ਮੇਰਠ: ਇੱਕ ਹੀ ਪਰਿਵਾਰ ਦੇ 16 ਲੋਕ ਨਿਕਲੇ ਕੋਰੋਨਾ ਪਾਜ਼ੇਟਿਵ

05/11/2020 2:10:16 AM

ਮੇਰਠ - ਮੇਰਠ 'ਚ ਇੱਕ ਹੋਰ ਪਰਿਵਾਰ ਨੂੰ ਕੋਰੋਨਾ ਨੇ ਆਪਣੀ ਚਪੇਟ 'ਚ ਲੈ ਲਿਆ ਹੈ। ਇੱਕ ਹੀ ਪਰਿਵਾਰ  ਦੇ 16 ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਸੰਕਰਮਣ ਦਾ ਮੰਡੀ ਕੁਨੈਕਸ਼ਨ ਸਾਹਮਣੇ ਆ ਰਿਹਾ ਹੈ। ਇਸ ਦੇ ਨਾਲ ਹੀ ਮੇਰਠ 'ਚ ਕੋਰੋਨਾ ਪੀੜਤ ਮਰੀਜ਼ਾਂ ਦੀ ਮੌਤ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਐਤਵਾਰ ਨੂੰ ਮੈਡੀਕਲ ਦੇ ਕੋਰੋਨਾ ਵਾਰਡ 'ਚ ਦਾਖਲ ਇੱਕ ਹੋਰ ਮਰੀਜ਼ ਦੀ ਮੌਤ ਹੋ ਗਈ। ਪਿਛਲੇ 5 ਦਿਨ 'ਚ 7 ਲੋਕਾਂ ਦੀ ਜਾਨ ਕੋਰੋਨਾ ਲੈ ਚੁੱਕਾ ਹੈ।

ਰੈਂਡਮ ਸੈਂਪਲਿੰਗ ਕਰੇਗਾ ਵਿਭਾਗ
ਮੇਰਠ 'ਚ ਕੋਰੋਨਾ ਨਾਲ ਜਾਨ ਗੁਆ ਚੁੱਕੇ ਇੱਕ ਸਬਜੀ ਵੇਚਣ ਵਾਲੇ ਦੇ ਘਰ 'ਚ ਕੋਰੋਨਾ ਬੰਬ ਫੱਟਿਆ ਹੈ। ਰਵੀਂਦਰਪੁਰੀ 'ਚ ਇੱਕ ਪਰਿਵਾਰ ਤੋਂ 16 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਸ਼ਨੀਵਾਰ ਨੂੰ ਲੈਬ ਦੀ ਜਾਂਚ ਰਿਪੋਰਟ ਜਾਰੀ ਹੁੰਦੇ ਹੀ ਰਵੀਂਦਰਪੁਰੀ 'ਚ ਭਾਜੜ ਮੱਚ ਗਈ। ਸਿਹਤ ਵਿਭਾਗ ਇਸ ਸੰਕਰਮਣ 'ਚ ਸਬਜੀ ਮੰਡੀ ਦਾ ਲਿੰਕ ਲੱਭ ਰਿਹਾ ਹੈ। ਇਸ ਚੇਨ 'ਚ ਸੌ ਤੋਂ ਜ਼ਿਆਦਾ ਲੋਕਾਂ ਦੀ ਸੂਚੀ ਬਣਾਈ ਗਈ ਹੈ। ਵਿਭਾਗ ਹੁਣ ਰਵੀਂਦਰਪੁਰੀ 'ਚ ਰੈਂਡਮ ਸੈਂਪਲਿੰਗ ਕਰੇਗਾ।

ਪਹਿਲਾਂ ਵੀ ਚਪੇਟ 'ਚ ਆ ਚੁੱਕੇ ਹਨ ਕਈ ਪਰਿਵਾਰ
ਦੱਸ ਦਈਏ ਕਿ ਮੇਰਠ 'ਚ ਕਈ ਪਰਿਵਾਰ ਪਹਿਲਾਂ ਵੀ ਕੋਰੋਨਾ ਦੀ ਚਪੇਟ 'ਚ ਆ ਚੁੱਕੇ ਹਨ। ਬੀਜੇਪੀ ਨੇਤਾ ਦੇ ਪਰਿਵਾਰ 'ਚ ਪਿਤਾ-ਪੁੱਤ ਦੀ ਮੌਤ ਹੋ ਚੁੱਕੀ ਹੈ ਅਤੇ ਮਾਂ ਹਸਪਤਾਲ 'ਚ ਹੈ। ਉਥੇ ਹੀ, ਮੇਰਠ ਦੇ ਮਨਜ਼ੂਰ ਨਗਰ 'ਚ ਇੱਕ ਪਰਿਵਾਰ ਦੇ 13 ਲੋਕ ਪੀੜਤ ਹੋ ਚੁੱਕੇ ਹਨ। ਇਸ ਤੋਂ ਪਹਿਲਾਂ ਸ਼ਾਸਤਰੀ ਨਗਰ ਸੈਕਟਰ 13 'ਚ ਇੱਕ ਪਰਿਵਾਰ ਦੇ 21 ਲੋਕ ਪੀੜਤ ਪਾਏ ਗਏ ਸਨ।


Inder Prajapati

Content Editor

Related News