ਜੰਮੂ-ਕਸ਼ਮੀਰ ''ਤੇ ਵੀ ਵਾਪਸ ਹੋਵੇ ਫੈਸਲਾ, ਖੇਤੀਬਾੜੀ ਕਾਨੂੰਨਾਂ ਦੀ ਵਾਪਸੀ ''ਤੇ ਬੋਲੀ ਮਹਿਬੂਬਾ ਮੁਫਤੀ
Friday, Nov 19, 2021 - 11:04 PM (IST)
ਸ਼੍ਰੀਨਗਰ - ਤਿੰਨਾਂ ਖੇਤੀਬਾੜੀ ਕਾਨੂੰਨਾਂ ਦੇ ਵਾਪਸ ਲੈਣ ਤੋਂ ਬਾਅਦ ਹੀ ਸਿਆਸੀ ਹਲਕਿਆਂ ਵਿੱਚ ਇਸ ਨੂੰ ਲੈ ਕੇ ਜ਼ਬਰਦਸਤ ਚਰਚਾ ਹੈ। ਕੋਈ ਫੈਸਲੇ ਦਾ ਸਵਾਗਤ ਕਰ ਰਿਹਾ ਹੈ ਤਾਂ ਕੋਈ ਅਜੇ ਵੀ ਸਰਕਾਰ ਦੀ ਨੀਅਤ 'ਤੇ ਸਵਾਲ ਖੜਾ ਕਰ ਰਿਹਾ ਹੈ। ਹੁਣ ਜੰਮੂ-ਕਸ਼ਮੀਰ ਦੀ ਸਾਬਕਾ ਸੀ.ਐੱਮ. ਅਤੇ ਪੀ.ਡੀ.ਪੀ. ਪ੍ਰਮੁੱਖ ਮਹਿਬੂਬਾ ਮੁਫਤੀ ਨੇ ਵੀ ਇਸ ਮਾਮਲੇ ਵਿੱਚ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
ਖੇਤੀਬਾੜੀ ਕਾਨੂੰਨ 'ਤੇ ਗੱਲ, ਮਹਿਬੂਬਾ ਦਾ 370 ਰਾਗ
ਮਹਿਬੂਬਾ ਮੁਫਤੀ ਨੇ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਜ਼ਰੂਰ ਕੀਤਾ ਹੈ ਪਰ ਇਸ ਨੂੰ ਇੱਕ ਚੋਣਾਵੀ ਐਲਾਨ ਵੀ ਕਿਹਾ ਹੈ। ਉਨ੍ਹਾਂ ਮੁਤਾਬਕ ਕਿਉਂਕਿ ਚੋਣਾਂ ਆ ਰਹੀਆਂ ਹਨ, ਅਜਿਹੇ ਵਿੱਚ ਬੀਜੇਪੀ ਨੇ ਇਹ ਫੈਸਲਾ ਕਰ ਲਿਆ ਹੈ। ਉਹ ਕਹਿੰਦੀ ਹੈ ਕਿ ਖੇਤੀਬਾੜੀ ਕਾਨੂੰਨਾਂ ਦਾ ਵਾਪਸ ਹੋਣਾ ਸਵਾਗਤ ਦੀ ਗੱਲ ਹੈ ਪਰ ਇਹ ਚੋਣ ਮਜ਼ਬੂਰੀ ਜ਼ਿਆਦਾ ਲਗਦੀ ਹੈ। ਡਰ ਹੈ ਕਿ ਕਿਤੇ ਚੋਣਾਂ ਨਾ ਹਾਰ ਜਾਣ। ਉਂਝ ਹੈਰਾਨੀ ਦੀ ਗੱਲ ਹੈ ਕਿ ਬੀਜੇਪੀ ਨੂੰ ਜੰਮੂ-ਕਸ਼ਮੀਰ ਵਿੱਚ ਲੋਕਾਂ ਨੂੰ ਪਰੇਸ਼ਾਨ ਕਰਨਾ ਹੁੰਦਾ ਹੈ, ਅਜਿਹਾ ਕਰ ਉਹ ਆਪਣੇ ਵੋਟਬੈਂਕ ਨੂੰ ਖੁਸ਼ ਕਰਨ ਦਾ ਕੰਮ ਕਰਦੀ ਹੈ।
ਇਹ ਵੀ ਪੜ੍ਹੋ - ਹੁਣ ਟਰੇਨਾਂ 'ਚ ਮਿਲੇਗਾ ਪਕਾਇਆ ਖਾਣਾ, IRCTC ਨੂੰ ਦਿੱਤਾ ਸੇਵਾ ਸ਼ੁਰੂ ਕਰਨ ਦਾ ਹੁਕਮ
ਹੁਣ ਅੱਗੇ ਆਪਣੇ ਟਵੀਟ ਵਿੱਚ ਮਹਿਬੂਬਾ ਮੁਫਤੀ ਨੇ ਇਸ਼ਾਰਿਆਂ ਵਿੱਚ ਕਹਿ ਦਿੱਤਾ ਕਿ 370 ਵੀ ਬਹਾਲ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਮੁਤਾਬਕ ਜਿਵੇਂ ਖੇਤੀਬਾੜੀ ਕਾਨੂੰਨ ਵਾਪਸ ਹੋਏ ਹਨ, ਉਂਝ ਹੀ ਹੁਣ ਇਸ 'ਤੇ ਵੀ ਫੈਸਲਾ ਹੋ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਤੋਂ ਉਸ ਦੀ ਪਛਾਣ ਅਤੇ ਤਾਕਤ ਸਿਰਫ ਇਸ ਲਈ ਖੌਹ ਲਈ ਗਈ ਜਿਸ ਨਾਲ ਬੀਜੇਪੀ ਦੇ ਵੋਟਰਾਂ ਨੂੰ ਖੁਸ਼ ਕੀਤਾ ਜਾ ਸਕੇ। ਮੈਨੂੰ ਉਮੀਦ ਹੈ ਕਿ ਹੁਣ ਇੱਥੇ ਵੀ ਗਲਤੀ ਨੂੰ ਸੁਧਾਰਿਆ ਜਾਵੇਗਾ ਅਤੇ ਅਗਸਤ 2019 ਵਿੱਚ ਹੋਏ ਫੈਸਲਿਆਂ ਨੂੰ ਬਦਲਿਆ ਜਾਵੇਗਾ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।