ਪਾਕਿਸਤਾਨੀ ਫ਼ੌਜ ਮੁਖੀ ਦੇ ਬਿਆਨ ''ਤੇ ਬੋਲੀ ਮਹਿਬੂਬਾ ਮੁਫ਼ਤੀ, ਕਸ਼ਮੀਰ ਮੁੱਦੇ ਨੂੰ ਸੁਲਝਾਉਣ ਦਾ ''ਚੰਗਾ ਮੌਕਾ''
Friday, Mar 19, 2021 - 06:00 PM (IST)
ਸ਼੍ਰੀਨਗਰ- ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ.ਡੀ.ਪੀ.) ਮੁਖੀ ਮਹਿਬੂਬਾ ਮੁਫ਼ਤੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪਾਕਿਸਤਾਨੀ ਫ਼ੌਜ ਮੁਖੀ ਦੇ ਉਸ ਬਿਆਨ ਨਾਲ ਦੋਹਾਂ ਦੇਸ਼ਾਂ ਦੀ ਦੁਸ਼ਮਣੀ ਨੂੰ ਦਰਕਿਨਾਰ ਕਰ ਕੇ ਕਸ਼ਮੀਰ ਮੁੱਦੇ ਦਾ ਸਥਾਈ ਹੱਲ ਕੱਢਣ ਦਾ ਇਕ ਚੰਗਾ ਮੌਕਾ ਮਿਲਿਆ ਹੈ। ਜਿਸ 'ਚ ਉਨ੍ਹਾਂ ਨੇ ਭਾਰਤ ਨਾਲ ਬਿਹਤਰ ਸੰਬੰਧਾਂ ਦੀ ਗੱਲ ਕਹੀ ਸੀ। ਮਹਿਬੂਬਾ ਨੇ ਟਵੀਟ ਕੀਤਾ,''ਭਾਰਤ ਅਤੇ ਪਾਕਿਸਤਾਨ ਲਈ ਦੁਸ਼ਮਣੀ ਨੂੰ ਕਿਨਾਰੇ ਕਰਨ ਅਤੇ ਕਸ਼ਮੀਰ ਦੇ ਸੰਬੰਧ 'ਚ ਸਥਾਈ ਹੱਲ ਲੱਭਣ ਦਾ ਚੰਗਾ ਮੌਕਾ ਹੈ।''
ਇਹ ਵੀ ਪੜ੍ਹੋ : ਇਮਰਾਨ ਤੋਂ ਬਾਅਦ ਹੁਣ ਜਨਰਲ ਬਾਜਵਾ ਨੇ ਵਧਾਇਆ ਭਾਰਤ ਵੱਲ ਦੋਸਤੀ ਦਾ ਹੱਥ
ਉਹ ਪਾਕਿਸਤਾਨ ਦੇ ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਦੇ ਉਸ ਬਿਆਨ 'ਤੇ ਪ੍ਰਤੀਕਿਰਿਆ ਜ਼ਾਹਰ ਕਰ ਰਹੀ ਸੀ, ਜਿਸ 'ਚ ਉਨ੍ਹਾਂ ਨੇ ਕਿਹਾ ਸੀ ਕਿ ਭਾਰਤ ਅਤੇ ਪਾਕਿਸਤਾਨ ਨੂੰ ਅਤੀਤ ਨੂੰ ਛੱਡ ਕੇ ਅੱਗੇ ਵਧਣਾ ਚਾਹੀਦਾ। ਉਨ੍ਹਾਂ ਕਿਹਾ,''ਦੋਹਾਂ ਦੇਸ਼ਾਂ ਕੋਲ ਇਕ-ਦੂਜੇ ਤੋਂ ਅੱਗੇ ਨਿਕਲਣ ਲਈ ਬਹੁਤ ਵੱਡਾ ਫ਼ੌਜ ਬਜਟ ਹੈ, ਜਦੋਂ ਕਿ ਉਨ੍ਹਾਂ ਸਰੋਤਾਂ ਦੀ ਵਰਤੋਂ ਗਰੀਬੀ, ਸਿੱਖਿਆ ਅਤੇ ਸਿਹਤ ਸੇਵਾ ਵਰਗੀਆਂ ਆਮ ਚੁਣੌਤੀਆਂ 'ਤੇ ਕੀਤਾ ਜਾ ਸਕਦਾ ਹੈ।''
ਇਹ ਵੀ ਪੜ੍ਹੋ : ਕੋਰੋਨਾ ਦੇ ਦੋਵੇਂ ਟੀਕੇ ਪੂਰੀ ਤਰ੍ਹਾਂ ਸੁਰੱਖਿਅਤ, ਭਰਮ 'ਚ ਆਉਣ ਦੀ ਲੋੜ ਨਹੀਂ : ਹਰਸ਼ਵਰਧਨ