ਮਹਿਬੂਬਾ ਦੀ PM ਮੋਦੀ ਨੂੰ ਅਪੀਲ, ਪਾਕਿਸਾਨ ਨਾਲ ਜ਼ਲਦ ਕੀਤੀ ਜਾਵੇ ਗੱਲਬਾਤ

Saturday, Mar 31, 2018 - 09:50 PM (IST)

ਨਵੀਂ ਦਿੱਲੀ— ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਪਾਕਿਸਤਾਨ ਦੇ ਨਾਲ ਜਲਦ ਹੀ ਗਲੱਬਾਤ ਕੀਤੀ ਜਾਵੇ ਕਿਉਂਕਿ 'ਸ਼ਾਂਤੀ ਦੀ ਕੁੰਜੀ' ਗੁਆਂਢੀ ਦੇਸ਼ ਕੋਲ ਹੈ।
ਕਸ਼ਮੀਰੀ ਪੰਡਤਾਂ ਦੇ ਇਕ ਸਮੂਹ ਵਲੋਂ ਆਯੋਜਿਤ ਪ੍ਰੋਗਰਾਮ 'ਚ ਬੋਲਦੇ ਹੋਏ ਮਹਿਬੂਬਾ ਨੇ ਕਿਹਾ ਕਿ ਯੁੱਧ ਕੋਈ ਵਿਕਲਪ ਨਹੀਂ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਲਾਹ ਹੀ ਉਹ ਮੰਤਰ ਹੈ, ਜਿਸ ਨੂੰ ਸਾਨੂੰ ਵਰਤਣ ਦੀ ਲੋੜ ਹੈ ਅਤੇ ਇਸ ਲਈ ਮੋਦੀ ਜੀ ਨੂੰ ਮੈਂ ਅਪੀਲ ਕਰਦੀ ਹਾਂ ਕਿ ਉਹ ਪਾਕਿਸਤਾਨ ਦੇ ਨਾਲ ਗੱਲਬਾਤ ਕਰਨ। ਮਹਿਬੂਬਾ ਨੇ ਕਿਹਾ ਕਿ ਸਾਨੂੰ ਗੁਆਂਢੀ ਦੇਸ਼ ਤੋਂ ਇਹ ਭਰੋਸਾ ਲੈਣ ਦੀ ਲੋੜ ਹੈ ਕਿ ਉਹ ਆਪਣੀ ਜ਼ਮੀਨ ਦਾ ਇਸਤੇਮਾਲ ਭਾਰਤ ਖਿਲਾਫ ਨਾ ਕਰੇ। ਆਖਿਰਕਾਰ ਅਸੀਂ ਸਾਰੇ ਇਹ ਜਾਣਦੇ ਹਾਂ ਕਿ ਸ਼ਾਂਤੀ ਬਹਾਲ ਕਰਨਾ ਪਾਕਿਸਤਾਨ ਦੇ ਹੱਥ 'ਚ ਹੈ।  


Related News