ਦਿੱਲੀ ਸਮੇਤ 9 ਸ਼ਹਿਰਾਂ ਵਿਚ ਮੈਟਰੋ ਸੇਵਾ ਸ਼ਰੂ, ਯਾਤਰਾ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

Monday, Sep 07, 2020 - 12:16 PM (IST)

ਦਿੱਲੀ ਸਮੇਤ 9 ਸ਼ਹਿਰਾਂ ਵਿਚ ਮੈਟਰੋ ਸੇਵਾ ਸ਼ਰੂ, ਯਾਤਰਾ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

ਨਵੀਂ ਦਿੱਲੀ— ਕੋਰੋਨਾ ਵਾਇਰਸ ਦੀ ਆਫ਼ਤ ਕਾਰਨ ਦੇਸ਼ 'ਚ ਪਿਛਲੇ ਕਰੀਬ 6 ਮਹੀਨੇ ਤੋਂ ਬੰਦ ਮੈਟਰੋ ਸੇਵਾ ਸੋਮਵਾਰ ਤੋਂ ਯਾਨੀ ਕਿ 7 ਸਤੰਬਰ 2020 ਤੋਂ ਮੁੜ ਸ਼ੁਰੂ ਹੋ ਗਈ ਹੈ। ਦਿੱਲੀ ਮੈਟਰੋ ਸੇਵਾ ਤੋਂ ਇਲਾਵਾ ਨੋਇਡਾ, ਚੇਨਈ, ਬੈਂਗਲੁਰੂ, ਕੋਚੀ, ਹੈਦਰਾਬਾਦ, ਜੈਪੁਰ, ਲਖਨਊ ਅਤੇ ਅਹਿਮਦਾਬਾਦ ਦੇ ਲੋਕ ਵੀ ਹੁਣ ਮੈਟਰੋ ਦੀ ਸਵਾਰੀ ਕਰ ਸਕਣਗੇ। ਉੱਥੇ ਹੀ ਕੋਲਕਾਤਾ 'ਚ ਕੱਲ੍ਹ ਤੋਂ ਯਾਨੀ ਕਿ 8 ਸਤੰਬਰ ਤੋਂ ਸੇਵਾ ਸ਼ੁਰੂ ਹੋਵੇਗੀ। ਕੋਰੋਨਾ ਦੀ ਵਜ੍ਹਾ ਕਾਰਨ 25 ਮਾਰਚ 2020 ਤੋਂ ਪੂਰੇ ਦੇਸ਼ ਵਿਚ ਮੈਟਰੋ ਸੇਵਾ ਬੰਦ ਕਰ ਦਿੱਤੀ ਗਈ ਸੀ। ਦਿੱਲੀ ਵਿਚ ਕਰੀਬ 169 ਦਿਨਾਂ ਬਾਅਦ ਮੈਟਰੋ ਸੇਵਾ ਸ਼ੁਰੂ ਹੋਈ ਹੈ। ਪਹਿਲੇ ਪੜਾਅ 'ਚ ਸਵੇਰੇ 7 ਵਜੇ ਦਿੱਲੀ ਮੈਟਰੋ ਦੀਆਂ ਸੇਵਾਵਾਂ ਰੈਪਿਡ ਮੈਟਰੋ, ਗੁਰੂਗ੍ਰਾਮ ਸਮੇਤ ਯੈਲੋ ਲਾਈਨ 'ਤੇ ਸਮੇਂਪੁਰ ਬਾਦਲੀ ਤੋਂ ਹੁੱਡਾ ਸਿਟੀ ਸੈਂਟਰ ਵਿਚਾਲੇ ਬਹਾਲ ਕਰ ਦਿੱਤੀ ਗਈ। ਅਨਲੌਕ-4 ਵਿਚ ਕੇਂਦਰ ਸਰਕਾਰ ਨੇ 7 ਸਤੰਬਰ ਤੋਂ ਮੈਟਰੋ ਸੇਵਾ ਸ਼ੂਰ ਕਰਨ ਦਾ ਐਲਾਨ ਕੀਤਾ ਸੀ। 

