''ਔਰਤਾਂ ਨੇ ਪੀਰੀਅਡਸ ਦੌਰਾਨ ਕੀਤਾ ਇਹ ਕੰਮ ਤਾਂ ਅਗਲੇ ਜਨਮ ''ਚ ਬਣਨਗੀਆਂ ਕੁੱਤਾ''

Tuesday, Feb 18, 2020 - 07:58 PM (IST)

''ਔਰਤਾਂ ਨੇ ਪੀਰੀਅਡਸ ਦੌਰਾਨ ਕੀਤਾ ਇਹ ਕੰਮ ਤਾਂ ਅਗਲੇ ਜਨਮ ''ਚ ਬਣਨਗੀਆਂ ਕੁੱਤਾ''

ਅਹਿਮਦਾਬਾਦ — ਗੁਜਰਾਤ ਦੇ ਇਕ ਧਾਰਮਿਕ ਨੇਤਾ ਸਵਾਮੀ ਕ੍ਰਿਸ਼ਣਾਸਵਰੂਪ ਦਾਸ ਜੀ ਨੇ ਔਰਤਾਂ 'ਤੇ ਇਕ ਵਿਵਾਦਿਤ ਬਿਆਨ ਦਿੱਤਾ ਹੈ। ਸਵਾਮੀ ਕ੍ਰਿਸ਼ਣਸਵਰੂਪ ਨੇ ਕਿਹਾ ਕਿ ਜਿਹੜੀਆਂ ਔਰਤਾਂ ਪੀਰੀਅਡਸ ਦੌਰਾਨ ਆਪਣੇ ਪਤੀ ਲਈ ਖਾਣਾ ਬਣਾਉਂਦੀਆਂ ਹਨ ਉਹ ਅਗਲੇ ਜਨਮ 'ਚ ਕੁੱਤੇ ਦੇ ਰੂਪ 'ਚ ਜਨਮ ਲੈਣਗੀਆਂ। ਜਦਕਿ ਖਾਣਾ ਖਾਣ ਵਾਲੇ ਪੁਰਸ਼ ਬੱਲਦ ਦੇ ਰੂਪ 'ਚ ਜਨਮ ਲੈਣਗੇ।
ਸਵਾਮੀ ਨੇ ਕਿਹਾ ਕਿ ਇਹ ਗੱਲਾਂ ਸੁਣ ਕੇ ਤੁਹਾਨੂੰ ਜਿਸ ਤਰ੍ਹਾਂ ਵੀ ਲੱਗੇ ਪਰ ਸ਼ਾਸ਼ਤਰਾਂ 'ਚ ਇਹ ਨਿਯਮ ਬਣਾਏ ਗਏ ਹਨ। ਤੁਹਾਨੂੰ ਲੱਗੇਗਾ ਕਿ ਮੈਂ ਬਹੁਤ ਸਖਤ ਹਾਂ, ਔਰਤਾਂ ਇਹ ਸੁਣ ਕੇ ਰੋ ਸਕਦੀਆਂ ਹਨ ਕਿ ਉਹ ਕੁੱਤੇ 'ਚ ਬਦਲ ਜਾਣਗੀਆਂ।
ਉਨ੍ਹਾਂ ਅੱਗੇ ਕਿਹਾ ਕਿ ਮੈਂ ਨਹੀਂ ਜਾਣਦੀ ਕਿ ਮੈਨੂੰ ਤੁਹਾਨੂੰ ਕਾਉਂਸਲਿੰਗ ਕਰਨਾ ਚਾਹੀਦਾ ਹੈ ਜਾਂ ਨਹੀਂ। 10 ਸਾਲਾਂ 'ਚ ਇਹ ਪਹਿਲੀ ਵਾਰ ਹੈ ਜਦੋਂ ਮੈਂ ਤੁਹਾਨੂੰ ਸਲਾਹ ਦੇ ਰਿਹਾ ਹਾਂ। ਸੰਤਾਂ ਨੇ ਸਾਡੇ ਧਰਮ ਦੀਆਂ ਗੁਪਤ ਗੱਲਾਂ ਬਾਰੇ ਚਰਚਾ ਨਹੀਂ ਕਰਨ ਦੀ ਸਲਾਹ ਦਿੱਤੀ ਹੈ ਪਰ ਜੇਕਰ ਮੈਂ ਨਹੀਂ ਕਰਾਂਗਾ ਤਾਂ ਤੁਸੀਂ ਕਦੇ ਨਹੀਂ ਸਮਝ ਸਕੋਗੇ।


author

Inder Prajapati

Content Editor

Related News