ਮੁੱਖ ਮੰਤਰੀ ਯੋਗੀ ਤੇ ਰਾਜਨਾਥ ਨੇ ਜਨਤਕ ਤੌਰ ''ਤੇ ਲਖਨਊ ਮੈਟਰੋ ਟਰੇਨ ਨੂੰ ਦਿੱਤੀ ਹਰੀ ਝੰਡੀ

Tuesday, Sep 05, 2017 - 08:07 PM (IST)

ਮੁੱਖ ਮੰਤਰੀ ਯੋਗੀ ਤੇ ਰਾਜਨਾਥ ਨੇ ਜਨਤਕ ਤੌਰ ''ਤੇ ਲਖਨਊ ਮੈਟਰੋ ਟਰੇਨ ਨੂੰ ਦਿੱਤੀ ਹਰੀ ਝੰਡੀ

ਲਖਨਊ— ਲਖਨਊ ਦੇ ਲੋਕਾਂ ਨੂੰ ਸੂਬਾ ਸਰਕਾਰ ਨੇ ਵੱਡਾ ਤੋਹਫਾ ਦਿੰਦੇ ਹੋਏ ਮੰਗਲਵਾਰ ਨੂੰ ਸ਼ਹਿਰ 'ਚ ਮੈਂਟਰੋ ਸੇਵਾ ਦੀ ਸ਼ੁਰੂਆਤ ਕੀਤੀ। ਇਸ ਦੇ ਨਾਲ ਹੀ ਸ਼ਹਿਰ ਦਾ ਇੰਤਜ਼ਾਰ ਖਤਮ ਹੋ ਗਿਆ ਹੈ ਅਤੇ ਹੁਣ ਲੋਕ ਇਸ ਮੈਂਟਰੋ ਟ੍ਰੇਨ 'ਚ ਸਫਰ ਕਰ ਸਕਣਗੇ।
ਯੋਗੀ ਅਦਿਤਿਆਨਾਥ ਦੇ ਨਾਲ ਰਾਜਨਾਥ ਸਿੰਘ ਅਤੇ ਰਾਜਪਾਲ ਰਾਮ ਨਾਈਕ ਨੇ ਹਰੀ ਝੰਡੀ ਦਿਖਾ ਕੇ ਮੈਟਰੋ ਨੂੰ ਟ੍ਰਾਂਸਪੋਰਟ ਨਗਰ ਸਟੇਸ਼ਨ ਤੋਂ ਰਵਾਨਾ ਕੀਤਾ। ਟਰਾਂਸਪੋਰਟ ਨਗਰ ਤੋਂ ਮੈਂਟਰੋ 'ਚ ਪਹਿਲਾਂ ਸਫਰ ਸ਼ੁਰੂ ਕਰਨ ਤੋਂ ਪਹਿਲਾਂ ਰਾਜਪਾਲ ਰਾਮ ਨਾਈਕ, ਮੁਖ ਮੰਤਰੀ ਯੋਗੀ ਅਦਿਤਿਆਨਾਥ ਅਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਗੋ ਸਮਾਰਟ ਕਾਰਡ ਖਰੀਦਿਆ।
ਮੈਟਰੋ ਦੇ ਪਹਿਲੇ ਯਾਤਰੀ ਬਣੇ ਗਵਰਨਰ, ਸੀ. ਐਮ. ਅਤੇ ਹੋਮ ਮਿਨੀਸਟਰ ਦੇ ਨਾਲ ਹੀ ਲਖਨਊ ਮੈਟਰੋ ਯਾਤਰਾ ਟਰਾਂਸਪੋਰਟ ਨਗਰ 'ਚ ਸ਼ੁਰੂ ਕੀਤੀ ਅਤੇ ਚਾਰ ਬਾਗ ਤੋਂ ਵਾਪਸ ਟਰਾਂਸਪੋਰਟ ਨਗਰ 'ਤੇ ਆ ਸਫਰ ਸਮਾਪਤ ਕੀਤਾ। ਇਸ ਸਫਰ ਦੌਰਾਨ ਮੈਟਰੋ ਟ੍ਰੇਨ ਨੂੰ ਦੁਲਹਨ ਦੀ ਤਰ੍ਹਾਂ ਸਜਾਇਆ ਗਿਆ ਸੀ। ਟਰਾਂਸਪੋਰਟ ਨਗਰ ਸਟੇਸ਼ਨ 'ਚ ਆਯੋਜਿਤ ਪ੍ਰੋਗਰਾਮ 'ਚ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੂੰ ਵੀ ਸੱਦਾ ਭੇਜਿਆ ਗਿਆ ਸੀ। ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਪ੍ਰੋਗਰਾਮ 'ਚ ਨਹੀਂ ਪਹੁੰਚੇ।


Related News