ਮੈਟਰੋ ਸਟੇਸ਼ਨ 'ਤੇ ਵਿਅਕਤੀ ਕੋਲੋਂ ਮਿਲੀ ਦੇਸੀ ਪਿਸਤੌਲ

Sunday, Mar 24, 2019 - 01:21 PM (IST)

ਮੈਟਰੋ ਸਟੇਸ਼ਨ 'ਤੇ ਵਿਅਕਤੀ ਕੋਲੋਂ ਮਿਲੀ ਦੇਸੀ ਪਿਸਤੌਲ

ਨਵੀਂ ਦਿੱਲੀ— ਦਿੱਲੀ ਦੇ ਆਨੰਦ ਵਿਹਾਰ ਮੈਟਰੋ ਸਟੇਸ਼ਨ 'ਤੇ ਐਤਵਾਰ ਦੀ ਸਵੇਰ ਇਕ ਯਾਤਰੀ ਕੋਲੋਂ ਦੇਸੀ ਪਿਸਤੌਲ ਬਰਾਮਦ ਹੋਈ ਹੈ। ਚੈਕਿੰਗ ਦੌਰਾਨ ਸੀ.ਆਈ.ਐੱਸ.ਐੱਫ. ਨੇ ਵਿਸ਼ਾਲ ਚੰਦ ਨਾਮੀ ਇਕ ਯਾਤਰੀ ਕੋਲੋਂ ਇਹ ਪਿਸਤੌਲ ਬਰਾਮਦ ਕੀਤੀ। ਅੱਗੇ ਦੀ ਜਾਂਚ ਲਈ ਮਾਮਲਾ ਪੁਲਸ ਨੂੰ ਸੌਂਪ ਦਿੱਤਾ ਗਿਆ ਹੈ।
PunjabKesariਬਰਾਮਦ ਪਿਸਤੌਲ ਅਤੇ ਵਿਸ਼ਾਲ ਚੰਦ, ਦੋਹਾਂ ਨੂੰ ਪੁਲਸ ਨੂੰ ਸੌਂਪ ਦਿੱਤਾ ਗਿਆ ਹੈ। ਸ਼ੁਰੂਆਤੀ ਖਬਰਾਂ ਅਨੁਸਾਰ ਵਿਸ਼ਾਲ ਚੰਦ ਦਿੱਲੀ ਦੇ ਲਾਜਪਤ ਨਗਰ 'ਚ ਰਹਿੰਦਾ ਹੈ। ਲਗੇਜ਼ ਸਕ੍ਰੀਨਿੰਗ ਦੌਰਾਨ ਪਿਸਤੌਲ ਫੜੀ ਗਈ। ਇਸ ਤੋਂ ਬਅਦ ਸੀ.ਆਈ.ਐੱਸ.ਐੱਫ. ਨੇ ਤੁਰੰਤ ਦਿੱਲੀ ਮੈਟਰੋ ਪੁਲਸ ਨੂੰ ਖਬਰ ਕੀਤੀ ਅਤੇ ਉਸ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ। ਦੱਸਣਯੋਗ ਹੈ ਕਿ ਮੈਟਰੋ 'ਚ ਹਥਿਆਰ ਲਿਜਾਉਣਾ ਮਨ੍ਹਾ ਹੈ।


author

DIsha

Content Editor

Related News