ਮਹਿਬੂਬਾ ਮੁਫ਼ਤੀ ਨੇ ਗਾਂਦਰਬਲ ਐਨਕਾਊਂਟਰ ਨੂੰ ਕਿਹਾ- ''Fake'', ਮਾਰੇ ਗਏ ਨੌਜਵਾਨ ਨੂੰ ਦੱਸਿਆ ਸਮਾਜ ਸੇਵੀ

Thursday, Apr 02, 2026 - 05:09 PM (IST)

ਮਹਿਬੂਬਾ ਮੁਫ਼ਤੀ ਨੇ ਗਾਂਦਰਬਲ ਐਨਕਾਊਂਟਰ ਨੂੰ ਕਿਹਾ- ''Fake'', ਮਾਰੇ ਗਏ ਨੌਜਵਾਨ ਨੂੰ ਦੱਸਿਆ ਸਮਾਜ ਸੇਵੀ

ਸ਼੍ਰੀਨਗਰ- ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀਡੀਪੀ) ਦੀ ਮੁਖੀ ਮਹਿਬੂਬਾ ਮੁਫ਼ਤੀ ਨੇ ਵੀਰਵਾਰ ਨੂੰ ਦਾਅਵਾ ਕੀਤਾ ਕਿ ਜੰਮੂ ਕਸ਼ਮੀਰ ਦੇ ਗਾਂਦਰਬਲ ਜ਼ਿਲ੍ਹੇ 'ਚ ਹਾਲ ਹੀ 'ਚ ਹੋਏ ਮੁਕਾਬਲੇ ਦੇ 'ਫਰਜ਼ੀ' ਹੋਣ ਦੇ ਦੋਸ਼ ਲਗਾਏ ਜਾ ਰਹੇ ਹਨ। ਫ਼ੌਜ ਨੇ ਬੁੱਧਵਾਰ ਨੂੰ ਦੱਸਿਆ ਸੀ ਕਿ ਜ਼ਿਲ੍ਹੇ ਦੇ ਲਾਰ ਇਲਾਕੇ ਦਾ ਰਹਿਣ ਵਾਲਾ ਰਾਸ਼ਿਦ ਅਹਿਮਦ ਮੁਗਲ ਨਾਮੀ ਸਥਾਨਕ ਅੱਤਵਾਦੀ ਅਰਹਾਮਾ ਇਲਾਕੇ 'ਚ ਰਾਤ ਭਰ ਹੋਏ ਮੁਕਾਬਲੇ 'ਚ ਮਾਰਿਆ ਗਿਆ। ਮਹਿਬੂਬਾ ਮੁਫ਼ਤੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ,''ਅਰਹਾਮਾ 'ਚ ਇਕ ਮੁਕਾਬਲਾ ਹੋਇਆ, ਜਿਸ 'ਚ 29 ਸਾਲਾ ਸਥਾਨਕ ਨੌਜਵਾਨ ਰਾਸ਼ਿਦ ਮੁਗਲ ਮਾਰਿਆ ਗਿਆ। ਦੋਸ਼ ਹੈ ਕਿ ਇਹ ਫਰਜ਼ੀ ਮੁਕਾਬਲਾ ਸੀ। ਪਹਿਲੇ ਫ਼ੌਜ ਨੇ ਉਸ ਨੂੰ ਵਿਦੇਸ਼ੀ ਅੱਤਵਾਦੀ ਦੱਸਿਆ, ਫਿਰ ਕਿਹਾ ਕਿ ਉਹ ਸਥਾਨਕ ਹੈ ਅਤੇ ਅੱਤਵਾਦ ਨਾਲ ਜੁੜਿਆ ਹੋਇਆ ਹੈ।''

ਉਨ੍ਹਾਂ ਨੇ ਇਹ ਦਾਅਵਾ ਵੀ ਕੀਤਾ ਕਿ ਰਾਸ਼ਿਦ ਅਨਾਥ ਸੀ ਅਤੇ ਇਕ ਐੱਨਜੀਓ ਚਲਾਉਂਦਾ ਸੀ। ਸਾਬਕਾ ਮੁੱਖ ਮੰਤਰੀ ਨੇ ਕਿਹਾ,''ਉਸ ਦੀ ਲਾਸ਼ ਵੀ ਪਰਿਵਾਰ ਨੂੰ ਨਹੀਂ ਸੌਂਪੀ ਗਈ... ਉਸ ਨੂੰ ਬਾਰਾਮੂਲਾ 'ਚ ਦਫਨਾਇਆ ਗਿਆ। ਸਾਡੇ ਨੌਜਵਾਨਾਂ ਨਾਲ ਇਹੀ ਹੋ ਰਿਹਾ ਹੈ।'' ਮਹਿਬੂਬਾ ਨੇ ਨੌਜਵਾਨਾਂ ਨੂੰ ਰਾਜਨੀਤੀ 'ਚ ਆਉਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਨੈਸ਼ਨਲ ਕਾਨਫਰੰਸ ਦੇ ਨੇਤਾ ਮੁਨੀਬ ਦੇਵਾ ਦਾ ਪੀਡੀਪੀ 'ਚ ਸ਼ਾਮਲ ਹੋਣਾ 'ਚੰਗਾ ਸੰਕੇਤ' ਹੈ। ਉਨ੍ਹਾਂ ਕਿਹਾ,''ਨੌਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ, ਕਿਉਂਕਿ ਸਭ ਤੋਂ ਜ਼ਿਆਦਾ ਮੁਸ਼ਕਲਾਂ ਉਹੀ ਝੱਲ ਰਹੇ ਹਨ। ਉਨ੍ਹਾਂ ਨੂੰ ਮੁੱਖ ਧਾਰਾ ਦੀ ਰਾਜਨੀਤੀ 'ਚ ਆ ਕੇ ਨਗਰਪਾਲਿਕਾ, ਪੰਚਾਇਤ ਜਾਂ ਵਿਧਾਨ ਸਭਾ ਚੋਣਾਂ ਰਾਹੀਂ ਆਪਣੀ ਜਗ੍ਹਾ ਬਣਾਉਣੀ ਚਾਹੀਦੀ ਹੈ। ਜੇਕਰ ਜ਼ਿਆਦਾ ਨੌਜਵਾਨ ਪੀਡੀਪੀ ਨਾਲ ਜੁੜਨਗੇ ਤਾਂ ਲੋਕਾਂ ਦੀ ਆਵਾਜ਼ ਹੋਰ ਮਜ਼ਬੂਤ ਹੋਵੇਗੀ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News