ਰਾਸ਼ਟਰੀ ਪ੍ਰੈੱਸ ਦਿਹਾੜੇ ਮੌਕੇ ਖੱਟੜ ਬੋਲੇ- ਲੋਕਤੰਤਰ ਦਾ ਚੌਥਾ ਸਤੰਭ ਹੈ ਮੀਡੀਆ
Tuesday, Nov 16, 2021 - 04:15 PM (IST)
ਚੰਡੀਗੜ੍ਹ/ਹਰਿਆਣਾ (ਵਾਰਤਾ)— ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਰਾਸ਼ਟਰੀ ਪ੍ਰੈੱਸ ਦਿਹਾੜੇ ’ਤੇ ਮੀਡੀਆ ਕਰਮੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਰਾਸ਼ਟਰ ਅਤੇ ਲੋਕਤੰਤਰ ਪ੍ਰਤੀ ਮੀਡੀਆ ਕਰਮੀਆਂ ਦੀਆਂ ਸੇਵਾਵਾਂ ਲਈ ਸ਼ਲਾਘਾ ਕੀਤੀ ਹੈ। ਖੱਟੜ ਨੇ ਇਕ ਸੰਦੇਸ਼ ਵਿਚ ਕਿਹਾ ਕਿ ਸਰਕਾਰ ਦੇ ਕੰਮਾਂ ਅਤੇ ਨੀਤੀਆਂ ਨੂੰ ਜਨਤਾ ਤੱਕ ਪਹੁੰਚਾਉਣ ’ਚ ਮੀਡੀਆ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਇਸ ਲਈ ਮੀਡੀਆ ਨੂੰ ਲੋਕਤੰਤਰ ਦਾ ਚੌਥਾ ਸਤੰਭ ਕਿਹਾ ਜਾਂਦਾ ਹੈ।
ਮੀਡੀਆ ਨੇ ਹਮੇਸ਼ਾ ਹੀ ਸਮਾਜ ਦੀ ਆਵਾਜ਼ ਬਣਨ ਦਾ ਕੰਮ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਮੀਡੀਆ ਲੋਕਾਂ ਨੂੰ ਜਾਗਰੂਕ ਕਰਨ ਲਈ ਤੇਜ਼ੀ ਨਾਲ ਸੂਚਨਾ ਪ੍ਰਸਾਰਿਤ ਕਰਦਾ ਹੈ। ਉਨ੍ਹਾਂ ਨੇ ਆਸ ਪ੍ਰਗਟਾਈ ਕਿ ਮੀਡੀਆ ਦੇਸ਼ ਅਤੇ ਸੂਬੇ ਦੇ ਲੋਕਾਂ ਨੂੰ ਜਾਗਰੂਕ ਕਰਨ ਲਈ ਇਸੇ ਤਰ੍ਹਾਂ ਉਤਸ਼ਾਹ ਅਤੇ ਨਿਰਪੱਖਤਾ ਨਾਲ ਕੰਮ ਕਰਦਾ ਰਹੇਗਾ।