ਇਹ ਹੈ ਦੇਸ਼ ਦੀ ਸਭ ਤੋਂ ਅਮੀਰ ''ਬਾਰ ਗਰਲ'', ਜਿਸ ਨੇ ਕਮਾਏ ਸੀ ਇਕ ਦਿਨ ''ਚ 90 ਲੱਖ ਰੁਪਏ (ਦੇਖੋ ਤਸਵੀਰਾਂ)

Friday, Oct 16, 2015 - 06:55 PM (IST)

 ਇਹ ਹੈ ਦੇਸ਼ ਦੀ ਸਭ ਤੋਂ ਅਮੀਰ ''ਬਾਰ ਗਰਲ'', ਜਿਸ ਨੇ ਕਮਾਏ ਸੀ ਇਕ ਦਿਨ ''ਚ 90 ਲੱਖ ਰੁਪਏ (ਦੇਖੋ ਤਸਵੀਰਾਂ)

ਮੁੰਬਈ- ਸੁਪਰੀਮ ਕੋਰਟ ਵਲੋਂ ਡਾਂਸ ਬਾਰ ''ਤੇ ਲੱਗੀ ਰੋਕ ਹਟਾਉਣ ਦੇ ਫੈਸਲੇ ਤੋਂ ਬਾਅਦ ਮਹਾਰਾਸ਼ਟਰ ''ਚ ਸਾਲ 2005 ਤੋਂ ਬੰਦ ਡਾਂਸ ਬਾਰ ਫਿਰ ਇਕ ਵਾਰ ਗੁਲਜਾਰ ਹੋਣਗੇ। ਰੋਕ ਲੱਗਣ ਤੋਂ ਬਾਅਦ ਡਾਂਸਰਾਂ ਨੇ ਦੁਬਈ ਅਤੇ ਬੈਂਕਾਕ ਦਾ ਰੁਖ ਕਰ ਲਿਆ ਹੈ। ਮੁੰਬਈ ''ਚ ਇਕ ਦੌਰ ਅਜਿਹਾ ਵੀ ਸੀ ਕਿ ਜਦੋਂ ਰਾਤ ਭਰ ਗੁਲਜਾਰ ਰਹਿੰਦੇ ਸਨ ਅਤੇ ਇਨ੍ਹਾਂ ''ਚ ਕੰਮ ਕਰਨ ਵਾਲੀਆਂ ਬਾਰ ਗਰਲਸ ''ਤੇ ਹੁੰਦੀ ਸੀ ਨੋਟਾਂ ਦੀ ਬਰਸਾਤ। ਉਸ ਦੌਰ ''ਚ ਤਰਨੂੰਮ ਖਾਨ ਦੀ ਨਾਂ ਦੀ ਇਕ ਡਾਂਸਰ ''ਤੇ ਖੂਬ ਪੈਸਾ ਬਟੋਰਿਆ ਗਿਆ। ਇਸ ਡਾਂਸਰ ਨੂੰ ਦੇਸ਼ ਦੀ ਸਭ ਤੋਂ ਅਮੀਰ ਬਾਰ ਡਾਂਸਰ ਕਿਹਾ ਜਾਂਦਾ ਹੈ। ਉਸ ''ਤੇ ਇਕ ਰਾਤ ''ਚ 90 ਲੱਖ ਰੁਪਏ ਲੁਟਾਏ ਗਏ ਸਨ। 
ਦੱਸਣਯੋਗ ਹੈ ਕਿ ਮੁੰਬਈ ਦੇ ਅੰਧੇਰੀ ਇਲਾਕੇ ''ਚ ਰਹਿਣ ਵਾਲੀ ਤਰਨੂੰਮ ਦੇ ਪਿਤਾ ਇਕ ਛੋਟੀ ਜਿਹੀ ਦੁਕਾਨ ਚਲਾਉਂਦੇ ਸਨ। ਇਸ ਦੇ ਪਰਿਵਾਰ ''ਚ ਉਸ ਦੇ ਭਰਾ, ਭੈਣ ਸਮੇਤ 6 ਲੋਕ ਸਨ। ਇਸ ਦੁਕਾਨ ''ਚੋਂ ਹੋਣ ਵਾਲੀ ਆਮਦਨੀ ਨਾਲ ਘਰ ਦਾ ਖਰਚਾ ਬਹੁਤ ਹੀ ਮੁਸ਼ਕਲ ਨਾਲ ਚਲਦਾ ਸੀ। ਸਾਲ 1992 ''ਚ ਹੋਏ ਫਿਰਕੂ ਦੰਗਿਆਂ ''ਚ ਤਰਨੂੰਮ ਦਾ ਘਰ ਅਤੇ ਦੁਕਾਨ ਲੁੱਟੀ ਗਈ ਸੀ। ਉਸ ਦਾ ਪਰਿਵਾਰ ਸੜਕਾਂ ''ਤੇ ਆ ਗਿਆ ਸੀ। ਇਸ ਤੋਂ ਬਾਅਦ ਸਦਮੇ ''ਚ ਪਿਤਾ ਨੂੰ ਦਿਲ ਦਾ ਦੌਰਾ ਪੈਣ ਕਾਰਨ ਬਿਸਤਰ ''ਤੇ ਲੇਟਣਾ ਪਿਆ। ਘਰ ਦੀ ਆਰਥਿਕ ਸਥਿਤੀ ਨੂੰ ਦੇਖ ਕੇ ਤਰਨੂੰਮ ਨੂੰ ਡਾਂਸ ਬਾਰ ''ਚ ਕੰਮ ਕਰਨ ਲਈ ਮਜਬੂਰ ਹੋਣਾ ਪਿਆ। 