PunjabKesari

ਇਹ ਨੇ ਸਖਤ ਹਿਦਾਇਤਾਂ—
ਦੱਸ ਦੇਈਏ ਕਿ ਮੈਟਰੋ 'ਚ ਸਫ਼ਰ ਦੌਰਾਨ ਯਾਤਰੀਆਂ ਨੂੰ ਮਾਸਕ ਪਹਿਨਣ ਵਰਗੀਆਂ ਕਈ ਸ਼ਰਤਾਂ ਮੰਨਣੀਆਂ ਪੈਣਗੀਆਂ। ਇਸ ਦੇ ਨਾਲ-ਨਾਲ ਸਮਾਜਿਕ ਦੂਰੀ ਦਾ ਪਾਲਣ ਕਰਨਾ ਬੇਹੱਦ ਜ਼ਰੂਰੀ ਹੈ। ਯਾਤਰੀ ਸਿਰਫ ਸਮਾਰਟ ਕਾਰਡ ਤੋਂ ਹੀ ਯਾਤਰਾ ਕਰ ਸਕਦੇ ਹਨ। ਨਕਦੀ ਰਹਿਤ ਲੈਣ-ਦੇਣ ਹੋਵੇਗਾ। ਇਸ ਲਈ ਆਨਲਾਈਨ ਟਰਾਂਸਜੈਕਸ਼ਨ ਦੀ ਆਗਿਆ ਹੋਵੇਗੀ। ਕੰਟੇਨਮੈਂਟ ਜ਼ੋਨ ਵਿਚ ਆਉਣ ਵਾਲੇ ਮੈਟਰੋ ਸਟੇਸ਼ਨ ਬੰਦ ਹੀ ਰਹਿਣਗੇ। ਯਾਨੀ ਕਿ ਜਿੱਥੇ ਕੋਰੋਨਾ ਵਾਇਰਸ ਦਾ ਕਹਿਰ ਵਧੇਰੇ ਹੈ। 
ਓਧਰ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (ਡੀ. ਐੱਮ. ਆਰ. ਸੀ.) ਮੁਤਾਬਕ ਸਟੇਸ਼ਨ ਅੰਦਰ ਸਾਫ਼-ਸਫਾਈ ਦਾ ਪੂਰਾ ਧਿਆਨ ਰੱਖਿਆ ਗਿਆ ਹੈ। ਮੈਟਰੋ ਸਟੇਸ਼ਨਾਂ 'ਚ ਕਿਸੇ ਨੂੰ ਵੀ ਬਿਨਾਂ ਮਾਸਕ ਦੇ ਐਂਟਰੀ ਨਹੀਂ ਦਿੱਤੀ ਜਾਵੇਗੀ। ਜੇਕਰ ਕੋਈ ਮਾਸਕ ਲਿਆਉਣਾ ਭੁੱਲ ਗਿਆ ਹੈ ਤਾਂ ਸਟੇਸ਼ਨ 'ਤੇ ਪੈਸੇ ਦੇ ਕੇ ਮਾਸਕ ਖਰੀਦ ਸਕਦਾ ਹੈ। ਇਸ ਤੋਂ ਇਲਾਵਾ ਜੇਕਰ ਕੋਈ ਬੀਮਾਰ ਜਾਂ ਜਿਸ 'ਚ ਵਾਇਰਸ ਦੇ ਹਲਕੇ ਲੱਛਣ ਹਨ ਤਾਂ ਉਸ ਨੂੰ ਵੀ ਐਂਟਰੀ ਨਹੀਂ ਮਿਲੇਗੀ। 

PunjabKesari

ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ—
ਘੱਟ ਸਮਾਨ ਨਾਲ ਯਾਤਰਾ ਕਰੋ।
ਯਾਤਰੀ ਹੈਂਡ ਸੈਨੇਟਾਈਜ਼ਰਦੀ 30 ਐੱਮ. ਐੱਮ. ਦੀ ਜੇਬ ਦੇ ਸਾਈਜ਼ ਦੀ ਬੋਤਲ ਹੀ ਰੱਖ ਸਕਣਗੇ।
ਰੁੱਝੇ ਹੋਏ ਸਮੇਂ ਵਿਚ ਭੀੜ ਤੋਂ ਬਚਣ ਲਈ ਦਫ਼ਤਰ ਦੇ ਸਮੇਂ ਨੂੰ ਐਡਜਸਟ ਕਰੋ।
ਮੈਟਰੋ ਸਟੇਸ਼ਨਾਂ 'ਤੇ ਐਂਟਰੀ ਸਮੇਂ ਥਰਮਲ ਸਕ੍ਰੀਨਿੰਗ ਜ਼ਰੂਰ ਕਰਵਾਓ।
ਸਭ ਤੋਂ ਜ਼ਰੂਰੀ ਗੱਲ ਕਿ ਸੋਸ਼ਲ ਡਿਸਟੈਂਸਿੰਗ ਯਾਨੀ ਕਿ ਸਮਾਜਿਕ ਦੂਰੀ ਦਾ ਪਾਲਣ ਜ਼ਰੂਰ ਕਰੋ।


author

Tanu

Content Editor

Related News