ਮਹਿਬੂਬਾ ਦੇ ਨਿਰਦੇਸ਼ ਦੇ ਬਾਵਜੂਦ ਪੀ. ਡੀ. ਪੀ. ਸੰਸਦ ਮੈਂਬਰਾਂ ਨੇ ਨਹੀਂ ਦਿੱਤਾ ਅਸਤੀਫਾ

Tuesday, Aug 20, 2019 - 02:12 PM (IST)

ਮਹਿਬੂਬਾ ਦੇ ਨਿਰਦੇਸ਼ ਦੇ ਬਾਵਜੂਦ ਪੀ. ਡੀ. ਪੀ. ਸੰਸਦ ਮੈਂਬਰਾਂ ਨੇ ਨਹੀਂ ਦਿੱਤਾ ਅਸਤੀਫਾ

ਨਵੀਂ ਦਿੱਲੀ/ਜੰਮੂ— ਜੰਮੂ-ਕਸ਼ਮੀਰ ਤੋਂ ਧਾਰਾ-370 ਹਟਾਏ ਜਾਣ ਤੋਂ ਬਾਅਦ ਕਸ਼ਮੀਰੀ ਨੇਤਾਵਾਂ 'ਚ ਗੁੱਸਾ ਹੈ। ਕਈ ਨੇਤਾਵਾਂ ਨੂੰ ਸ਼੍ਰੀਨਗਰ 'ਚ ਨਜ਼ਰਬੰਦ ਵੀ ਕੀਤਾ ਗਿਆ ਹੈ। ਇਸ ਦਰਮਿਆਨ ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਪੀ. ਡੀ. ਪੀ. ਦੇ ਰਾਜ ਸਭਾ ਦੇ ਦੋ ਸੰਸਦ ਮੈਂਬਰਾਂ ਨਜ਼ੀਰ ਅਹਿਮਦ ਲਾਵੇ ਅਤੇ ਫਯਾਜ਼ ਅਹਿਮਦ ਨੂੰ ਅਸਤੀਫਾ ਦੇਣ ਦੇ ਨਿਰਦੇਸ਼ ਦਿੱਤੇ ਸਨ। ਮਹਿਬੂਬਾ ਮੁਫਤੀ ਨੇ ਕੇਂਦਰ ਵਲੋਂ ਜੰਮੂ-ਕਸ਼ਮੀਰ ਤੋਂ ਵਿਸ਼ੇਸ਼ ਸੂਬੇ ਦਾ ਦਰਜਾ ਵਾਪਸ ਲੈਣ ਅਤੇ ਸੂਬੇ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਵੰਡਣ ਦੇ ਵਿਰੋਧ 'ਚ ਅਸਤੀਫਾ ਦੇਣ ਨੂੰ ਕਿਹਾ ਸੀ। ਕੇਂਦਰ ਸਰਕਾਰ ਵਲੋਂ ਜਦੋਂ 5 ਅਗਸਤ ਨੂੰ ਜੰਮੂ-ਕਸ਼ਮੀਰ 'ਤੇ ਇਹ ਫੈਸਲਾ ਲਿਆ ਸੀ ਤਾਂ ਉਸ ਸਮੇਂ ਦੋਹਾਂ ਸੰਸਦ ਮੈਂਬਰਾਂ ਨੇ ਰਾਜ ਸਭਾ ਅੰਦਰ ਵਿਰੋਧ ਪ੍ਰਦਰਸ਼ਨ ਕਰਦਿਆਂ ਨਾਅਰੇਬਾਜ਼ੀ ਕੀਤੀ ਸੀ। ਨਤੀਜੇ ਵਜੋਂ ਦੋਹਾਂ ਨੂੰ ਸਦਨ ਤੋਂ ਇਕ ਦਿਨ ਲਈ ਮੁਅੱਤਲ ਕਰ ਦਿੱਤਾ ਗਿਆ। ਹਾਲਾਂਕਿ ਮੁਫਤੀ ਦੇ ਨਿਰਦੇਸ਼ ਦੇ ਬਾਵਜੂਦ ਉਨ੍ਹਾਂ ਨੇ ਸੰਸਦ ਤੋਂ ਅਸਤੀਫਾ ਨਹੀਂ ਦਿੱਤਾ ਹੈ ਅਤੇ ਇਹ ਦੋਵੇਂ ਸੰਸਦ ਮੈਂਬਰ ਸ਼੍ਰੀਨਗਰ 'ਚ ਪਾਬੰਦੀਆਂ ਕਾਰਨ ਦਿੱਲੀ 'ਚ ਹੀ ਹਨ। 

