ਗੇਲ ਦੇ ਪਲਾਂਟ ਤੋਂ ਮੀਥੇਨ ਗੈਸ ਲੀਕ
Wednesday, Apr 23, 2025 - 10:44 PM (IST)

ਰਾਏਸੇਨ, (ਭਾਸ਼ਾ)- ਮੱਧ ਪ੍ਰਦੇਸ਼ ਦੇ ਰਾਏਸੇਨ ਜ਼ਿਲੇ ’ਚ ਬੁੱਧਵਾਰ ਸਵੇਰੇ ਸਰਕਾਰੀ ਮਲਕੀਅਤ ਵਾਲੇ ਗੇਲ ਦੇ ਪਲਾਂਟ ਤੋਂ ਮੀਥੇਨ ਗੈਸ ਲੀਕ ਹੋਣ ਨਾਲ ਇਲਾਕੇ ’ਚ ਦਹਿਸ਼ਤ ਫੈਲ ਗਈ।
ਅਧਿਕਾਰੀਆਂ ਨੇ ਦੱਸਿਆ ਕਿ ਮੰਡੀਦੀਪ ਦੇ ਉਦਯੋਗਿਕ ਖੇਤਰ ’ਚ ਸਥਿਤ ਪਲਾਂਟ ਤੋਂ ਜਿਵੇਂ ਹੀ ਗੈਸ ਲੀਕ ਹੋਈ, ਪਲਾਂਟ ਨੂੰ ਤੁਰੰਤ ਬੰਦ ਕਰ ਦਿੱਤਾ ਗਿਆ । ਖੁਸ਼ਕਿਸਮਤੀ ਨਾਲ ਇਸ ਘਟਨਾ ’ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਅਧਿਕਾਰੀਆਂ ਨੇ ਦੱਸਿਆ ਕਿ ਸਾਵਧਾਨੀ ਵਜੋਂ ਗੇਲ ਪਲਾਂਟ ਵੱਲ ਜਾਣ ਵਾਲੀ ਸੜਕ ’ਤੇ ਆਵਾਜਾਈ ਨੂੰ ਕੁਝ ਸਮੇਂ ਲਈ ਰੋਕ ਦਿੱਤਾ ਗਿਆ। ਪਲਾਂਟ ਦੇ ਆਲੇ ਦੁਆਲੇ ਦੀਆਂ ਸਾਰੀਆਂ ਉਦਯੋਗਿਕ ਇਕਾਈਆਂ ’ਚ ਉਤਪਾਦਨ ਤੁਰੰਤ ਬੰਦ ਕਰ ਦਿੱਤਾ ਗਿਆ। ਮੀਥੇਨ ਬਹੁਤ ਹੀ ਤੇਜ਼ੀ ਨਾਲ ਬਲਣ ਵਾਲੀ , ਰੰਗਹੀਣ ਤੇ ਗੰਧਹੀਣ ਗੈਸ ਹੈ।