ਮਰਸੀਡੀਜ਼ ਕਾਰ ਦੀ ਬੋਨਟ ''ਤੇ ਕੁੜੀ ਨੇ ਕੀਤਾ ''ਔਰਾ ਫਾਰਮਿੰਗ''
Friday, Jul 25, 2025 - 03:25 PM (IST)

ਠਾਣੇ- ਮਹਾਰਾਸ਼ਟਰ ਦੇ ਨਵੀਂ ਮੁੰਬਈ 'ਚ ਇਕ ਕੁੜੀ ਨੂੰ ਚੱਲਦੀ ਕਾਰ ਦੇ ਬੋਨਟ 'ਤੇ 'ਔਰਾ ਫਾਰਮਿੰਗ' ਕਰਨ ਦੀ ਇਜਾਜ਼ਤ ਦੇਣ ਦੇ ਦੋਸ਼ 'ਚ 24 ਸਾਲਾ 2 ਨੌਜਵਾਨਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਵੀਡੀਓ 'ਚ ਕੁੜੀ ਚੱਲਦੀ ਕਾਰ ਦੇ ਬੋਨਟ 'ਤੇ 'ਔਰਾ ਫਾਰਮਿੰਗ' (ਇਕ ਖਾਸ ਅੰਦਾਜ਼ 'ਚ ਨੱਚਦੀ) ਕਰਦੀ ਦਿਖਾਈ ਦੇ ਰਹੀ ਹੈ। 'ਔਰਾ ਫਾਰਮਿੰਗ' ਨੂੰ ਵਿਸ਼ਵ ਪੱਧਰ 'ਤੇ ਨੌਜਵਾਨਾਂ 'ਚ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਕੁੜੀ ਨੂੰ ਕਥਿਤ ਤੌਰ 'ਤੇ ਖਾਰਘਰ ਖੇਤਰ 'ਚ ਇਕ ਰੁਝੀ ਸੜਕ 'ਤੇ ਮਰਸੀਡੀਜ਼-ਬੈਂਜ਼ ਕਾਰ ਦੇ ਬੋਨਟ 'ਤੇ ਇਹ ਸਟੰਟ ਕਰਦੇ ਦੇਖਿਆ ਜਾ ਰਿਹਾ ਹੈ। ਇਹ ਘਟਨਾ 20 ਜੁਲਾਈ ਦੀ ਹੈ। ਅਧਿਕਾਰੀ ਨੇ ਕਿਹਾ ਕਿ ਦੋਸ਼ੀ ਅਲਫੇਸ਼ ਆਜ਼ਮ ਸ਼ੇਖ ਅਤੇ ਰਫੀਕ ਸੁਲਦੇ ਕੋਲ ਵੈਧ 'ਡਰਾਈਵਿੰਗ ਲਾਇਸੈਂਸ' ਨਹੀਂ ਹੈ।
ਇਹ ਵੀ ਪੜ੍ਹੋ : Toothpaste Veg ਜਾਂ Non Veg, ਹੈਰਾਨ ਕਰ ਦੇਵੇਗੀ ਇਹ ਜਾਣਕਾਰੀ
ਸੋਸ਼ਲ ਮੀਡੀਆ 'ਤੇ ਵਾਇਰਲ ਹੋਏ ਵੀਡੀਓ 'ਚ ਇਕ ਕੁੜੀ ਚੱਲਦੀ ਕਾਰ ਦੇ ਬੋਨਟ 'ਤੇ ਖੜ੍ਹੀ ਹੋ ਕੇ 'ਔਰਾ ਫਾਰਮਿੰਗ' ਕਰਦੀ ਦਿਖਾਈ ਦੇ ਰਹੀ ਹੈ। 'ਔਰਾ ਫਾਰਮਿੰਗ' ਜਾਣਬੁੱਝ ਕੇ 'ਸਟਾਈਲਿਸ਼' ਚੀਜ਼ਾਂ ਕਰਨ ਦੇ ਕੰਮ ਨੂੰ ਦਰਸਾਉਂਦੀ ਹੈ। ਦਰਅਸਲ, ਇੰਡੋਨੇਸ਼ੀਆ ਦੇ ਇਕ ਮੁੰਡੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ 'ਔਰਾ ਫਾਰਮਿੰਗ' ਨੌਜਵਾਨਾਂ 'ਚ ਤੇਜ਼ੀ ਨਾਲ ਫੈਲ ਗਈ, ਜਿਸ 'ਚ ਉਹ ਇਕ ਕਿਸ਼ਤੀ ਦੇ ਅਗਲੇ ਹਿੱਸੇ 'ਤੇ ਖੜ੍ਹਾ ਹੋ ਕੇ ਨੱਚ ਰਿਹਾ ਸੀ ਅਤੇ ਉਹ ਬਹੁਤ ਆਰਾਮਦਾਇਕ ਦਿਖਾਈ ਦੇ ਰਿਹਾ ਸੀ। ਅਧਿਕਾਰੀ ਨੇ ਕਿਹਾ, "ਅਜਿਹੀਆਂ ਲਾਪਰਵਾਹੀਆਂ ਵਾਲੀਆਂ ਹਰਕਤਾਂ ਨਾ ਸਿਰਫ਼ ਲੋਕਾਂ ਦੀ ਜਾਨ ਨੂੰ ਖ਼ਤਰੇ ਵਿੱਚ ਪਾਉਂਦੀਆਂ ਹਨ ਬਲਕਿ ਆਮ ਲੋਕਾਂ 'ਚ ਡਰ ਅਤੇ ਚਿੰਤਾ ਦੀ ਭਾਵਨਾ ਵੀ ਪੈਦਾ ਕਰਦੀਆਂ ਹਨ।" ਅਧਿਕਾਰੀ ਨੇ ਕਿਹਾ ਕਿ ਇਸ ਮਾਮਲੇ 'ਚ ਮੋਟਰ ਵਾਹਨ ਐਕਟ ਦੀਆਂ ਧਾਰਾਵਾਂ ਵੀ ਲਾਗੂ ਕੀਤੀਆਂ ਗਈਆਂ ਹਨ। ਵੀਰਵਾਰ ਨੂੰ ਪੁਲਸ ਨੇ ਮੁੰਬਈ ਦੇ ਮਲਾਡ ਖੇਤਰ 'ਚ ਇਕ ਚਲਦੀ ਕਾਰ 'ਚ ਖਤਰਨਾਕ ਸਟੰਟ ਕਰਨ ਦੇ ਦੋਸ਼ 'ਚ ਤਿੰਨ ਔਰਤਾਂ ਸਮੇਤ 5 ਲੋਕਾਂ ਵਿਰੁੱਧ ਮਾਮਲਾ ਦਰਜ ਕੀਤਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e