ਮੇਰਠ ਦਾ ਜੱਲਾਦ ਹੀ ਦੇਵੇਗਾ ਨਿਰਭਯਾ ਦੇ ਦੋਸ਼ੀਆਂ ਨੂੰ ਫਾਂਸੀ, UP ਸਰਕਾਰ ਨੇ ਦਿੱਤੀ ਮਨਜ਼ੂਰੀ

01/08/2020 1:53:59 PM

ਲਖਨਊ— ਨਿਰਭਯਾ ਦੇ ਦੋਸ਼ੀਆਂ ਦੀ ਫਾਂਸੀ ਦੀ ਤਾਰੀਕ ਸਾਹਮਣੇ ਆਉਣ ਤੋਂ ਬਾਅਦ ਇਕ ਹੋਰ ਰੁਕਾਵਟ ਵੀ ਹੱਲ ਹੋ ਗਈ ਹੈ। ਫਾਂਸੀ 'ਤੇ ਲਟਕਾਉਣ ਲਈ ਜਿਸ ਜੱਲਾਦ ਦੀ ਤਲਾਸ਼ ਸੀ, ਉਹ ਉੱਤਰ ਪ੍ਰਦੇਸ਼ ਦੇ ਮੇਰਠ 'ਚ ਜਾ ਕੇ ਖਤਮ ਹੋਈ ਹੈ। ਮੇਰਠ ਦੇ ਪਵਨ ਵੀ ਨਿਰਭਯਾ ਦੇ ਦੋਸ਼ੀਆਂ ਨੂੰ 22 ਜਨਵਰੀ  ਨੂੰ ਸਵੇਰੇ 7 ਵਜੇ ਫਾਂਸੀ 'ਤੇ ਲਟਕਾਉਣਗੇ। ਯੂ.ਪੀ. ਸਰਕਾਰ ਨੇ ਤਿਹਾੜ ਜੇਲ ਪ੍ਰਸ਼ਾਸਨ ਦੀ ਸਿਫ਼ਾਰਿਸ਼ 'ਤੇ ਆਪਣੀ ਮਨਜ਼ੂਰੀ ਦੇ ਦਿੱਤੀ ਹੈ।

ਤਿਹਾੜ ਜੇਲ ਪ੍ਰਸ਼ਾਸਨ ਨੇ ਮੇਰਠ ਦੇ ਜੱਲਾਦ ਦੀ ਕੀਤੀ ਸੀ ਮੰਗ
ਦੱਸਣਯੋਗ ਹੈ ਕਿ ਮੰਗਲਵਾਰ ਨੂੰ ਨਿਰਭਯਾ ਰੇਪ ਕਾਂਡ ਦੇ ਚਾਰੇ ਦੋਸ਼ੀਆਂ ਦੀ ਫਾਂਸੀ ਦੀ ਤਾਰੀਕ ਤੈਅ ਹੋਣ ਤੋਂ ਬਾਅਦ ਸਵਾਲ ਸੀ ਕਿ ਉਨ੍ਹਾਂ ਨੂੰ ਫਾਂਸੀ ਦੇਣ ਲਈ ਜੱਲਾਦ ਕੌਣ ਹੋਵੇਗਾ? ਇਸ 'ਤੇ ਬੁੱਧਵਾਰ ਨੂੰ ਯੂ.ਪੀ. ਸਰਕਾਰ ਦੇ ਜੇਲ ਰਾਜ ਮੰਤਰੀ ਜੈ ਕੁਮਾਰ ਸਿੰਘ ਨੇ ਕਿਹਾ,''ਤਿਹਾੜ ਜੇਲ ਪ੍ਰਸ਼ਾਸਨ ਨੇ ਨਿਰਭਿਆ ਦੇ ਦੋਸ਼ੀਆਂ ਦੀ ਫਾਂਸੀ ਖਾਤਰ ਮੇਰਠ ਦੇ ਜੱਲਾਦ ਦੀਆਂ ਸੇਵਾਵਾਂ ਲੈਣ ਲਈ ਲਿਖਿਆ ਸੀ। ਅਸੀਂ ਉਨ੍ਹਾਂ ਨੂੰ ਇਸ ਦੀ ਮਨਜ਼ੂਰੀ ਦੇ ਦਿੱਤੀ ਹੈ।''