ਇਸ ਤੋਂ ਬਾਅਦ ਤਰਨੂੰਮ ਨੇ ਮੁੰਬਈ ਦੇ ''ਦੀਪਾ ਬਾਰ'' ''ਚ ਕੰਮ ਸ਼ੁਰੂ ਕੀਤਾ। ਇਸ ਬਾਰ ''ਚ ਕੰਮ ਕਰਨ ਦੌਰਾਨ ਕੁਝ ਹੀ ਸਮੇਂ ''ਚ ਇਸ ਤਰ੍ਹਾਂ ਫੇਮਸ ਹੋ ਗਈ ਕਿ ਉਸ ਦਾ ਡਾਂਸ ਦੇਖਣ ਲਈ ਲੋਕ ਦੂਰ-ਦੂਰ ਤੋਂ ਆਉਣ ਲੱਗੇ। 
ਇਸ ਡਾਂਸਰ ''ਤੇ ਇਕ ਰਾਤ ''ਚ ਲੱਖਾਂ ਨੋਟ ਲੁਟਾਏ ਜਾਂਦੇ ਸਨ। ਇਨ੍ਹਾਂ ਦੀ ਬਦੌਲਤ ਹੀ ਤਰਨੂੰਮ ਕੁਝ ਹੀ ਦਿਨਾਂ ''ਚ ਮੁੰਬਈ ਦੀ ਕਰੋੜਪਤੀ ਬਾਰ ਬਣ ਗਈ। ਇਸ ਨੇ 16 ਸਾਲ ਦੀ ਉਮਰ ''ਚ ਬਾਰ ''ਚ ਡਾਂਸ ਕਰਨ ਦਾ ਕੰਮ ਸ਼ੁਰੂ ਕੀਤਾ ਸੀ। ਤਰਨੂੰਮ ਨੂੰ ਮੁੰਬਈ ਦੀ ਸਭ ਤੋਂ ਖੂਬਸੂਰਤ ਬਾਰ ਗਰਲ ਕਿਹਾ ਜਾਂਦਾ ਸੀ। ਮੁੰਬਈ ਪੁਲਸ ਸੂਤਰਾਂ ਅਨੁਸਾਰ ਸਟਾਂਪ ਪੇਪਰ ਘੋਟਾਲੇ ਦਾ ਮੁੱਖ ਦੋਸ਼ੀ ਅਬਦੁੱਲ ਕਰੀਮ ਤੇਲਗੀ ਵੀ ਇਸ ਦਾ ਦੀਵਾਨਾ ਸੀ। ਇਕ ਰਾਤ ਉਸ ਨੇ ਤਰਨੂੰਮ ''ਤੇ 90 ਲੱਖ ਰੁਪਏ ਤੋਂ ਵੱਧ ਲੁਟਾ ਦਿੱਤੇ ਸਨ। 
ਤੁਹਾਨੂੰ ਮੁੰਬਈ ''ਚ ਪਹਿਲਾ ਡਾਂਸ ਬਾਰ ਅੱਜ ਤੋਂ ਲਗਭਗ 45 ਸਾਲ ਪਹਿਲਾਂ ਸ਼ੁਰੂ ਹੋਇਆ ਸੀ। ਸ਼ੁਰੂ ''ਚ ਡਾਂਸ ਨਹੀਂ ਹੁੰਦੇ ਸਨ। ਸਾਲ 1970 ''ਚ ਸ਼ੁਰੂਆਤ ''ਚ ਲੜਕੀਆਂ ਨੂੰ ਬਾਰ ''ਚ ਸ਼ਰਾਬ ਪਰੋਸਣ ਦੇ ਲਈ ਰੱਖਿਆ ਜਾਂਦਾ ਸੀ। ਇਸ ਦੌਰਾਨ ਇਨ੍ਹਾਂ ਨੂੰ ''ਵੇਟਰ ਸਰਵਿਸ'' ਨਾਂ ਦਿੱਤਾ ਗਿਆ। ਇਹ ''ਸਾਈਲੇਂਟ ਬਾਰ'' ਸਨ। ਬਾਅਦ ''ਚ ਇਨ੍ਹਾਂ ਨੇ ਕੁਝ ਆਪਣਾ ਆਰਕੇਸਟ੍ਰਾ ਸ਼ੁਰੂ ਕਰ ਦਿੱਤਾ ਅਤੇ ਹੌਲੀ-ਹੌਲੀ ਇਨ੍ਹਾਂ ''ਚ ਕੰਮ ਕਰਨ ਵਾਲੀਆਂ ਲੜਕੀਆਂ ''ਤੇ ਪੈਸੇ ਲੁਟਾਉਣ ਦਾ ਜ਼ੋਰ ਸ਼ੁਰੂ ਹੋ ਗਿਆ। ਫਿਲਮਾਂ ''ਚ ਆਈਟਮ ਨੰਬਰ ਵੱਧਣ ਜੇ ਨਾਲ-ਨਾਲ ਇਨ੍ਹਾਂ ਬਾਰਾਂ ''ਚ ਵੀ ਲੜਕੀਆਂ ਡਾਂਸ ਕਰਨ ਲੱਗੀਆਂ ਅਤੇ ਇਸ ਤਰ੍ਹਾਂ ਸ਼ੁਰੂ ਹੋਇਆ ਬਾਰ ''ਚ ਡਾਂਸ ਦਾ ਕਲਚਰ।


''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।


Related News