ਬੰਦ ਰਹੇਗੀ ਮੈਟਰੋ! Yellow Line ਨੂੰ ਲੈ ਕੇ DMRC ਨੇ ਜਾਰੀ ਕੀਤੀ ਐਡਵਾਈਜ਼ਰੀ
Friday, Oct 04, 2024 - 10:18 PM (IST)
ਨਵੀਂ ਦਿੱਲੀ- ਯੂਨੀਵਰਸਿਟੀ ਅਤੇ ਕਸ਼ਮੀਰੀ ਗੇਟ ਮੈਟਰੋ ਸਟੇਸ਼ਨਾਂ ਵਿਚਕਾਰ ਰੇਲ ਸੇਵਾਵਾਂ, ਰੱਖ-ਰਖਾਅ ਦੇ ਕੰਮ ਕਾਰਨ ਐਤਵਾਰ ਸਵੇਰੇ 6 ਵਜੇ ਤੋਂ 40 ਮਿੰਟਾਂ ਲਈ ਉਪਲੱਬਧ ਨਹੀਂ ਹੋਣਗੀਆਂ। ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (DMRC) ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਇਹ ਦੋਵੇਂ ਸਟੇਸ਼ਨ 'ਯੈਲੋ ਲਾਈਨ' 'ਤੇ ਹਨ ਜੋ ਦਿੱਲੀ ਦੇ ਸਮੈਪੁਰ ਬਦਲੀ ਨੂੰ ਗੁਰੂਗ੍ਰਾਮ ਦੇ ਮਿਲੇਨੀਅਮ ਸਿਟੀ ਸੈਂਟਰ ਸਟੇਸ਼ਨ ਨਾਲ ਜੋੜਦੀ ਹੈ।
ਅਧਿਕਾਰੀਆਂ ਮੁਤਾਬਕ ਐਤਵਾਰ ਨੂੰ ਯੂਨੀਵਰਸਿਟੀ ਸਟੇਸ਼ਨ ਤੋਂ ਮਿਲੇਨੀਅਮ ਸਿਟੀ ਸੈਂਟਰ ਜਾਣ ਵਾਲੀ ਪਹਿਲੀ ਰੇਲਗੱਡੀ ਸਵੇਰੇ 6 ਵਜੇ ਦੀ ਬਜਾਏ 40 ਮਿੰਟ ਲੇਟ ਹੋਵੇਗੀ। ਅਧਿਕਾਰੀਆਂ ਨੇ ਦੱਸਿਆ ਕਿ ਵਿਧਾਨ ਸਭਾ ਅਤੇ ਸਿਵਲ ਲਾਈਨਜ਼ ਮੈਟਰੋ ਸਟੇਸ਼ਨ ਸਵੇਰੇ 6:40 ਵਜੇ ਰੇਲ ਸੇਵਾਵਾਂ ਦੇ ਮੁੜ ਸ਼ੁਰੂ ਹੋਣ ਤੱਕ ਬੰਦ ਰਹਿਣਗੇ। ਹਾਲਾਂਕਿ ਮਿਲੇਨੀਅਮ ਸਿਟੀ ਸੈਂਟਰ ਤੋਂ ਕਸ਼ਮੀਰੀ ਗੇਟ ਸਟੇਸ਼ਨ ਅਤੇ ਸਮੈਪੁਰ ਬਦਲੀ ਤੋਂ ਯੂਨੀਵਰਸਿਟੀ ਸਟੇਸ਼ਨ ਤੱਕ ਰੇਲ ਸੇਵਾਵਾਂ ਆਮ ਵਾਂਗ ਰਹਿਣਗੀਆਂ।