ਚਾਰੇ ਦੋਸ਼ੀਆਂ ਨੂੰ ਇਕੱਠੇ ਦਿੱਤੀ ਜਾਵੇਗੀ ਫਾਂਸੀ
ਤਿਹਾੜ ਜੇਲ ਦੇ ਇਕ ਅਧਿਕਾਰੀ ਨੇ ਦੱਸਿਆ,''ਅਸੀਂ ਮੇਰਠ ਦੇ ਜੱਲਾਦ ਦੀ ਮੰਗ ਕੀਤੀ ਹੈ। ਜੇਲ 'ਚ ਚਾਰੇ ਦੋਸ਼ੀਆਂ ਨੂੰ ਇਕੱਠੇ ਫਾਂਸੀ ਦੇਣ ਲਈ ਸਾਡੇ ਕੋਲ ਪੂਰੇ ਇੰਤਜ਼ਾਮ ਹਨ।'' ਉਨ੍ਹਾਂ ਨੇ ਦੱਸਿਆ ਕਿ ਫਿਲਹਾਲ, ਚਾਰੇ ਦੋਸ਼ੀ ਜੇਲ 'ਚ ਹਨ ਅਤੇ ਉਨ੍ਹਾਂ 'ਚੋਂ ਤਿੰਨ ਦੋਸ਼ੀਆਂ ਨੂੰ ਜੇਲ ਨੰਬਰ 2 'ਚ ਰੱਖਿਆ ਗਿਆ ਹੈ, ਜਦਕਿ ਇਕ ਦੋਸ਼ੀ ਨੂੰ ਜੇਲ ਨੰਬਰ 4 'ਚ ਰੱਖਿਆ ਗਿਆ ਹੈ।

ਜੱਲਾਦ ਪਵਨ ਨੇ ਦਿੱਤਾ ਇਹ ਬਿਆਨ
ਦੋਸ਼ੀਆਂ ਨੂੰ ਫਾਂਸੀ 'ਤੇ ਲਟਕਾਉਣ ਦੇ ਸੰਬੰਧ 'ਚ ਮੇਰਠ ਦੇ ਰਹਿਣ ਵਾਲੇ ਜੱਲਾਦ ਪਵਨ ਨੇ ਦੱਸਿਆ ਕਿ ਉਹ ਇਸ ਲਈ ਪੂਰੀ ਤਰ੍ਹਾਂ ਤਿਆਰ ਹਨ। ਹਾਲਾਂਕਿ ਪਵਨ ਜੱਲਾਦ ਨੇ ਦੱਸਿਆ ਕਿ ਜੇਲ ਪ੍ਰਸ਼ਾਸਨ ਵਲੋਂ ਕਿਸੇ ਨੇ ਹਾਲੇ ਉਨ੍ਹਾਂ ਨਾਲ ਸੰਪਰਕ ਨਹੀਂ ਕੀਤਾ ਹੈ। ਜੇਕਰ ਉਨ੍ਹਾਂ ਨੂੰ ਆਦੇਸ਼ ਮਿਲਦਾ ਹੈ ਤਾਂ ਉਹ ਯਕੀਨੀ ਰੂਪ ਨਾਲ ਜਾਣਗੇ। ਪਵਨ ਜੱਲਾਦ ਨੇ ਕਿਹਾ ਕਿ ਇਹ (ਦੋਸ਼ੀਆਂ ਨੂੰ ਫਾਂਸੀ) ਯਕੀਨੀ ਰੂਪ ਨਾਲ ਮੇਰੇ ਲਈ, ਨਿਰਭਯਾ ਦੇ ਮਾਤਾ-ਪਿਤਾ ਲਈ ਅਤੇ ਹਰ ਕਿਸੇ ਲਈ ਵੱਡੀ ਰਾਹਤ ਦੀ ਗੱਲ ਹੈ।

ਮੰਗਲਵਾਰ ਨੂੰ ਤੈਅ ਹੋਈ ਸੀ ਫਾਂਸੀ ਦੀ ਸਜ਼ਾ
ਦੱਸਣਯੋਗ ਹੈ ਕਿ ਮੰਗਲਵਾਰ ਨੂੰ ਦਿੱਲੀ ਪਟਿਆਲਾ ਹਾਊਸ ਕੋਰਟ ਨੇ ਨਿਰਭਯਾ ਕੇਸ ਦੇ ਚਾਰੇ ਦੋਸ਼ੀਆਂ ਦੀ ਫਾਂਸੀ 'ਤੇ ਆਪਣੀ ਆਖਰੀ ਫੈਸਲਾ ਸੁਣਾਉਂਦੇ ਹੋਏ ਉਨ੍ਹਾਂ ਦੀ ਫਾਂਸੀ ਦਾ ਦਿਨ 22 ਜਨਵਰੀ ਤੈਅ ਕੀਤਾ ਸੀ। 22 ਜਨਵਰੀ ਨੂੰ ਸਵੇਰੇ 7 ਵਜੇ ਇਨ੍ਹਾਂ ਸਾਰੇ ਦੋਸ਼ੀਆਂ ਨੂੰ ਫਾਂਸੀ ਦਿੱਤੀ ਜਾਵੇਗੀ।


DIsha

Content Editor

Related News