸ਼ਾਹੀ ਪ੍ਰਾਜੈਕਟ ਕਿਹਾ ਹੈ, ਜੋ ਬੰਦਰਗਾਹ ਸ਼ਹਿਰ ਕੋਚੀ ਦੇ ਵਿਕਾਸ ਅਤੇ ਵਾਧੇ ਨੂੰ ਰਫ਼ਤਾਰ ਦੇਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 25 ਅਪ੍ਰੈਲ ਯਾਨੀ ਕਿ ਭਲਕੇ ਇੱਥੇ ਇਕ ਪ੍ਰੋਗਰਾਮ ’ਚ ‘ਕੋਚੀ ਵਾਟਰ ਮੈਟਰੋ’ ਸੇਵਾ ਦੀ ਸ਼ੁਰੂਆਤ ਕਰਨਗੇ। ਬੰਦਰਗਾਹ ਸ਼ਹਿਰ ਕੋਚੀ ਦੇ ਆਲੇ-ਦੁਆਲੇ ਦੇ 10 ਛੋਟੇ ਟਾਪੂਆਂ ਨੂੰ ਜੋੜਨ ਵਾਲੀ ਦੇਸ਼ ਦੀ ਪਹਿਲੀ ਵਾਟਰ ਮੈਟਰੋ ਹੋਵੇਗੀ।
ਇਹ ਵੀ ਪੜ੍ਹੋ- ਕੇਦਾਰਨਾਥ ਧਾਮ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ
ਓਧਰ ਮੁੱਖ ਮੰਤਰੀ ਵਿਜੈਨ ਨੇ ਫੇਸਬੁੱਕ ’ਤੇ ਇਕ ਪੋਸਟ ’ਚ ਕਿਹਾ ਕਿ ਕੋਚੀ ’ਚ 1,136.83 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਤ ਪ੍ਰਮੁੱਖ ਪ੍ਰਾਜੈਕਟ ਦੀ ਸ਼ੁਰੂਆਤ ਦੇ ਨਾਲ ਖੱਬੇ-ਪੱਖੀ ਲੋਕਤੰਤਰਿਕ ਮੋਰਚਾ (ਐੱਲ. ਡੀ. ਐੱਫ.) ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਦਿੱਤਾ ਗਿਆ ਇਕ ਹੋਰ ਵਾਅਦਾ ਪੂਰਾ ਹੋਣ ਜਾ ਰਿਹਾ ਹੈ। ਵਿਜੈਨ ਨੇ ਟਵੀਟ ਕੀਤਾ, ‘‘ਵਿਸ਼ਵ ਪੱਧਰੀ ਕੋਚੀ ਵਾਟਰ ਮੈਟਰੋ ਪ੍ਰਾਜੈਕਟ ਸ਼ੁਰੂ ਹੋਣ ਵਾਲਾ ਹੈ। ਇਹ ਕੋਚੀ ਅਤੇ ਉਸ ਦੇ ਆਲੇ-ਦੁਆਲੇ ਦੇ 10 ਟਾਪੂਆਂ ਨੂੰ ਜੋੜਣ ਵਾਲਾ ਕੇਰਲ ਦਾ ਉਤਸ਼ਾਹੀ ਪ੍ਰਾਜੈਕਟ ਹੈ। ਕੁੱਲ 78 ਇਲੈਕਟ੍ਰਿਕ ਕਿਸ਼ਤੀਆਂ ਅਤੇ 38 ਟਰਮੀਨਲ ਦੇ ਨਾਲ ਕੋਚੀ ਵਾਟਰ ਮੈਟਰੋ ਦੀ ਲਾਗਤ 1,136.83 ਕਰੋੜ ਹੈ, ਜੋ ਕੇਰਲ ਸਰਕਾਰ ਅਤੇ ਕੇ. ਐੱਫ. ਡਬਲਿਊ. ਵੱਲੋਂ ਫੰਡਿਡ ਹੈ।
ਇਹ ਵੀ ਪੜ੍ਹੋ- ਸਚਿਨ-ਵਿਰਾਟ ਤੇ ਸਲਮਾਨ ਸਮੇਤ ਕਈ ਮਸ਼ਹੂਰ ਸ਼ਖ਼ਸੀਅਤਾਂ ਨੂੰ ਵਾਪਸ ਮਿਲਿਆ Twitter 'ਬਲੂ ਟਿੱਕ'
ਮੁੱਖ ਮੰਤਰੀ ਪਿਨਾਰਾਈ ਵਿਜੈਨ ਨੇ ਕਿਹਾ ਕਿ ਜਲ ਮੈਟਰੋ ਸੂਬੇ ਵਿਚ ਜਲ ਟਰਾਸਪੋਰਟ ਖੇਤਰ ਵਿਚ ਇਕ ਵੱਡੀ ਕ੍ਰਾਂਤੀ ਲਿਆਵੇਗੀ ਅਤੇ ਇਸ ਨਾਲ ਸੈਰ-ਸਪਾਟਾ ਖੇਤਰ ਨੂੰ ਵੀ ਹੱਲਾ-ਸ਼ੇਰੀ ਮਿਲੇਗੀ। ਏਅਰ ਕੰਡੀਸ਼ਨਰ ਕਿਸ਼ਤੀਆਂ ’ਚ ਸਸਤੀ ਅਤੇ ਸੁਰੱਖਿਅਤ ਯਾਤਰਾ ਲੋਕਾਂ ਨੂੰ ਟ੍ਰੈਫਿਕ ਜਾਮ ’ਚ ਫਸੇ ਬਿਨਾਂ ਆਪਣੀ ਮੰਜ਼ਿਲ ਤੱਕ ਪੁੱਜਣ ’ਚ ਮਦਦ ਕਰੇਗੀ। ਯਾਤਰੀ ‘ਕੋਚੀ 1’ ਕਾਰਡ ਦੀ ਵਰਤੋਂ ਕਰ ਕੇ ਕੋਚੀ ਮੈਟਰੋ ਅਤੇ ਵਾਟਰ ਮੈਟਰੋ ਦੋਵਾਂ ’ਚ ਯਾਤਰਾ ਕਰ ਸਕਦੇ ਹਨ। ਲੋਕ ਡਿਜੀਟਲ ਰੂਪ ’ਚ ਵੀ ਟਿਕਟ ਬੁੱਕ ਕਰ ਸਕਦੇ ਹਨ।
ਇਹ ਵੀ ਪੜ੍ਹੋ- ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਮਗਰੋਂ CM ਕੇਜਰੀਵਾਲ ਨੇ ਕੀਤਾ ਟਵੀਟ, ਆਖੀ ਇਹ ਗੱਲ