ਮੇਹੁਲ ਚੌਕਸੀ ਦੀ ਪਤਨੀ ਨੇ ਲਗਾਇਆ ਪਤੀ ਦੇ ਉਤਪੀੜਨ ਦਾ ਦੋਸ਼, ਕਿਹਾ- ਐਂਟੀਗੁਆ ਦੇ ਕਾਨੂੰਨ ''ਤੇ ਭਰੋਸਾ

Wednesday, Jun 02, 2021 - 09:14 PM (IST)

ਨਵੀਂ ਦਿੱਲੀ - ਭਗੌੜੇ ਹੀਰਾ ਕਾਰੋਬਾਰੀ ਮੇਹੁਲ ਚੌਕਸੀ ਦੀ ਪਤਨੀ ਪ੍ਰੀਤੀ ਚੌਕਸੀ ਨੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਦੇ ਪਤੀ ਦਾ ਉਤਪੀੜਨ ਕੀਤਾ ਜਾ ਰਿਹਾ ਹੈ। ਇੰਨਾ ਹੀ ਨਹੀਂ, ਉਨ੍ਹਾਂ ਇਹ ਵੀ ਕਿਹਾ ਹੈ ਕਿ ਉਨ੍ਹਾਂ ਨੂੰ ਐਂਟੀਗੁਆ ਦੇ ਕਾਨੂੰਨ 'ਤੇ ਭਰੋਸਾ ਹੈ। ਪ੍ਰੀਤੀ ਚੌਕਸੀ ਨੇ ਨਿਊਜ਼ ਏਜੰਸੀ ਏ.ਐੱਨ.ਆਈ. ਨਾਲ ਗੱਲ ਕਰਦੇ ਹੋਏ ਕਿਹਾ, ਮੇਰੇ ਪਤੀ ਨੂੰ ਕਈ ਸਿਹਤ ਸਮੱਸਿਆਵਾਂ ਹਨ। ਉਹ ਐਂਟੀਗੁਆ ਦੇ ਨਾਗਰਿਕ ਹਨ। ਐਂਟੀਗੁਆ ਅਤੇ ਬਾਰਬੁਡਾ ਸੰਵਿਧਾਨ ਉਨ੍ਹਾਂ ਨੂੰ ਸਾਰੇ ਅਧਿਕਾਰ ਅਤੇ ਸੁਰੱਖਿਆ ਪ੍ਰਦਾਨ ਕਰਦਾ ਹੈ। ਮੈਨੂੰ ਕੈਰੇਬੀਆਈ ਦੇਸ਼ਾਂ ਦੇ ਕਾਨੂੰਨ ਦੇ ਸ਼ਾਸਨ 'ਤੇ ਪੂਰਾ ਵਿਸ਼ਵਾਸ ਹੈ। ਅਸੀਂ ਛੇਤੀ ਤੋਂ ਛੇਤੀ ਐਂਟੀਗੁਆ ਵਿੱਚ ਉਨ੍ਹਾਂ ਦੀ ਸੁਰੱਖਿਅਤ ਅਤੇ ਸਹੀ ਸਲਾਮਤ ਵਾਪਸੀ ਦਾ ਇੰਤਜ਼ਾਰ ਕਰ ਰਹੇ ਹਾਂ।

ਉਨ੍ਹਾਂ ਕਿਹਾ, ਜਿਸ ਚੀਜ ਨੇ ਪਰਿਵਾਰ ਨੂੰ ਦੁੱਖ ਦਿੱਤਾ ਹੈ, ਉਹ ਹੈ ਸਰੀਰਕ ਸ਼ੋਸ਼ਣ ਅਤੇ ਮੇਰੇ ਪਤੀ ਦੇ ਮਨੁੱਖੀ ਅਧਿਕਾਰਾਂ ਦੀ ਅਣਦੇਖੀ। ਜੇਕਰ ਕੋਈ ਸੱਚਮੁੱਚ ਉਸ ਨੂੰ ਵਾਪਸ ਜ਼ਿੰਦਾ ਲਿਆਉਣ ਚਾਹੁੰਦਾ ਸੀ, ਤਾਂ ਉਨ੍ਹਾਂ ਨੂੰ ਸਰੀਰਕ ਅਤੇ ਮਾਨਸਿਕ ਰੂਪ ਨਾਲ ਤਸੀਹੇ ਦੇਣ ਦੀ ਕੀ ਲੋੜ ਸੀ?

ਗਰਲਫ੍ਰੈਂਡ ਨੂੰ ਲੈ ਕੇ ਉਨ੍ਹਾਂ ਕਿਹਾ, ਜਨਾਨੀ ਮੇਰੇ ਪਤੀ ਨੂੰ ਜਾਣਦੀ ਸੀ, ਜਦੋਂ ਉਹ ਐਂਟੀਗੁਆ ਆਉਂਦੀ ਸੀ ਤਾਂ ਉਹ ਮੇਰੇ ਪਤੀ ਨੂੰ ਮਿਲਣ ਜਾਂਦੀ ਸੀ। ਜੋ ਲੋਕ ਉਨ੍ਹਾਂ ਨੂੰ ਮਿਲੇ ਹਨ, ਉਨ੍ਹਾਂ ਤੋਂ ਮੈਂ ਜੋ ਸਮਝਿਆ ਹੈ, ਮੀਡੀਆ ਚੈਨਲਾਂ 'ਤੇ ਵਿਖਾਈ ਗਈ ਜਨਾਨੀ ਉਹ ਨਹੀਂ ਹੈ ਜਿਸ ਨੂੰ ਉਹ ਬਾਰਬਰਾ ਦੇ ਨਾਮ ਨਾਲ ਜਾਣਦੇ ਸਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰਕੇ ਦਿਓ ਆਪਣੀ ਰਾਏ।


Inder Prajapati

Content Editor

Related News