ਗੁਜਰਾਤ ਦੇ ਇਸ ਕੇਂਦਰ ''ਚ ਸੱਪ ਦੇ ਜ਼ਹਿਰ ਨਾਲ ਬਣੇਗੀ ਦਵਾਈ, 3 ਹਜ਼ਾਰ ਸੱਪ ਰੱਖਣ ਦੀ ਮਿਲੀ ਮਨਜ਼ੂਰੀ
Monday, Jan 02, 2023 - 01:13 PM (IST)
ਵਲਸਾਡ- ਸੱਪ ਦੇ ਡੱਸਣ ਨਾਲ ਹੋਣ ਵਾਲੀਆਂ ਮੌਤਾਂ 'ਤੇ ਰੋਕ ਲਈ ਗੁਜਰਾਤ 'ਚ ਵਿਸ਼ ਰੋਕੂ ਸੋਧ ਕੇਂਦਰ ਬਣ ਰਿਹਾ ਹੈ। ਡਬਲਿਊ.ਐੱਚ.ਓ. ਦੀ ਗਾਈਡਲਾਈਨ ਦੇ ਅਧੀਨ ਭਾਰਤ 'ਚ ਤਿਆਰ ਹੋ ਰਿਹਾ ਇਹ ਪਹਿਲਾ ਗਲੋਬਲ ਪੱਧਰ ਦਾ ਸੋਧ ਕੇਂਦਰ ਹੈ। ਇੱਥੇ ਭਾਰਤ 'ਚ ਪਾਏ ਜਾਣ ਵਾਲੇ ਜ਼ਹਿਰੀਲੇ ਸੱਪਾਂ ਦਾ ਜ਼ਹਿਰ ਕੱਢ ਕੇ ਵਿਸ਼ ਰੋਕੂ ਇੰਜੈਕਸ਼ਨ ਬਣਾਉਣ 'ਤੇ ਕੰਮ ਹੋਵੇਗਾ। ਵਲਸਾਡ ਸਥਿਤ ਇਸ ਕੇਂਦਰ 'ਚ 3 ਹਜ਼ਾਰ ਸੱਪ ਰੱਖਣ ਦੀ ਮਨਜ਼ੂਰੀ ਮਿਲ ਗਈ ਹੈ।
ਮਹਾਰਾਸ਼ਟਰ, ਮੱਧ ਪ੍ਰਦੇਸ਼ ਅਤੇ ਰਾਜਸਥਾਨ ਤੋਂ ਵੀ ਇੱਥੇ ਸੱਪ ਲਿਆਂਦੇ ਜਾਣਗੇ। ਦਕਸ਼-ਤਕਨੀਕੀ ਸਟਾਫ਼ ਅਤੇ ਕੰਸਲਟੈਂਟ ਦੀਆਂ ਨਿਯੁਕਤੀਆਂ ਹੋ ਚੁੱਕੀਆਂ ਹਨ। ਇਹ ਕੇਂਦਰ 'ਚ ਰੱਖੇ ਜਾ ਰਹੇ ਸੱਪਾਂ ਦੀ ਸਿਹਤ, ਖ਼ੁਰਾਕ ਆਦਿ ਦਾ ਧਿਆਨ ਰੱਖਦੇ ਹਨ। ਸੋਧ ਕੇਂਦਰ ਦੇ ਮੁਖੀਆ ਡਾ. ਧੀਰੂਭਾਈ ਪਟੇਲ ਨੇ ਦੱਸਿਆ ਕਿ ਵੇਨਮ-ਕਲੈਕਸ਼ਨ ਹੋਣ 'ਤੇ ਇਕ ਨਿਸ਼ਚਿਤ ਪ੍ਰਕਿਰਿਆ ਤੋਂ ਬਾਅਦ ਲਾਇਓਫਿਲਾਇਜ਼ਰ ਤੋਂ ਪਾਵਡਰ ਫਾਰਮ 'ਚ ਸੱਪ ਦੇ ਵਿਸ਼ ਨੂੰ ਤਬਦੀਲ ਕੀਤਾ ਜਾਵੇਗਾ। ਇਸ ਕਾਰਨ ਇਹ ਹੈ ਕਿ ਪਾਵਡਰ ਫਾਰਮ 'ਚ ਇਸ ਵਿਸ਼ ਨੂੰ ਲੰਮੇਂ ਸਮੇਂ ਤੱਕ ਸਟੋਰ ਰੱਖਿਆ ਜਾ ਸਕਦਾ ਹੈ।