ਦਿੱਲੀ ਏਅਰਪੋਰਟ ਦੇ 10 ਕਿਲੋਮੀਟਰ ਦੇ ਦਾਇਰੇ 'ਚ ਮੀਟ ਦੀ ਵਿਕਰੀ 'ਤੇ ਲਗਾਈ ਰੋਕ

Wednesday, Mar 21, 2018 - 10:18 AM (IST)

ਦਿੱਲੀ ਏਅਰਪੋਰਟ ਦੇ 10 ਕਿਲੋਮੀਟਰ ਦੇ ਦਾਇਰੇ 'ਚ ਮੀਟ ਦੀ ਵਿਕਰੀ 'ਤੇ ਲਗਾਈ ਰੋਕ

ਨਵੀਂ ਦਿੱਲੀ— ਸਾਊਥ ਐੈੱਮ.ਸੀ.ਡੀ. ਨੇ ਹਾਲ ਹੀ 'ਚ ਇੰਦਰਾ ਗਾਂਧੀ ਏਅਰਪੋਰਟ ਦੇ ਆਲੇ-ਦੁਆਲੇ 10 ਕਿਲੋਮੀਟਰ ਦੀ ਦੂਰੀ 'ਚ ਕੱਚਾ ਮੀਟ ਵੇਚਣ ਵਾਲਿਆਂ 'ਤੇ ਰੋਕ ਦਾ ਪ੍ਰਸਤਾਵ ਪੇਸ਼ ਕੀਤਾ ਹੈ। ਦੱਸਣਾ ਚਾਹੁੰਦੇ ਹਾਂ ਕਿ ਐੈੱਮ.ਸੀ.ਡੀ. ਨੇ ਏਅਰਪੋਰਟ ਨਜ਼ਦੀਕ ਉੱਡਣ ਵਾਲੀਆਂ ਇੱਲਾਂ 'ਤੇ ਲਗਾਮ ਲਗਾਉਣ ਲਈ ਅਜਿਹਾ ਪ੍ਰਸਤਾਵ ਰੱਖਿਆ ਹੈ।
ਦੁਕਾਨਾਂ ਵੱਲੋਂ ਸੁੱਟੇ ਜਾਣ ਵਾਲੇ ਵੇਸਟ ਕੱਚੇ ਮੀਟ ਨੂੰ ਖਾਣ ਲਈ ਇੱਲਾਂ ਉੱਪਰ ਘੁੰਮਦੀਆਂ ਰਹਿੰਦੀਆਂ ਹਨ ਅਤੇ ਜ਼ਹਾਜਾਂ ਲਈ ਜੋ ਹਮੇਸ਼ਾ ਵੱਡਾ ਖਤਰਾ ਬਣੀਆਂ ਰਹਿੰਦੀਆਂ ਹਨ। ਏਅਰਪੋਰਟ ਅਥਾਰਟੀਜ਼ ਨੇ ਬੈਠਕਾਂ 'ਚ ਕਈ ਵਾਰ ਇਸ ਮੁੱਦੇ ਨੂੰ ਚੁੱਕਿਆ ਸੀ। ਇਸ ਤੋਂ ਬਾਅਦ ਐੈੱਸ.ਸੀ.ਡੀ. ਨੇ ਏਅਰਪੋਰਟ ਦੇ 10 ਕਿਲੋਮੀਟਰ ਦੀ ਦੂਰੀ 'ਚ ਮੀਟ ਨਾ ਵੇਚਣ ਦੀ ਆਗਿਆ ਦੀ ਪੇਸ਼ਕਸ਼ ਰੱਖੀ ਹੈ।
ਹਾਲਾਂਕਿ ਫ੍ਰੋਜਨ ਜਾਂ ਗਾਜੀਪੁਰ ਤੋਂ ਛਿਲਾ ਕੱਚਾ ਮੀਟ ਵੇਚਣ 'ਤੇ ਰੋਕ ਨਹੀਂ ਹੋਵੇਗੀ। ਇਸ ਤੋਂ ਇਲਾਵਾ, ਧਾਰਮਿਕ ਸਥਾਨਾਂ ਦੇ 100 ਮੀਟਰ ਦੇ ਦੂਰੀ 'ਚ ਮੀਟ ਸ਼ਾਪ ਖੋਲਣ 'ਤੇ ਵੀ ਰੋਕ ਲਗਾਉਣ ਦਾ ਪ੍ਰਸਤਾਵ ਹੈ। ਬਿਨਾਂ ਲਾਈਸੇਂਸ ਰੋਡ ਸਾਈਡ ਮੀਟ ਵੇਚਣ 'ਤੇ 1500 ਰੁਪਏ ਦਾ ਜੁਰਮਾਨਾ ਲਗਾਉਣ ਦੀ ਵੀ ਤਿਆਰੀ ਕੀਤੀ ਗਈ ਹੈ।


Related News