Image result for PDP MPs yet to resign despite Mehbooba Mufti’s directive
ਇਸ ਤੋਂ ਪਹਿਲਾਂ ਹੀ ਮੁਫਤੀ ਅਤੇ ਜੰਮੂ-ਕਸ਼ਮੀਰ ਦੇ ਹੋਰ ਨੇਤਾਵਾਂ ਨੂੰ ਨਜ਼ਰਬੰਦ ਕਰ ਦਿੱਤਾ ਗਿਆ ਸੀ। ਦੋਹਾਂ ਸੰਸਦ ਮੈਂਬਰਾਂ ਦਾ ਕਹਿਣਾ ਹੈ ਕਿ ਅਸੀਂ ਅਸਤੀਫਾ ਦੇਣਾ ਹੈ ਜਾਂ ਨਹੀਂ,  ਉਸ ਤੋਂ ਪਹਿਲਾਂ ਉੱਚ ਅਗਵਾਈ ਨਾਲ ਸੰਪਰਕ ਕਰਨਾ ਚਾਹੁੰਦੇ ਹਾਂ। ਅਸੀਂ ਕਿਸੇ ਨਾਲ ਵੀ ਗੱਲਬਾਤ ਨਹੀਂ ਕਰ ਪਾ ਰਹੇ ਹਾਂ ਕਿਉਂਕਿ ਸੂਬੇ 'ਚ ਟੈਲੀਫੋਨ ਲਾਈਨ ਕੰਮ ਨਹੀਂ ਕਰ ਰਹੀਆਂ।

PunjabKesari

ਖਾਸ ਕਰ ਕੇ ਉੱਥੇ ਜਿੱਥੇ ਮਹਿਬੂਬਾ ਜੀ ਨੂੰ ਨਜ਼ਰਬੰਦ ਕੀਤਾ ਗਿਆ ਹੈ, ਅਸੀਂ ਉਨ੍ਹਾਂ ਨਾਲ ਸੰਪਰਕ ਨਹੀਂ ਕਰ ਪਾ ਰਹੇ ਹਾਂ। ਅਹਿਮਦ ਨੇ ਕਿਹਾ ਕਿ ਅਸੀਂ ਸ਼੍ਰੀਨਗਰ ਜਾਣ 'ਚ ਅਸਮਰੱਥ ਹਾਂ ਅਤੇ ਆਪਣੇ ਨੇਤਾ ਅਤੇ ਸਹਿਯੋਗੀਆਂ ਨਾਲ ਸੰਪਰਕ ਕਰ ਕੇ ਇਸ ਗੱਲ ਨੂੰ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਸਾਨੂੰ ਸੱਚ 'ਚ ਹੀ ਅਸਤੀਫਾ ਦੇਣਾ ਹੈ। ਇੱਥੇ ਦੱਸ ਦੇਈਏ ਕਿ ਪੀ. ਡੀ. ਪੀ. ਨੇ ਭਾਜਪਾ ਨਾਲ ਜੰਮੂ-ਕਸ਼ਮੀਰ 'ਚ 2018 ਤਕ ਸਰਕਾਰ ਚਲਾਈ ਸੀ। ਹਾਲਾਂਕਿ ਬਾਅਦ 'ਚ ਭਾਜਪਾ ਨੇ ਸਰਕਾਰ ਤੋਂ ਸਮਰਥਨ ਵਾਪਸ ਲੈ ਲਿਆ ਸੀ।

 


author

Tanu

Content Editor

Related News