27 ਸਾਲ ਵੱਡੇ ਮੁੱਖ ਮੰਤਰੀ ਨੂੰ ਦਿਲ ਹਾਰੀ ਪ੍ਰਸਿੱਧ ਅਦਾਕਾਰਾ, ਬਣੀ 124 ਕਰੋੜ ਦੀ ਮਾਲਕਨ

Friday, Sep 27, 2024 - 03:40 PM (IST)

27 ਸਾਲ ਵੱਡੇ ਮੁੱਖ ਮੰਤਰੀ ਨੂੰ ਦਿਲ ਹਾਰੀ ਪ੍ਰਸਿੱਧ ਅਦਾਕਾਰਾ, ਬਣੀ 124 ਕਰੋੜ ਦੀ ਮਾਲਕਨ

ਮੁੰਬਈ (ਬਿਊਰੋ) - ਰਾਧਿਕਾ ਕੁਮਾਰਸਵਾਮੀ ਨੂੰ ਤੁਸੀਂ ਭਲੇ ਹੀ ਨਹੀਂ ਜਾਣਦੇ ਹੋਵੋਗੇ ਪਰ ਉਹ ਕੰਨੜ ਸਿਨੇਮਾ ਦਾ ਮਸ਼ਹੂਰ ਨਾਂ ਰਹੀ ਹੈ। ਆਪਣੀਆਂ ਫ਼ਿਲਮਾਂ ਤੋਂ ਜ਼ਿਆਦਾ ਉਹ ਸਾਬਕਾ ਮੁੱਖ ਮੰਤਰੀ ਨਾਲ ਆਪਣੇ ਅਫੇਅਰ ਕਾਰਨ ਸੁਰਖੀਆਂ 'ਚ ਰਹੀ। ਸਾਲ 2006 'ਚ ਉਸ ਨੇ ਕਰਨਾਟਕ ਦੇ ਰਾਜਨੇਤਾ ਐੱਚ. ਡੀ. ਕੁਮਾਰਸਵਾਮੀ ਨਾਲ ਵਿਆਹ ਕਰਨ ਦਾ ਫੈਸਲਾ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ। ਫ਼ਿਲਮ ਇੰਡਸਟਰੀ ਤੋਂ ਲੈ ਕੇ ਸਿਆਸੀ ਹਲਕਿਆਂ ਤੱਕ ਸਾਬਕਾ ਮੁੱਖ ਮੰਤਰੀ ਨਾਲ ਉਸ ਦੇ ਅਫੇਅਰ ਦੀਆਂ ਚਰਚਾਵਾਂ ਸਨ। ਅਭਿਨੇਤਰੀ ਦਾ ਐਕਟਿੰਗ ਕਰੀਅਰ ਬਰਬਾਦ ਹੋ ਗਿਆ ਪਰ ਉਸ ਦੀ ਨਿੱਜੀ ਜ਼ਿੰਦਗੀ ਖੁਸ਼ੀਆਂ ਨਾਲ ਭਰ ਗਈ। ਲੋਕਾਂ ਨੇ ਜੇ. ਡੀ. ਐੱਸ. ਨੇਤਾ ਅਤੇ ਸਾਬਕਾ ਮੁੱਖ ਮੰਤਰੀ ਐੱਚ. ਡੀ. ਕੁਮਾਰਸਵਾਮੀ ਦੀ ਰਾਜਨੀਤੀ ਨਾਲੋਂ ਨਿੱਜੀ ਜ਼ਿੰਦਗੀ 'ਚ ਜ਼ਿਆਦਾ ਦਿਲਚਸਪੀ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ ਗੈਰੀ ਸੰਧੂ ਨੇ ਲਾਈਵ ਸ਼ੋਅ ਦੌਰਾਨ ਪਰਿਵਾਰ ਤੋਂ ਮੰਗੀ ਮੁਆਫ਼ੀ, ਜਾਣੋ ਪੂਰਾ ਮਾਮਲਾ

ਦੱਸ ਦਈਏ ਕਿ ਵਿਆਹ ਦੇ ਸਮੇਂ ਰਾਧਿਕਾ ਐੱਚ. ਡੀ. ਕੁਮਾਰਸਵਾਮੀ ਤੋਂ ਲਗਭਗ 27 ਸਾਲ ਛੋਟੀ ਸੀ। ਮੀਡੀਆ ਰਿਪੋਰਟਾਂ ਮੁਤਾਬਕ, ਦੋਵਾਂ ਦਾ ਇਹ ਦੂਜਾ ਵਿਆਹ ਸੀ। ਐੱਚ. ਡੀ. ਕੁਮਾਰਸਵਾਮੀ ਦਾ ਪਹਿਲਾ ਵਿਆਹ ਸਾਲ 1986 'ਚ ਅਨੀਤਾ ਨਾਲ ਹੋਇਆ ਸੀ, ਜਦਕਿ ਰਾਧਿਕਾ ਦਾ ਪਹਿਲਾ ਵਿਆਹ ਸਾਲ 2000 'ਚ ਹੋਇਆ ਸੀ, ਜੋ ਜ਼ਿਆਦਾ ਸਮਾਂ ਨਹੀਂ ਚੱਲ ਸਕਿਆ। ਵਿਆਹ ਦੇ ਸਮੇਂ ਰਾਧਿਕਾ ਐੱਚ. ਡੀ. ਕੁਮਾਰਸਵਾਮੀ ਤੋਂ ਲਗਭਗ 27 ਸਾਲ ਛੋਟੀ ਸੀ। ਮੀਡੀਆ ਰਿਪੋਰਟਾਂ ਮੁਤਾਬਕ, ਦੋਵਾਂ ਦਾ ਇਹ ਦੂਜਾ ਵਿਆਹ ਸੀ। ਐੱਚ. ਡੀ. ਕੁਮਾਰਸਵਾਮੀ ਦਾ ਪਹਿਲਾ ਵਿਆਹ ਸਾਲ 1986 'ਚ ਅਨੀਤਾ ਨਾਲ ਹੋਇਆ ਸੀ, ਜਦਕਿ ਰਾਧਿਕਾ ਦਾ ਪਹਿਲਾ ਵਿਆਹ ਸਾਲ 2000 'ਚ ਹੋਇਆ ਸੀ, ਜੋ ਜ਼ਿਆਦਾ ਸਮਾਂ ਨਹੀਂ ਚੱਲ ਸਕਿਆ।

ਇਹ ਖ਼ਬਰ ਵੀ ਪੜ੍ਹੋ ਤਲਾਕ ਦੀਆਂ ਖ਼ਬਰਾਂ ਵਿਚਾਲੇ ਨੇਹਾ ਕੱਕੜ ਤੇ ਰੋਹਨਪ੍ਰੀਤ ਨੇ ਦਿੱਤਾ ਅਜਿਹਾ ਬਿਆਨ

ਰਾਧਿਕਾ ਨੇ ਕਰੀਬ 30 ਫ਼ਿਲਮਾਂ 'ਚ ਕੰਮ ਕੀਤਾ ਸੀ ਪਰ ਨੇਤਾ ਨਾਲ ਨਾਂ ਜੁੜਣ ਤੋਂ ਬਾਅਦ ਉਨ੍ਹਾਂ ਦਾ ਐਕਟਿੰਗ ਕਰੀਅਰ ਬਰਬਾਦ ਹੋ ਗਿਆ। ਉਸ ਨੇ ਇੱਕ ਫ਼ਿਲਮ ਨਿਰਮਾਤਾ ਵਜੋਂ ਉਦਯੋਗ 'ਚ ਯੋਗਦਾਨ ਪਾਇਆ। ਰਾਧਿਕਾ ਨੇ ਪਹਿਲੀ ਵਾਰ ਫ਼ਿਲਮ 'ਲੱਕੀ' ਦਾ ਨਿਰਮਾਣ ਕੀਤਾ ਸੀ। ਰਾਧਿਕਾ ਨੇ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ 14 ਸਾਲ ਦੀ ਉਮਰ 'ਚ ਫ਼ਿਲਮ 'ਨੀਨਾਗੀ' ਨਾਲ ਕੀਤੀ ਸੀ। ਉਸ ਸਮੇਂ ਉਹ 9ਵੀਂ ਜਮਾਤ 'ਚ ਪੜ੍ਹਦੀ ਸੀ। ਉਸ ਨੂੰ ਸਾਲ 2002 'ਚ ਆਈ ਫ਼ਿਲਮ 'ਨੀਲਾ ਮੇਘਾ ਸ਼ਮਾ' ਤੋਂ ਪ੍ਰਸਿੱਧੀ ਮਿਲੀ।

ਇਹ ਖ਼ਬਰ ਵੀ ਪੜ੍ਹੋ ਵੱਡਾ ਖੁਲਾਸਾ! ਐਸ਼ਵਰਿਆ ਰਾਏ ਸਿਹਤ ਸਬੰਧੀ ਪ੍ਰੇਸ਼ਾਨੀਆਂ ਨਾਲ ਰਹੀ ਹੈ ਜੂਝ

ਅੱਜ ਰਾਧਿਕਾ ਫ਼ਿਲਮ ਨਿਰਮਾਤਾ ਵਜੋਂ ਮਸ਼ਹੂਰ ਹੈ। ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਨਾਲ ਵਿਆਹ ਕਰਕੇ ਉਹ ਕਰੋੜਪਤੀ ਬਣ ਗਈ। ਰਿਪੋਰਟਾਂ ਦੀ ਮੰਨੀਏ ਤਾਂ ਉਨ੍ਹਾਂ ਕੋਲ 124 ਕਰੋੜ ਰੁਪਏ ਹਨ, ਜਦਕਿ ਉਨ੍ਹਾਂ ਦੇ ਪਤੀ ਐੱਚ. ਡੀ. ਕੁਮਾਰਸਵਾਮੀ ਦੀ ਜਾਇਦਾਦ 44 ਕਰੋੜ ਰੁਪਏ ਦੱਸੀ ਜਾਂਦੀ ਹੈ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News